ਮਹਾਰਾਸ਼ਟਰ ਦੇ ਨਾਗਪੁਰ ਵਿਚ ਇਕ ਬਿਜ਼ਨੈੱਸਮੈਨ ਨੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਪਰਿਵਾਰ ਸਣੇ ਕਾਰ ਨੂੰ ਅੱਗ ਲਗਾ ਦਿੱਤੀ। 58 ਸਾਲ ਦੇ ਰਾਮਰਾਜ ਭੱਟ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਬਿਜ਼ਨੈੱਸਮੈਨ ਨੇ ਪਰਿਵਾਰ ਨੂੰ ਖਾਣਾ ਖਾਣ ਲਈ ਬਾਹਰ ਚੱਲਣ ਲਈ ਕਿਹਾ। ਬਾਅਦ ਵਿਚ ਸੜਕ ਕਾਰ ਰੋਕ ਦਿੱਤੀ ਤੇ ਪਤਨੀ, ਬੇਟੇ ਤੇ ਖੁਦ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਲਈ।
ਕਾਰ ਵਿਚ ਰਾਮਰਾਜ ਨਾਲ ਉਨ੍ਹਾਂ ਦੀ ਪਤਨੀ (57) ਸਾਲ ਤੇ 25 ਸਾਲ ਦਾ ਬੇਟਾ ਵੀ ਸਵਾਰ ਸੀ। ਹਾਦਸੇ ਵਿਚ ਬਿਜ਼ਨੈੱਸਮੈਨ ਦੀ ਮੌਤ ਹੋ ਗਈ ਜਦੋਂ ਕਿ ਪਤਨੀ ਤੇ ਬੇਟੇ ਨੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਦੋਵੇਂ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ ਹਨ। ਪੁਲਿਸ ਮੁਤਾਬਕ ਦੋਵਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ ਤੇ ਉੁਨ੍ਹਾਂ ਦੀ ਹਾਲਤ ਗੰਭੀਰ ਹੈ।
ਪੁਲਿਸ ਨੂੰ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ‘ਤੇ ਇਕ ਪਲਾਸਟਿਕ ਵਿਚ ਲਿਪਟਿਆ ਹੋਇਆ ਵਪਾਰੀ ਦਾ ਪਰਸ ਬਰਾਮਦ ਹੋਇਆ। ਇਸ ਪਰਸ ਅੰਦਰ ਸੁਸਾਈਡ ਨੋਟ ਮਿਲਿਆ ਸੀ। ਇਸ ਵਿਚ ਲਿਖਿਆ ਸੀ ਕਿ ਆਰਥਿਕ ਤੰਗੀ ਕਾਰਨ ਸਾਰਾ ਪਰਿਵਾਰ ਸੁਸਾਈਡ ਕਰ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਬਾਅਦ ਤੋਂ ਉਨ੍ਹਾਂ ਨੂੰ ਬਿਜ਼ਨੈੱਸ ਵਿਚ ਘਾਟਾ ਹੋ ਰਿਹਾ ਸੀ। ਇਸੇ ਕਾਰਨ ਉਹ ਇਹ ਕਦਮ ਚੁੱਕ ਰਹੇ ਹਨ।
ਪੁਲਿਸ ਹੋਰ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਸੁਸਾਈਡ ਨੋਟ ਕੰਨੜ ਤੇ ਅੰਗਰੇਜ਼ੀ ਵਿਚ ਲਿਖਿਆ ਗਿਆ ਸੀ। ਸਥਾਨਕ ਲੋਕਾਂ ਤੋਂ ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਰਾਮਰਾਜ ਦਾ ਨਟ ਬੋਲਟ ਮੈਨੂਫੈਕਚਰਿੰਗ ਦਾ ਬਿਜ਼ਨੈੱਸ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਨਾਗਪੁਰ ਪੁਲਿਸ ਦੇ ਇੰਸਪੈਕਟਰ ਚੰਦਰਕਾਂਤ ਯਾਦਵ ਨੇ ਦੱਸਿਆ ਕਿ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਰਾਮਰਾਡ ਨੇ ਪਹਿਲਾਂ ਐਸੀਡਿਟੀ ਦੀ ਦਵਾਈ ਦੱਸ ਕੇ ਪਤਨੀ ਤੇ ਪੁੱਤ ਨੂੰ ਜ਼ਹਿਰ ਦੇਣ ਦੀ ਵੀ ਕੋਸ਼ਿਸ਼ ਕੀਤੀਸੀ। ਥੋੜ੍ਹਾ ਜਿਹਾ ਪੀਣ ਦੇ ਬਾਅਦ ਪਤਨੀ ਨੇ ਮਨ੍ਹਾ ਕਰ ਦਿੱਤਾ। ਇਸ ਦੇ ਬਾਅਦ ਉਸ ਨੇ ਪਤਨੀ, ਬੇਟੇ ਤੇ ਆਪਣੇ ਉਪਰ ਪੈਟਰੋਲ ਛਿੜਕ ਕੇ ਅੱਗ ਲਗਾ ਲਈ। ਇਹ ਪਰਿਵਾਰ ਨਾਗਪੁਰ ਦੇ ਸ਼ਿਵਪ੍ਰਿਆ ਟਾਵਰ ਅਪਾਰਟਮੈਂਟ ਦੇ ਫਲੈਟ ਨੰਬਰ 401 ਵਿਚ ਕਿਰਾਏ ‘ਤੇ ਰਹਿ ਰਿਹਾ ਸੀ। ਰਾਮਰਾਜ ਨੇ ਇਕ ਫਲੈਟ ਵੀ ਖਰੀਦਿਆ ਸੀ, ਉਹ 1 ਅਗਸਤ ਤੋਂ ਇਥੇ ਰਹਿਣ ਲਈ ਜਾਣ ਵਾਲੇ ਸਨ।