ਫਰੀਦਕੋਟ ਵਿੱਚ ਘਰ ਵਿੱਚ ਔਰਤ ਨੂੰ ਬੰਧਕ ਬਣਾ ਕੇ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ। ਨਿਊ ਕੈਂਟ ਰੋਡ ਦੀ ਗਲੀ ਨੰਬਰ ਦੋ ‘ਚ ਸ਼ਨੀਵਾਰ ਦੁਪਹਿਰ ਇੰਟਰਨੈੱਟ ਠੀਕ ਕਰਨ ਦੇ ਬਹਾਨੇ ਇਕ ਘਰ ‘ਚ ਦਾਖਲ ਹੋਏ ਤਿੰਨ ਅਣਪਛਾਤੇ ਨੌਜਵਾਨਾਂ ਨੇ ਘਰ ਦੀ ਮਾਲਕਣ ਅਤੇ ਨੌਕਰਾਣੀ ਨੂੰ ਬੰਧਕ ਬਣਾ ਕੇ 15-16 ਲੱਖ ਦੀ ਨਕਦੀ ਅਤੇ 20 ਤੋਲੇ ਸੋਨੇ ਦੇ ਗਹਿਣੇ ਲੁੱਟ ਲਏ ਤੇ ਫਰਾਰ ਹੋ ਗਏ।
ਇਸ ਦੌਰਾਨ ਮੁਲਜ਼ਮਾਂ ਨੇ ਮਾਲਕਣ ਨੂੰ ਵੀ ਚਪੇੜਾਂ ਵੀ ਮਾਰੀਆਂ ਤੇ ਜ਼ਖ਼ਮੀ ਕਰ ਦਿੱਤਾ। ਇਸ ਸਾਰੀ ਵਾਰਦਾਤ ਨੂੰ ਪਿਸਤੌਲ ਦੀ ਨੋਕ ‘ਤੇ ਅੰਜਾਮ ਦਿੱਤਾ ਗਿਆ। ਮੋਟਰਸਾਈਕਲ ’ਤੇ ਆਏ ਇਨ੍ਹਾਂ ਤਿੰਨ ਨਕਾਬਪੋਸ਼ ਮੁਲਜ਼ਮਾਂ ਦੀ ਤਸਵੀਰ ਘਰ ਤੋਂ ਥੋੜ੍ਹੀ ਦੂਰੀ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ, ਜਿਸ ਦੇ ਆਧਾਰ ’ਤੇ ਪੁਲਿਸ ਜਾਂਚ ਕਰ ਰਹੀ ਹੈ।
ਸ਼ਨੀਵਾਰ ਦੁਪਹਿਰ ਕਰੀਬ 1.30 ਵਜੇ ਤਿੰਨ ਨੌਜਵਾਨ ਨਿਊ ਕੈਂਟ ਰੋਡ ਦੀ ਗਲੀ ਨੰਬਰ ਦੋ ‘ਚ ਰਹਿਣ ਵਾਲੇ ਕੈਮਿਸਟ ਲਵਲੀ ਜੈਨ ਦੇ ਘਰ ਪਹੁੰਚੇ ਅਤੇ ਇੰਟਰਨੈੱਟ ਠੀਕ ਕਰਨ ਦੇ ਬਹਾਨੇ ਘਰ ‘ਚ ਦਾਖਲ ਹੋ ਗਏ। ਘਰ ‘ਚ ਦਾਖਲ ਹੁੰਦੇ ਹੀ ਦੋਸ਼ੀਆਂ ਨੇ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਕੱਢ ਕੇ ਘਰ ਦੀ ਮਾਲਕਣ ਮੋਨਿਕਾ ਜੈਨ ਅਤੇ ਘਰ ‘ਚ ਕੰਮ ਕਰਦੀ ਨੌਕਰਾਣੀ ਨੂੰ ਬੰਧਕ ਬਣਾ ਲਿਆ।
ਮੁਲਜ਼ਮਾਂ ਨੇ ਮਾਲਕਣ ਔਰਤ ’ਤੇ ਤੇਜ਼ਧਾਰ ਕਿਰਚ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਪਿਸਤੌਲ ਦੀ ਨੋਕ ‘ਤੇ ਘਰ ‘ਚੋਂ 15-16 ਲੱਖ ਦੀ ਨਕਦੀ ਅਤੇ ਕਰੀਬ 20 ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਦੋਸ਼ੀ ਕਰੀਬ ਇਕ ਘੰਟੇ ਤੱਕ ਘਰ ਦੀ ਤਲਾਸ਼ੀ ਲੈਂਦੇ ਰਹੇ ਅਤੇ ਬੜੀ ਆਸਾਨੀ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਗਏ।
ਇਹ ਵੀ ਪੜ੍ਹੋ : ‘ਦੇਸ਼ ਦੀ ਨੀਂਹ ਰਖ ਰਿਹਾਂ, ਮੁਫਤ ‘ਚ ਰਿਓੜੀਆਂ ਨਹੀਂ ਵੰਡ ਰਿਹਾਂ’- ਕੇਜਰੀਵਾਲ ਦਾ PM ਮੋਦੀ ‘ਤੇ ਪਲਟਵਾਰ
ਪੀੜਤ ਔਰਤ ਮੋਨਿਕਾ ਜੈਨ ਨੇ ਦੱਸਿਆ ਕਿ ਦਰਵਾਜ਼ੇ ਦੀ ਘੰਟੀ ਵੱਜਣ ‘ਤੇ ਉਸ ਦੀ ਨੌਕਰਾਣੀ ਨੇ ਦਰਵਾਜ਼ਾ ਖੋਲ੍ਹਿਆ। ਜਦੋਂ ਉਸ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਇੰਟਰਨੈੱਟ ਠੀਕ ਕਰਨ ਆਏ ਹਨ। ਫਿਰ ਨੌਕਰਾਣੀ ਨੂੰ ਧੱਕੇ ਮਾਰ ਕੇ ਘਰ ਅੰਦਰ ਦਾਖਲ ਹੋ ਗਏ। ਮੁਲਜ਼ਮਾਂ ਨੇ ਪਿਸਤੌਲ ਦਿਖਾ ਕੇ ਅਲਮਾਰੀਆਂ ਦੀਆਂ ਚਾਬੀਆਂ ਮੰਗੀਆਂ ਅਤੇ ਇਨਕਾਰ ਕਰਨ ’ਤੇ ਮੁਲਜ਼ਮਾਂ ਨੇ ਕਿਰਚ ਨਾਲ ਹਮਲਾ ਕਰ ਦਿੱਤਾ। ਬਾਅਦ ‘ਚ ਦੋਸ਼ੀ ਘਰ ‘ਚੋਂ ਸਾਰੀ ਨਕਦੀ ਤੇ ਗਹਿਣਿਆਂ ਤੋਂ ਇਲਾਵਾ ਮਾਲਕਣ ਦੇ ਪਹਿਨੇ ਹੋਏ ਗਹਿਣੇ ਵੀ ਉਤਰਵਾ ਕੇ ਲੈ ਗਏ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਡੀ.ਐੱਸ.ਪੀ. ਜਸਮੀਤ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੁਝ ਸੁਰਾਗ ਵੀ ਮਿਲੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।