ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਫਰਾਰ ਚੱਲ ਰਹੇ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮਨੂ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿਚ ਢੇਰ ਕਰ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਪੁਲਿਸ ਇਨ੍ਹਾਂ ਦੀ ਭਾਲ ਕਰ ਰਹੀ ਸੀ। ਗ੍ਰਿਫਤਾਰ ਸ਼ੂਟਰ ਅੰਕਿਤ ਸੇਰਸਾ ਨੇ ਪੁੱਛਗਿਛ ਵਿਚ ਪੁਲਿਸ ਨੂੰ ਦੱਸਿਆ ਸੀ ਕਿ ਮਨਪ੍ਰੀਤ ਮਨੂ ਤੇ ਜਗਰੂਪ ਰੂਪਾ ਪੰਜਾਬ ਵਿਚ ਹੀ ਲੁਕੇ ਹੋਏ ਹਨ। ਪੰਜਾਬ ਦੀ ਐਂਟੀ ਗੈਂਗਸਟਰ ਫੋਰਸ ਨੇ ਦੋਵਾਂ ਨੂੰ ਫੜਨ ਲਈ ਟੀਮਾਂ ਬਣਾਈਆਂ। ਅੱਜ ਅੰਮ੍ਰਿਤਸਰ ਦੇ ਭਕਨਾ ਕਲਾਂ ਵਿਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਜਿਸ ਵਿਚ ਦੋਵੇਂ ਗੈਂਗਸਟਰ ਮਾਰੇ ਗਏ।
ਮਨਪ੍ਰੀਤ ਮਨੂ ਦੇ ਪਿੰਡ ਵਾਲੇ ਦੱਸਦੇ ਹਨ ਕਿ ਉਹ ਆਪਣੀ ਮਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਸੀ। ਫਰਾਰੀ ਦੌਰਾਨ ਵੀ ਉਹ ਰੋਜ਼ਾਨਾ ਆਪਣੀ ਮਾਂ ਨਾਲ ਗੱਲ ਕਰਦਾ ਸੀ। ਮਨੂ ਧਾਰਮਿਕ ਵਿਚਾਰਾਂ ਦਾ ਸੀ। ਉਸ ਨੂੰ ਗੁਰਬਾਣੀ ਦੇ ਬਹੁਤ ਸਾਰੇ ਪਾਠ ਮੂੰਹ ਜ਼ੁਬਾਨੀ ਯਾਦ ਸਨ। ਇਕ ਘਟਨਾ ਨੇ ਉਸ ਨੂੰ ਜੁਰਮ ਦੀ ਦੁਨੀਆ ਵਿਚ ਉਤਾਰ ਦਿੱਤਾ ਫਿਰ ਉਸ ਨੇ ਪਲਟ ਕੇ ਨਹੀਂ ਦੇਖਿਆ ਪਰ ਅੰਤ ਇੰਨਾ ਖੌਫਨਾਕ ਹੋਵੇਗਾ, ਉਸ ਨੇ ਸੋਚਿਆ ਵੀ ਨਹੀਂ ਸੀ।
ਜੁਰਮ ਦੀ ਦੁਨੀਆ ਵਿਚ ਕਦਮ ਰੱਖਣ ਦੇ ਬਾਅਦ ਉਹ ਜਗਰੂਪ ਰੂਪਾ ਨੂੰ ਮਿਲਿਆ ਤੇ ਬਾਅਦ ਵਿਚ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿਚ ਆਇਆ। ਸ਼ੂਟਰ ਮਨੂ ਨੇ ਲਾਰੈਂਸ ਗਰੁੱਪ ਵਿਚ ਸ਼ਾਮਲ ਹੋਣ ਦੇ ਬਾਅਦ ਹੀ ਹਥਿਆਰ ਚਲਾਉਣ ਦੀ ਪੂਰੀ ਟ੍ਰੇਨਿੰਗ ਲਈ ਸੀ। ਬਾਅਦ ਵਿਚ ਹੌਲੀ-ਹੌਲੀ ਉਹ ਲਾਰੈਂਸ ਦਾ ਸਭ ਤੋਂ ਭਰੋਸੇਮੰਦ ਸ਼ੂਟਰ ਬਣ ਗਿਆ।
ਕੁਝ ਮਹੀਨੇ ਪਹਿਲਾਂ ਮੋਗਾ ਦੇ ਬਾਘਾਪੁਰਾਣਾ ਦੇ ਸੁਖਾਨੰਦ ਪਿੰਡ ਵਿਚ ਮਨੂ ਤੇ ਰੂਪਾ ਨੇ ਹੀ ਮਿੰਟਾ ਨਾਂ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿਚ ਵੀ ਰੂਪਾ ਤੇ ਮਨੂ ਭਗੌੜੇ ਸਨ। 29 ਮਈ ਨੂੰ ਮਨੂ ਤੇ ਰੂਪਾ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮੂਸੇਵਾਲਾ ਦੀ ਮਾਨਸਾ ਜ਼ਿਲ੍ਹੇ ਵਿਚ ਹੱਤਿਆ ਕਰਕੇ ਸਨਸਨੀ ਫੈਲਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਮਾਰਿਆ ਗਿਆ ਦੂਜਾ ਸ਼ੂਟਰ ਜਗਰੂਪ ਉਰਫ ਰੂਪਾ ਤਰਨਤਾਰਨ ਦੇ ਪਿੰਡ ਜੋੜਾ ਦਾ ਰਹਿਣ ਵਾਲਾ ਸੀ। ਸਿੱਧੂ ਦੀ ਹੱਤਿਆ ਦੇ ਬਾਅਦ ਰੂਪਾ ਦੇ ਮਾਤਾ ਪਿਤਾ ਵੀ ਅੰਡਰ ਗਰਾਊਂਡ ਹੋ ਗਏ ਸਨ ਪਰ ਕੁਝ ਦਿਨ ਬਾਅਦ ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਸੀ। ਪਰ ਪੁਲਿਸ ਨੂੰ ਰੂਪਾ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਸੀ। ਗੈਂਗਸਟਰ ਲਾਰੈਂਸ ਸ਼ੂਟਰ ਮਨੂ ਤੇ ਰੂਪਾ ‘ਤੇ ਕਾਫੀ ਭਰੋਸਾ ਕਰਦਾ ਸੀ।