ਜੇਕਰ ਤੁਸੀਂ ਹੋਟਲ ਜਾਂ ਰੈਸਟੋਰੈਂਟ ਵਿਚ ਖਾਣਾ ਖਾਧੇ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। ਦਿੱਲੀ ਹਾਈਕੋਰਟ ਨੇ ਹੋਟਲ ਤੇ ਰੈਸਟੋਰੈਂਟ ਨੂੰ ਸਰਵਿਸ ਚਾਰਜ ਵਸੂਲਣ ‘ਤੇ ਲਗਾਈ ਰੋਕ ਨੂੰ ਹਟਾ ਦਿੱਤਾ ਹੈ। ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਨੇ 4 ਜੁਲਾਈ ਨੂੰ ਇੱਕ ਨਵੀਂ ਗਾਈਡਲਾਈਨ ਰਾਹੀਂ ਰੈਸਟੋਰੈਂਟਾਂ ਵਿੱਚ ਸਰਵਿਸ ਚਾਰਜ ਵਸੂਲਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐੱਨ.ਆਰ.ਏ.ਆਈ.) ਅਤੇ ਫੈਡਰੇਸ਼ਨ ਆਫ ਹੋਟਲਜ਼ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ ਨੇ ਇਸ ਫੈਸਲੇ ਨੂੰ ਹਾਈ ਕਾਰਟ ਵਿੱਚ ਚੁਣੌਤੀ ਦਿੱਤੀ ਸੀ।
ਜਸਟਿਸ ਯਸ਼ਵੰਤ ਵਰਮਾ ਨੇ NRAI ਤੇ ਫੈਡਰੇਸ਼ਨ ਆਫ ਹੋਟਲਸ ਐਂਡ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ ਦੀ ਪਟੀਸ਼ਨਾਂ ‘ਤੇ ਸੁਣਵਾਈ ਕਰਦੇ ਹੋਏ CCPA ਦੇ 4 ਜੁਲਾਈ ਦੇ ਦਿਸ਼ਾ-ਨਿਰਦੇਸ਼ਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਇਸ ਮੁੱਦੇ ‘ਤੇ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਇਸ ਮਾਮਲੇ ਵਿਚ ਅਧਿਕਾਰੀਆਂ ਨੂੰ ਆਪਣਾ ਜਵਾਬ ਦਾਖਲ ਕਰਨ ਨੂੰ ਵੀ ਕਿਹਾ ਹੈ।
ਦੱਸ ਦੇਈਏ ਕਿ 4 ਜੁਲਾਈ ਨੂੰ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਗਾਈਡਲਾਈਨ ਜਾਰੀ ਕੀਤੀ ਸੀ। ਇਸ ਮੁਤਾਬਕ ਹੋਟਲ ਤੇ ਰੈਸੋਟਰੈਂਟ ਬਿਲ ਵਿਚ ਸਰਵਿਸ ਚਾਰਜ ਨਹੀਂ ਜੋੜ ਸਕਦੇ ਪਰ ਗਾਹਕ ਦੀ ਮਰਜ਼ੀ ਹੋਵੇ ਤਾਂ ਉਹ ਸਵੈ-ਇੱਛਾ ਨਾਲ ਚਾਰਜ ਦਾ ਭੁਗਤਾਨ ਕਰ ਸਕਦੇ ਹਨ।
ਇਸ ਤੋਂ ਬਾਅਦ NRAI ਅਤੇ ਹੋਰਨਾਂ ਦੀ ਤਰਫੋਂ ਵਕੀਲ ਨੀਨਾ ਗੁਪਤਾ ਅਤੇ ਅਨੰਨਿਆ ਮਾਰਵਾਹ ਨੇ ਪਟੀਸ਼ਨ ਦਾਇਰ ਕੀਤੀ ਸੀ। ਇਨ੍ਹਾਂ ਨੇ ਹੋਟਲਾਂ ਅਤੇ ਰੈਸਟੋਰੈਂਟਾਂ ਦੁਆਰਾ ਵਸੂਲੇ ਜਾਣ ਵਾਲੇ ਸਰਵਿਸ ਚਾਰਜ ‘ਤੇ ਰੋਕ ਦੇ ਸੰਬੰਧ ਵਿੱਚ ‘ਅਣਉਚਿਤ ਵਪਾਰਕ ਅਭਿਆਸਾਂ ਅਤੇ ਉਪਭੋਗਤਾ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣ’ ਲਈ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦੇਣ ਦੀ ਕੋਸ਼ਿਸ਼ ਕਰ ਰਿਹਾ SFJ- ਫੋਨ ਰਿਕਾਰਡਿੰਗਾਂ ਤੋਂ ਹੋਇਆ ਖੁਲਾਸਾ
ਜਦੋਂ ਤੁਸੀਂ ਕੋਈ ਉਤਪਾਦ ਜਾਂ ਸੇਵਾ ਖਰੀਦਦੇ ਹੋ, ਤਾਂ ਤੁਹਾਨੂੰ ਇਸਦੇ ਲਈ ਕੁਝ ਪੈਸੇ ਦੇਣੇ ਪੈਂਦੇ ਹਨ। ਇਸ ਨੂੰ ਸਰਵਿਸ ਚਾਰਜ ਕਿਹਾ ਜਾਂਦਾ ਹੈ। ਯਾਨੀ ਕਿ ਹੋਟਲ ਜਾਂ ਰੈਸਟੋਰੈਂਟ ਵਿੱਚ ਖਾਣਾ ਅਤੇ ਹੋਰ ਸੇਵਾਵਾਂ ਦੇਣ ਲਈ ਗਾਹਕ ਤੋਂ ਸਰਵਿਸ ਚਾਰਜ ਲਿਆ ਜਾਂਦਾ ਹੈ। ਗਾਹਕ ਬਿਨਾਂ ਸਵਾਲ-ਜਵਾਬ ਦੇ ਹੋਟਲ ਜਾਂ ਰੈਸਟੋਰੈਂਟ ਨੂੰ ਸਰਵਿਸ ਚਾਰਜ ਦੇ ਨਾਲ ਭੁਗਤਾਨ ਵੀ ਕਰਦੇ ਹਨ। ਹਾਲਾਂਕਿ, ਇਹ ਚਾਰਜ ਸਿਰਫ ਲੈਣ-ਦੇਣ ਦੇ ਸਮੇਂ ਲਗਾਇਆ ਜਾਂਦਾ ਹੈ ਅਤੇ ਸੇਵਾ ਪ੍ਰਾਪਤ ਕਰਨ ਦੇ ਸਮੇਂ ਨਹੀਂ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਸਰਵਿਸ ਚਾਰਜ ਹੋਟਲ ਜਾਂ ਰੈਸਟੋਰੈਂਟ ਦੇ ਬਿੱਲ ਦੇ ਸਭ ਤੋਂ ਹੇਠਾਂ ਲਿਖਿਆ ਹੁੰਦਾ ਹੈ। ਇਹ ਆਮ ਤੌਰ ‘ਤੇ ਤੁਹਾਡੇ ਬਿੱਲ ਦਾ ਕੁਝ ਪ੍ਰਤੀਸ਼ਤ ਹੋ ਸਕਦਾ ਹੈ। ਜ਼ਿਆਦਾਤਰ ਇਹ 5% ਹੈ। ਯਾਨੀ ਜੇਕਰ ਤੁਹਾਡਾ ਬਿਲ 1,000 ਰੁਪਏ ਹੈ, ਤਾਂ ਇਹ 5% ਸਰਵਿਸ ਚਾਰਜ 1,050 ਰੁਪਏ ਹੋ ਜਾਵੇਗਾ। ਹਾਲਾਂਕਿ ਕਿੰਨਾ ਸਰਵਿਸ ਚਾਰਜ ਲੈਣਾ ਚਾਹੀਦਾ ਹੈ, ਇਸ ਸਬੰਧੀ ਕੋਈ ਸਰਕਾਰੀ ਗਾਈਡ ਲਾਈਨ ਨਹੀਂ ਹੈ, ਪਰ ਇਸ ਕਾਰਨ ਹੋਟਲ ਜਾਂ ਰੈਸਟੋਰੈਂਟ ਆਪਰੇਟਰ ਆਪਣੇ ਹਿਸਾਬ ਨਾਲ ਮਨਮਰਜ਼ੀ ਨਾਲ ਸਰਵਿਸ ਚਾਰਜ ਕਰਨਗੇ।