ਅਧਿਆਪਕਾਂ ਨੂੰ ਲੰਬੀ ਛੁੱਟੀ ਲਈ ਈ-ਪੋਰਟਲ ‘ਤੇ ਕਰਨਾ ਹੋਵੇਗਾ ਅਪਲਾਈ, ਸਿੱਖਿਆ ਮੰਤਰੀ ਦੀ ਅਪਰੂਵਲ ਤੋਂ ਬਾਅਦ ਹੀ ਜਾ ਸਕਣਗੇ ਵਿਦੇਸ਼
ਪੰਜਾਬ ਵਿਚ ਸਰਕਾਰੀ ਅਧਿਆਪਕਾਂ ਵੱਲੋਂ ਲੰਬੀ ਛੁੱਟੀ ਲੈ ਕੇ ਵਿਦੇਸ਼ ਜਾਣ ‘ਤੇ ਸਿੱਖਿਆ ਵਿਭਾਗ ਸਖਤ ਹੋ ਗਿਆ ਹੈ। ਹੁਣ ਅਧਿਆਪਕਾਂ ਨੂੰ ਸੈਸ਼ਨ ਦੌਰਾਨ ਲੰਬੀ ਛੁੱਟੀ ਨਹੀਂ ਮਿਲੇਗੀ। ਜਿਹੜੇ ਅਧਿਆਪਕਾਂ ਨੂੰ ਲੰਬੀ ਛੁੱਟੀ ਚਾਹੀਦੀ ਹੈ ਉਹ ਈ-ਪੋਰਟਲ ‘ਤੇ ਅਪਲਾਈ ਕਰਨ। ਸਿੱਖਿਆ ਮੰਤਰੀ ਦੀ ਇਜਾਜ਼ਤ ਦੇ ਬਾਅਦ ਹੀ ਉਹ ਜਾ ਸਕਣਗੇ। ਇਹੀ ਨਹੀਂ ਛੁੱਟੀ ਅਪਰੂਵਲ ਦੇ ਬਾਅਦ ਹੀ ਟਿਕਟ ਬੁੱਕ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਹਰ ਸਾਲ ਕੀ ਅਧਿਆਪਕ ਵਿਦੇਸ਼ ਜਾਣ ਲਈ ਅਪਲਾਈ ਕਰਦੇ ਹਨ। 2013 ਤੋਂ 2018 ਤੱਕ ਦੇ ਅੰਕੜਿਆਂ ਮੁਤਾਬਕ 6 ਸਾਲ ਵਿਚ 304 ਅਧਿਆਪਕਾਂ ਨੂੰ ਟਰਮੀਨੇਟ ਕੀਤਾ ਜਾ ਚੁੱਕਾ ਹੈ ਕਿਉਂਕਿ ਉਹ ਵਿਦੇਸ਼ ਤੋਂ ਪਰਤੇ ਹੀ ਨਹੀਂ ਸਨ। ਇਨ੍ਹਾਂ ਵਿਚ 64 ਫੀਸਦੀ ਮਹਿਲਾ ਅਧਿਆਪਕ ਸਨ। 2021-22 ਸੈਸ਼ਨ ਵਿਚ 3537 ਅਧਿਆਪਕਾਂ ਨੇ ਛੁੱਟੀ ਲਈ ਅਪਲਾਈ ਕੀਤਾ ਸੀ ਜਿਸ ਵਿਚੋਂ 1571 ਨੂੰ ਖਾਰਜ ਕਰ ਦਿੱਤਾ ਗਿਆ ਹੈ। ਹੁਣ ਈ-ਪੋਰਟਲ ‘ਤੇ ਹੀ ਅਧਿਆਪਕ ਅਪਲਾਈ ਕਰ ਸਕਣਗੇ।
ਇਹ ਵੀ ਪੜ੍ਹੋ : ਗੈਂਗਸਟਰਾਂ ਦੇ ਖਾਤਮੇ ਲਈ CM ਮਾਨ ਦਾ ਐਲਾਨ-‘ਹਰ ਜ਼ਿਲ੍ਹੇ ਵਿੱਚ ਬਣੇਗੀ AGTF, 15 ਮੈਂਬਰ ਹੋਣਗੇ ਸ਼ਾਮਲ
ਸਿੱਖਿਆ ਮੰਤਰੀ ਨੇ ਸੂਬੇ ਦੇ ਸਾਰੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸੈਸ਼ਨ ਦੌਰਾਨ ਲੰਬੀ ਛੁੱਟੀ ਲੈ ਕੇ ਵਿਦੇਸ਼ ਨਾ ਜਾਣ। ਲੋੜ ਪੈਣ ‘ਤੇ ਹੀ ਅਪਲਾਈ ਕਰਨ। ਖੁਦ ਦੀ ਜ਼ਿੰਮੇਵਾਰੀ ਸਮਝਣ।
ਵੀਡੀਓ ਲਈ ਕਲਿੱਕ ਕਰੋ -: