ਪਾਕਿਸਤਾਨ ਵਿਚ ਸੋਮਵਾਰ ਨੂੰ ਇੱਕ ਕਿਸ਼ਤੀ ਸਿੰਧੂ ਨਦੀ ਵਿਚ ਪਲਟ ਗਈ। ਇਸ ਵਿਚ ਲਗਭਗ 90 ਲੋਕ ਸਵਾਰ ਸਨ। ਹੁਣ ਤੱਕ 23 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਬਾਕੀ ਲਾਪਤਾ ਹਨ। ਦਰਅਸਲ ਕੁੱਲ 2 ਕਿਸ਼ਤੀਆਂ ਵਿਚ ਲਗਭਗ 150 ਬਾਰਾਤੀ ਸਨ। ਇਨ੍ਹਾਂ ਵਿਚ ਦੁਲਹਾ ਵੀ ਸ਼ਾਮਲ ਸੀ। ਇਹ ਲੋਕ ਸਿੰਧੂ ਨਦੀ ਪਾਰ ਕਰਕੇ ਦੂਜੇ ਕਿਨਾਰੇ ‘ਤੇ ਜਾ ਰਹੇ ਹਨ। ਇਸ ਦੌਰਾਨ ਇਕ ਕਿਸ਼ਤੀ ਡੁੱਬ ਗਈ। ਕਈ ਲੋਕਾਂ ਨੂੰ ਬਚਾ ਲਿਆ ਗਿਆ ਹੈ। ਬਚਾਏ ਗਏ ਲੋਕਾਂ ਵਿਚ ਜ਼ਿਆਦਾਤਰ ਮਹਿਲਾਵਾਂ ਤੇ ਬੱਚੇ ਹਨ। ਪ੍ਰਧਾਨ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ। ਸਰਕਾਰ ਇਨ੍ਹਾਂ ਲੋਕਾਂ ਦੀ ਮਦਦ ਕਰੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਲਗਭਗ 150 ਲੋਕ ਦੋ ਕਿਸ਼ਤੀਆਂ ‘ਚ ਰੋਝਨ ਤੋਂ ਮਚਛਕਾ ਜਾ ਰਹੇ ਹਨ। ਅਚਾਨਕ ਇਕ ਕਿਸ਼ਤੀ ਹਾਈ ਟਾਇਡ ਅਤੇ ਓਵਰਲੋਡਿੰਗ ਕਾਰਨ ਪਲਟ ਗਈ। ਤੇਜ਼ ਹਵਾਅ ਕਾਰਨ ਕਈ ਲੋਕ ਨਦੀ ਵਿਚ ਡੁੱਬ ਗਏ। ਅਸੀਂ ਰੈਸਕਿਊ ਆਪ੍ਰੇਸ਼ਨ ਚਲਾ ਰਹੇ ਹਨ।
ਰੈਸਕਿਊ ਟੀਮ ਨੇ ਦੱਸਿਆ ਕਿ 35 ਬਚਾਅ ਕਰਮੀ ਮੌਕੇ ‘ਤੇ ਪਹੁੰਚੇ ਤੇ ਸਥਾਨਕ ਲੋਕਾਂ ਨਾਲ ਮਿਲ ਕੇ ਬਚਾਅ ਮੁਹਿੰਮ ਚਲਾਈ। 5 ਐਂਬੂਲੈਂਸ ਤੇ ਇਕ ਵਾਟਰ ਰੈਸਕਿਊ ਵੈਨ ਵੀ ਆਪ੍ਰੇਸ਼ਨ ਵਿਚ ਸ਼ਾਮਲ ਸੀ। ਲੋਕਾਂ ਦਾ ਕਹਿਣਾ ਹੈ ਕਿ ਸਿੰਧੂ ਨਦੀ ਪਾਰ ਕਰਨ ਲਈ ਉਨ੍ਹਾਂ ਨੇ ਇਹ ਰਸਤਾ ਇਸ ਲਈ ਚੁਣਿਆ ਕਿਉਂਕਿ ਇਹ ਜ਼ਿਆਦਾ ਸੇਫ ਹੈ।
ਵੀਡੀਓ ਲਈ ਕਲਿੱਕ ਕਰੋ -: