ਮੋਗਾ ਦੇ ਪਿੰਡ ਖਾਈ ਤੋਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਈ ਬਰੈਂਪਟਨ ਵਾਸੀ ਜਸਪ੍ਰੀਤ ਕੌਰ ਨੇ ਬੀਤੀ ਰਾਤ ਤਿੰਨ ਵਜੇ ਸਹੁਰਿਆਂ ਦੇ ਦਬਾਅ ਦੇ ਚੱਲਦਿਆਂ ਫਾਹਾ ਲੈ ਕੇ ਆਤਮ ਹਤਿਆ ਕਰ ਲਈ। ਪੁਲਿਸ ਨੇ ਜਸਪ੍ਰੀਤ ਦੀ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਸਪ੍ਰੀਤ 3 ਸਾਲ ਪਹਿਲਾਂ ਆਈਲੈਟਸ ਕਰ ਕੇ ਕੈਨੇਡਾ ਆਈ ਸੀ ਅਤੇ ਇਸ ਦੌਰਾਨ ਉਸਨੇ ਪਿੰਡ ਸੋਹੀਆਂ ਵਾਸੀ ਆਪਣੇ ਪਤੀ ਗੁਰਮੀਤ ਸਿੰਘ ਨੂੰ ਕੈਨੇਡਾ ਬੁਲਾਉਣ ਲਈ ਵੀ 3 ਵਾਰ ਸਪਾਂਸਰ ਭੇਜਿਆ ਪਰ ਗੁਰਮੀਤ ਸਿੰਘ ਨੂੰ ਵੀਜ਼ਾ ਨਹੀਂ ਮਿਲ ਸਕਿਆ। ਗੁਰਮੀਤ ਸਿੰਘ ਨੂੰ ਵੀਜ਼ਾ ਨਾ ਮਿਲਣ ਕਾਰਣ ਉਸਦੇ ਪਰਿਵਾਰਕ ਮੈਂਬਰ ਲਗਾਤਾਰ ਜਸਪ੍ਰੀਤ ਕੌਰ ‘ਤੇ ਦਬਾਅ ਬਣਾ ਰਹੇ ਸਨ। ਇਸੇ ਤੋਂ ਤੰਗ ਹੋ ਕੇ ਜਸਪ੍ਰੀਤ ਨੇ ਖੁਦਕੁਸ਼ੀ ਕਰ ਲਈ ।
ਜਸਪ੍ਰੀਤ ਕੌਰ ਪਿੰਡ ਖਾਈ ਮੋਗਾ ਨੂੰ 3 ਸਾਲ ਪਹਿਲਾਂ ਉਸ ਦੇ ਮਾਪਿਆਂ ਨੇ ਬਹੁਤ ਹੀ ਚਾਵਾਂ ਨਾਲ ਕੈਨੇਡਾ ਭੇਜਿਆ ਸੀ ਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਸੀ। ਪਰ ਬੀਤੀ ਰਾਤ ਕੁੜੀ ਵੱਲੋਂ ਖੋਫਨਾਕ ਕਦਮ ਚੁੱਕਿਆ ਗਿਆ। ਉਸ ਨੇ ਟੋਰਾਂਟੋ ਵਿਚ ਆਪਣੇ ਘਰ ਦੇ ਬਾਹਰ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ : ਲੁਧਿਆਣਾ : ਨਸ਼ਾ ਤਸਕਰੀ ਦੇ ਦੋਸ਼ ‘ਚ ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਸਕੱਤਰ ਦਾ ਗੰਨਮੈਨ ਗ੍ਰਿਫਤਾਰ
ਪਿਛਲੇ ਕੁਝ ਸਮੇਂ ਦੌਰਾਨ ਕੈਨੇਡਾ ਵਿਚ ਪੜ੍ਹਾਈ ਲਈ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਲੋਂ ਆਤਮ ਹੱਤਿਆ ਕੀਤੇ ਜਾਣ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ ਅਤੇ ਆਤਮ ਹਤਿਆ ਵਰਗਾ ਘਾਤਕ ਕਦਮ ਚੁੱਕਣ ਵਾਲੇ ਵਿਦਿਆਰਥੀਆਂ ਵਿਚੋਂ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਅੰਕੜਿਆਂ ਮੁਤਾਬਿਕ ਆਤਮ ਹੱਤਿਆ ਕਰਨ ਵਾਲਿਆਂ ਦੀ ਉਮਰ 29 ਸਾਲ ਤੋਂ ਹੇਠਾਂ ਹੁੰਦੀ ਹੈ ਇਸ ਕਾਰਨ ਹੀ ਪੰਜਾਬ ਵਿਚ ਮਾਪੇ ਕੈਨੇਡਾ ਪੜ੍ਹਾਈ ਲਈ ਆਉਣ ਵਾਲੇ ਆਪਣੇ ਬੱਚਿਆਂ ਦੀ ਸੁਰਖਿਆ ਨੂੰ ਲੈ ਕੇ ਚਿੰਤਿਤ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: