ਤੇਲੰਗਾਨਾ ਦੀ ਰਾਜਪਾਲ ਤਮਿਲਿਸਾਈ ਸੁੰਦਰਰਾਜਨ ਨੇ ਇਕ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਲੋਕ ਉੁਨ੍ਹਾਂ ਦੀ ਤਾਰੀਫ ਕਰ ਰਹੇ ਹਨ। ਦਿੱਲੀ ਤੋਂ ਹੈਦਰਾਬਾਦ ਦੀ ਫਲਾਈਟ ਵਿਚ ਬੈਠੇ ਆਈਪੀਐੱਸ ਅਧਿਕਾਰੀ ਦੀ ਤਬੀਅਤ ਖਰਾਬ ਹੋ ਗਈ ਤੇ ਤੇਲੰਗਾਨਾ ਦੀ ਰਾਜਪਾਲ ਵੀ ਉਥੇ ਮੌਜੂਦ ਸੀ। ਤੇਲੰਗਾਨਾ ਦੀ ਰਾਜਪਾਲ ਇਕ ਡਾਕਟਰ ਵੀ ਹੈ ਤੇ ਉਨ੍ਹਾਂ ਨੇ ਤੁਰੰਤ ਆਈਪੀਐੱਸ ਅਧਿਕਾਰੀ ਕੋਲ ਪਹੁੰਚ ਕੇ ਉੁਸ ਦੀ ਜਾਨ ਬਚਾਈ।
1994 ਬੈਚ ਦੇ ਆਈਪੀਐੱਸ ਅਧਿਕਾਰੀ ਕ੍ਰਿਪਾਨੰਦ ਤ੍ਰਿਪਾਠੀ ਉਜੇਲਾ ਦੀ ਤਬੀਅਤ ਖਰਾਬ ਹੋਈ ਇਸ ਦੌਰਾਨ ਇੰਡੀਗੋ ਦੀ ਫਲਾਈਟ ਵਿਚ ਏਅਰ ਹੋਸਟੈਲ ਨੇ ਐਮਰਜੈਂਸੀ ਕਾਲ ‘ਤੇ ਸਵਾਰੀਆਂ ਨੂੰ ਪੁੱਛਿਆ ਕਿ ਕੋਈ ਡਾਕਟਰ ਹੈ? ਇੰਨਾ ਸੁਣਦੇ ਹੀ ਤਾਮਿਲਨਾਡੂ ਦੇ ਰਾਜਪਾਲ ਆਈਪੀਐੱਸ ਅਧਿਕਾਰੀ ਕੋਲ ਪਹੁੰਚੀ ਤੇ ਮੁੱਢਲੀ ਜਾਂਚ ਕਰਕੇ ਉਨ੍ਹਾਂ ਦੀ ਜਾਨ ਬਚਾਈ।
ਇਹ ਵੀ ਪੜ੍ਹੋ : ਰੂਸ ਨੇ 24 ਘੰਟਿਆਂ ‘ਚ ਹੀ ਤੋੜਿਆ ਅਨਾਜ ਨਿਰਯਾਤ ਸਮਝੌਤਾ, ਯੂਕਰੇਨ ਦੇ ਓਡੀਸ਼ਾ ਬੰਦਰਗਾਹ ‘ਤੇ ਦਾਗੀ ਮਿਜ਼ਾਈਲ
ਜਿਵੇਂ ਹੀ ਫਲਾਈਟ ਹੈਦਰਾਬਾਦ ਪਹੁੰਚੀ ਤਾਂ ਤੁਰੰਤ ਆਈਪੀਐੱਸ ਅਧਿਕਾਰੀ ਕ੍ਰਿਪਾਨੰਦ ਤ੍ਰਿਪਾਠੀ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਪਲੇਟਲੇਟਸ 14000 ਤੱਕ ਪਹੁੰਚ ਗਿਆ ਹੈ। ਹਸਪਤਾਲ ਪਹੁੰਚਣ ਦੇ ਬਾਅਦ ਕ੍ਰਿਪਾਨੰਦ ਤ੍ਰਿਪਾਠੀ ਨੇ ਕਿਹਾ ਕਿ ਗਵਰਨਰ ਨੇ ਉਨ੍ਹਾਂ ਦੀ ਬਚਾਈ। ਉੁਨ੍ਹਾਂ ਨੇ ਮਾਂ ਦੀ ਤਰ੍ਹਾਂ ਮੇਰੀ ਮਦਦ ਕੀਤੀ ਨਹੀਂ ਤਾਂ ਮੈਂ ਹਸਪਤਾਲ ਨਹੀਂ ਪਹੁੰਚ ਪਾਉਂਦਾ। ਉਸ ਸਮੇਂ ਮੇਰੀ ਹਾਰਟ ਬੀਟ ਸਿਫ 39 ਸੀ ਤੇ ਜਦੋਂ ਮੈਡਮ ਗਵਰਨਰ ਨੇ ਇਸ ਨੂੰ ਚੈੱਕ ਕੀਤਾ। ਉਨ੍ਹਾਂ ਨੇ ਮੈਨੂੰ ਅੱਗੇ ਝੁਕਣ ਦੀ ਸਲਾਹ ਦਿੱਤੀ ਤੇ ਮੈਨੂੰ ਆਰਾਮ ਕਰਨ ਵਿਚ ਮਦਦ ਕੀਤੀ ਜਿਸ ਨਾਲ ਮੇਰੇ ਹਾਰਟ ਬੀਟ ਕੰਟਰੋਲ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: