ਭਾਰਤ ਦੇ ਉਦਯੋਗਪਤੀਆਂ ਨੇ ਦੁਨੀਆ ਦੇ ਚੋਟੀ ਦੇ ਅਰਬਪਤੀਆਂ ਦੀ ਸੂਚੀ ਵਿਚ ਸ਼ਾਮਲ ਹੋ ਕੇ ਭਾਰਤ ਦੀ ਸ਼ਾਨੋ ਸ਼ੌਕਤ ਨੂੰ ਚਾਰ ਚੰਨ੍ਹ ਲਗਾ ਦਿੱਤੇ ਹਨ। ਭਾਰਤ ਵਿਚ ਸਭ ਤੋਂ ਅਮੀਰ ਉਦਯੋਗਪਤੀਆਂ ਦਾ ਨਾਂ ਲਿਆ ਜਾਂਦਾ ਹੈ ਤਾਂ ਅੰਬਾਨੀ ਅਡਾਨੀ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ ਪਰ ਹੁਣ ਇਨ੍ਹਾਂ ਨੇ ਵਿਸ਼ਵ ਪੱਧਰ ‘ਤੇ ਟੌਪ-10 ਵਿਚ ਆਪਣੀ ਥਾਂ ਬਣਾ ਲਈ ਹੈ। ਇਸ ਲਿਸਟ ਵਿਚ ਹੁਣ ਬਦਲਾਅ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਤੇ ਏਸ਼ੀਆ ਦੇ ਸਭ ਤੋਂ ਰਈਸ ਉਦਯੋਗਪਤੀ ਵਜੋਂ ਜਾਣੇ ਜਾਣ ਵਾਲੇ ਗੌਤਮ ਅਜਾਨੀ ਪੰਜਵੇਂ ਤੋਂ ਚੌਥੇ ਪਾਇਦਾਨ ‘ਤੇ ਪਹੁੰਚ ਗਏ ਹਨ।
ਇਸ ਸੂਚੀ ਵਿਚ ਗੌਤਮ ਅਡਾਨੀ ਤੋਂ ਪਹਿਲਾਂ ਬਿਲ ਗੇਟਸ ਇਸ ਪਾਇਦਾਨ ‘ਤੇ ਕਾਬਜ਼ ਸਨ। ਗੌਤਮ ਅਡਾਨੀ 112.4 ਅਰਬ ਡਾਲਰ ਦੀ ਨੈੱਟ ਵਰਥ ਨਾਲ ਟੌਪ-10 ਬਿਲੀਏਨੀਅਰ ਦੀ ਲਿਸਟ ਵਿਚ ਇਕ ਪਾਇਦਾਨ ਉਪਰ ਵਧਦੇ ਹੋਏ ਚੌਥੇ ਨੰਬਰ ‘ਤੇ ਕਾਬਜ਼ ਹੋ ਗਏ ਹਨ। ਗੌਤਮ ਅਡਾਨੀ ਨੇ ਲੰਬੇ ਸਮੇਂ ਤੋਂ ਇਸ ਪਾਇਦਾਨ ‘ਤੇ ਆਪਣਾ ਕਬਜ਼ਾ ਰੱਖਣ ਵਾਲੇ ਬਿਲ ਗੇਟਸ ਨੂੰ ਪਛਾਣ ਕੇ ਇਹ ਸਥਾਨ ਹਾਸਲ ਕੀਤਾ ਹੈ। ਗੌਤਮ ਅਡਾਨੀ ਦੀ ਜੇਕਰ ਨੈੱਟਵਰਥ ਦੀ ਗੱਲ ਕੀਤੀ ਜਾਵੇ ਤਾਂ ਉਹ ਬਿਲ ਗੇਟਸ ਤੋਂ ਨੈਟਵਰਥ ਦੇ ਮਾਮਲੇ ਵਿਚ 9.6 ਅਰਬ ਡਾਲਰ ਅੱਗੇ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਪੁੰਛ ‘ਚ ਗ੍ਰੇਨੇਡ ਹਮਲਾ, ਫੌਜ ਦਾ ਕੈਪਟਨ ਤੇ JCO ਸ਼ਹੀਦ, 6 jਜਵਾਨ ਜ਼ਖਮੀ
ਦੱਸ ਦੇਈਏ ਕਿ ਦੁਨੀਆ ਵਿਚ ਸਭ ਤੋਂ ਅਮੀਰ ਵਿਅਕਤੀਆਂ ਦੀ ਗੱਲ ਕੀਤੀ ਜਾਵੇ ਤਾਂ ਅਡਾਨੀ ਤੋਂਉਪਰ ਤਿੰਨ ਨਾਂ ਆਉਂਦੇ ਹਨ ਜਿਨ੍ਹਾਂ ਵਿਚ ਟੇਸਲਾ ਦੇ ਏਲਨ ਮਸਕ ਅਰਬਪਤੀਆਂ ਦੀ ਲਿਸਟ ਵਿਚ ਟੌਪ ‘ਤੇ ਬਣੇ ਹੋਏ ਹਨ ਜੋ ਕਿ 230.4 ਅਰਬ ਡਾਲਰ ਨੈਟਵਰਥ ਨਾਲ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹਨ। ਦੂਜੇ ਪਾਸੇ ਫਰਾਂਸ ਦੇ ਅਰਬਪਤੀ ਬਰਨਾਰ ਅਰਨਾਲਟ 148.4 ਅਰਬ ਡਾਲਰ ਨਾਲ ਦੂਜੀ ਥਾਂ ‘ਤੇ ਤੇ ਅਮੇਜਾਨ ਦੇ ਜੇਫ ਬੇਜੋਸ 139.2 ਅਰਬ ਡਾਲਰ ਨਾਲ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਹਨ।
ਵੀਡੀਓ ਲਈ ਕਲਿੱਕ ਕਰੋ -: