ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਸੰਜੇ ਪਾਂਡੇ ਨੈਸ਼ਨਲ ਸਟਾਕ ਐਕਸਚੇਂਜ ਦੇ ਮੁਲਾਜ਼ਮਾਂ ਦੀ ਕਥਿਤ ਫੋਨ ਟੈਪਿੰਗ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। NSE ਮਾਮਲੇ ‘ਚ ਦੋਸ਼ੀ ਚਿਤਰਾ ਰਾਮਕ੍ਰਿਸ਼ਨ ਦੇ ਕਹਿਣ ‘ਤੇ NSE ਦੇ ਸੰਜੇ ਪਾਂਡੇ ਦੀ ਕੰਪਨੀ iSEC ਪ੍ਰਾਈਵੇਟ ਲਿਮਟਿਡ ਦੇ ਲੋਕਾਂ ਦੀ ਫੋਨ ਟੈਪਿੰਗ ਕੀਤੀ ਗਈ ਸੀ।
ਪਾਂਡੇ 30 ਜੂਨ ਨੂੰ ਸੇਵਾਮੁਕਤ ਹੋ ਗਏ ਸਨ। ਮੁੰਬਈ ਪੁਲਿਸ ਕਮਿਸ਼ਨਰ ਵਜੋਂ ਆਪਣੇ ਚਾਰ ਮਹੀਨੇ ਦੇ ਕਾਰਜਕਾਲ ਤੋਂ ਪਹਿਲਾਂ, ਉਨ੍ਹਾਂ ਨੇ ਮਹਾਰਾਸ਼ਟਰ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ ਵਜੋਂ ਵੀ ਕੰਮ ਕੀਤਾ। ਇਸ ਦੌਰਾਨ, ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁਖ ਦੇ ਖਿਲਾਫ 100 ਕਰੋੜ ਰੁਪਏ ਦੀ ਫਿਰੌਤੀ ਦੇ ਦੋਸ਼ਾਂ ਵਿੱਚ ਪਾਂਡੇ ਅਤੇ ਮੁੰਬਈ ਦੇ ਇੱਕ ਹੋਰ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਤੋਂ ਪੁੱਛਗਿੱਛ ਕੀਤੀ ਹੈ।
ਇਹ ਵੀ ਪੜ੍ਹੋ : ਲੋਹੀਆਂ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਕੰਮ ਦੌਰਾਨ ਫਟਿਆ ਸਿਲੰਡਰ, ਦੋ ਦੀ ਮੌਕੇ ‘ਤੇ ਮੌਤ
ਸੀਬੀਆਈ ਅਤੇ ਈਡੀ ਦੋਵਾਂ ਨੇ ਐਨਐਸਈ ਕਰਮਚਾਰੀਆਂ ਦੀ ਕਥਿਤ ਫੋਨ ਟੈਪਿੰਗ ਦੇ ਮਾਮਲੇ ਵਿੱਚ ਸੰਜੇ ਪਾਂਡੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਈਡੀ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ‘ਕੋ-ਲੋਕੇਸ਼ਨ’ ਘੁਟਾਲੇ ਦੇ ਮਾਮਲੇ ‘ਚ ਵੀ ਉਸ ਤੋਂ ਪੁੱਛਗਿੱਛ ਕੀਤੀ ਸੀ।
ਸੀਬੀਆਈ ਅਤੇ ਹੁਣ ਈਡੀ ਨੇ ਪਾਂਡੇ ਅਤੇ ਉਸ ਦੀ ਦਿੱਲੀ ਸਥਿਤ ਕੰਪਨੀ ਆਈਐਸਈਸੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਖਿਲਾਫ ਕੇਸ ਦਰਜ ਕੀਤਾ ਹੈ, ਜਿਸ ਵਿੱਚ ਐਨਐਸਈ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਾਰਾਇਣ ਅਤੇ ਰਾਮਕ੍ਰਿਸ਼ਨ, ਕਾਰਜਕਾਰੀ ਉਪ ਪ੍ਰਧਾਨ ਰਵੀ ਵਾਰਾਣਸੀ ਅਤੇ ਹੈੱਡ (ਪ੍ਰੀਮਿਸ) ਮਹੇਸ਼ ਸ਼ਾਮਲ ਹਨ। ਐਨਐਸਈ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੇ ਮਾਮਲੇ ਦੀ ਜਾਂਚ ਦੌਰਾਨ ਈਡੀ ਨੂੰ ਇੱਕ ਕਾਲ ਆਈ ਸੀ, ਜਿਸ ਦੀ ਸੂਚਨਾ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦਿੱਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਇਸ ਤੋਂ ਬਾਅਦ ਮੰਤਰਾਲੇ ਨੇ ਸੀਬੀਆਈ ਨੂੰ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਨ ਲਈ ਕਿਹਾ ਸੀ। ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਨਰਾਇਣ ਅਤੇ ਰਾਮਕ੍ਰਿਸ਼ਨ, ਵਾਰਾਣਸੀ ਅਤੇ ਹਲਦੀਪੁਰ ਨੇ 2009 ਤੋਂ 2017 ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਐੱਨਐੱਸਈ ਮੁਲਾਜ਼ਮਾਂ ਦੇ ਫ਼ੋਨ ਟੈਪ ਕਰਨ ਦੀ ਸਾਜ਼ਿਸ਼ ਰਚੀ ਸੀ, ਜਿਸ ਲਈ ਉਨ੍ਹਾਂ ਨੇ 2001 ਵਿੱਚ ਪਾਂਡੇ ਦੁਆਰਾ ਸਥਾਪਤ ਕੰਪਨੀ ਆਈਐੱਸਈਸੀ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਨੂੰ ਹਾਇਰ ਕੀਤਾ ਸੀ।
ਆਈਪੀਐਸ ਅਧਿਕਾਰੀ ਦੇ ਅਸਤੀਫ਼ੇ ਤੋਂ ਬਾਅਦ ਕੰਪਨੀ ਖੋਲ੍ਹੀ ਗਈ ਸੀ, ਪਰ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਗਿਆ ਸੀ। ਸੀਬੀਆਈ ਨੇ ਦੋਸ਼ ਲਾਇਆ ਕਿ ਕੰਪਨੀ ਨੇ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਟੈਪਿੰਗ ਲਈ 4.45 ਕਰੋੜ ਰੁਪਏ ਲਏ ਸਨ। ਏਜੰਸੀ ਨੇ ਦਾਅਵਾ ਕੀਤਾ ਕਿ ਕੰਪਨੀ ਨੇ ਸਟਾਕ ਐਕਸਚੇਂਜ ਦੇ ਸੀਨੀਅਰ ਪ੍ਰਬੰਧਨ ਨੂੰ ਟੈਪ ਕੀਤੀ ਗੱਲਬਾਤ ਦੀ ਲਿਖਤੀ ਕਾਪੀ ਵੀ ਪ੍ਰਦਾਨ ਕੀਤੀ ਹੈ।