ਸ਼੍ਰੀ ਕੌਸਤਭ ਸ਼ਰਮਾ ਆਈ. ਪੀ. ਐੱਸ. ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਲੁੱਟਾਂ-ਖੋਹਾਂ, ਸਮਾਜ ਵਿਰੋਧੀ ਅਨਸਰਾਂ ਤੇ ਹੀਨੀਅਸ ਕ੍ਰਾਇਮ ਨੂੰ ਰੋਕਣ ਤੇ ਟ੍ਰੇਸ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਵਰਿੰਦਰਪਾਲ ਸਿੰਘ ਬਰਾੜ ਪੀ. ਪੀ. ਐੱਸ., ਡੀ. ਸੀ. ਪੀ. ਇਨਵੈਸਟੀਗੇਸ਼ਨ ਲੁਧਿਆਣਾ, ਸ਼੍ਰੀ ਹਰਪਾਲ ਸਿੰਘ ਪੀ. ਪੀ. ਐੱਸ. ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਲੁਧਿਆਣਾ ਤੇ ਸ਼੍ਰੀ ਗੁਰਪ੍ਰੀਤ ਸਿੰਘ ਪੀ. ਪੀ. ਐੱਸ. ਏ. ਸੀ. ਪੀ. ਇਨਵੈਸਟੀਗੇਸ਼ਨ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਂਚ-2 ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਥਾਣਾ ਟਿੱਬਾ ਲੁਧਿਆਣਾ ਦੇ ਏਰੀਆ ਕੂੜਾ ਡੰਪ ਨੇੜੇ ਇਕ ਬੇਆਬਾਦ ਖਾਲੀ ਪਲਾਟ ਦੀ ਚਾਰਦੀਵਾਰੀ ਅੰਦਰੋਂ ਲੁੱਟ ਦੀ ਯੋਜਨਾ ਬਣਾਉਂਦੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਕੋਲੋਂ 2 ਦੇਸੀ ਪਿਸਤੌਲ, 32 ਬੋਰ, 02 ਮੈਗਜ਼ੀਨ 20 ਰੌਂਦ ਜ਼ਿੰਦਾ 32 ਬੋਰ, 2 ਦਾਤ ਲੋਹਾ, 1 ਮੋਟਰਸਾਈਕਲ, 1 ਕਾਰ ਸਵਿਫਟ ਬਰਾਮਦ ਕੀਤੀ ਜਦੋਂ ਕਿ ਗੈਂਗ ਦੇ 4 ਮੈਂਬਰ ਰਾਤ ਨੂੰ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਭੱਜਣ ਵਿਚ ਕਾਮਯਾਬ ਹੋ ਗਏ ਜਿਨ੍ਹਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਜੋ ਸਾਰੇ ਗੈਂਗ ਮੈਂਬਰ ਖਾਲੀ ਬੇਆਬਾਦ ਪਲਾਟ ਵਿਚ ਬੈਠੇ ਯੋਜਨਾ ਬਣਾ ਰਹੇ ਸੀ ਕਿ ਛੋਟੀਆਂ-ਮੋਟੀਆਂ ਚੋਰੀਆਂ ਨਾਲ ਕੁਝ ਨਹੀਂ ਬਣਦਾ, ਕੋਈ ਵੱਡਾ ਕੰਮ ਕਰਦੇ ਹਾਂ, ਚਾਹੇ ਇਸ ਕੰਮ ਲਈ ਗੋਲੀ ਚਲਾ ਕੇ ਕਿਸੇ ਦੀ ਜਾਨ ਹੀ ਨਾ ਲੈਣੀ ਪਵੇ। ਇਸ ਗੈਂਗ ਨੂੰ ਕਾਬੂ ਕਰਕੇ ਸ਼ਹਿਰ ਵਿਚ ਹੋਣ ਵਾਲੀ ਵੱਡੀ ਵਾਰਦਾਤ ਨੂੰ ਰੋਕਿਆ ਹੈ।
ਗ੍ਰਿਫਤਾਰ ਕੀਤੇ ਗਏ ਗੈਂਗ ਮੈਂਬਰਾਂ ਦਾ ਵੇਰਵਾ :
ਵਿਸ਼ੂ ਕੈਂਥ ਪੁੱਤਰ ਮਨੀਸ਼ ਕੁਮਾਰ ਵਾਸੀ ਕਿਰਾਏਦਾਰ ਨੀਰਜ ਦਾ ਮਕਾਨ ਗਲੀ ਨੰਬਰ 10/1 ਮੁਹੱਲਾ ਕਰਮਸਰ ਕਾਲੋਨੀ ਸੁਭਾਸ਼ ਨਗਰ ਥਾਣਾ ਟਿੱਬਾ ਲੁਧਿਆਣਾ, ਉਮਰ ਲਗਭਗ 21 ਸਾਲ, ਦੋਸ਼ੀ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰਦਾ ਹੈ। ਥਾਣਾ ਡਵੀਜ਼ਨ ਨੰਬਰ 07, ਲੁਧਿਆਣਾ ਮੁਕੱਦਮਾ ਨੰਬਰ 01, ਮਿਤੀ ਮਿਤੀ 14.1.2022 ਅ/ਧ 307, 506, 34, 120ਬੀ, ਆਈਪੀਸੀ, 25/27/54/59 ਆਰਮਸ ਐਕਟ ਤਹਿਤ ਥਾਣਾ ਬਸਤੀ ਜੋਧੇਵਾਲ ਲੁਧਿਆਣਾ ਜਿਸ ਵਿਚ ਵਿਸ਼ੂ ਕੈਂਥ ਹੋਰਨਾਂ ਨੇ ਗੁਰਪ੍ਰੀਤ ਸਿੰਘ ਦੇ ਕਾਲਜ ਦੀ ਪ੍ਰਧਾਨਗੀ ਤੋਂ ਉਸ ਦੇ ਘਰ ਜਾ ਕੇ ਗੋਲੀ ਚਲਾਈ ਸੀ।
ਵਿਨੈ ਪੁੱਤਰ ਅਜੈ ਕੁਮਾਰ ਸੱਭਰਵਾਲ ਵਾਸੀ ਕੁਆਰਟਰ ਨੰਬਰ 328, ਮੁਹੱਲਾ ਡਾ. ਅੰਬੇਦਕਰ ਕਾਲੋਨੀ ਨੇੜੇ ਚੀਮਾ ਚੌਕ ਥਾਣਾ ਮੋਤੀ ਨਗਰ ਲੁਧਿਆਣਾ, ਉਮਰ ਲਗਭਗ 22 ਸਾਲ ਦੋਸ਼ੀ 5 ਮਹੀਨੇ ਤੋਂ ਵਿਹਲਾ ਹੈ। ਦੋਸ਼ੀ ਦੀ ਮੁਕੱਦਮਾ ਮਨੰਬਰ 140 ਮਿਤੀ 16.5.2021, ਅ/ਧ 323, 341, 307, 379 ਬੀ, 148, 149 ਆਈਪੀਸੀ ਥਾਣਾ ਡਵੀਜ਼ਨ ਨੰਬਰ 03 ਲੁਧਿਆਣਾ ਵਿਚ ਗ੍ਰਿਫਤਾਰੀ ਬਾਕੀ ਹੈ।
ਪ੍ਰਦੀਪ ਸਿੰਘ ਉਰਫ ਦੀਪ ਪੁੱਤਰ ਕਾਲਾ ਸਿੰਘ ਵਾਸੀ ਮਕਾਨ ਨੰਬਰ 76-ਬੀ, ਇੰਡਸਟਰੀਅਲ ਏਰੀਆ-ਏ, ਟਰਾਂਸਪੋਰਟ ਨਗਰ ਲੁਧਿਆਣਾ ਉਮਰ ਲਗਭਗ 21 ਸਾਲ ਦੋਸ਼ੀ ਟਰੱਕ ਵਾਸ਼ ਦੀ ਆਪਣੀ ਦੁਕਾਨ ਟਰਾਂਸਪੋਰਟ ਨਗਰ ਲੁਧਿਆਣਾ ਵਿਖੇ ਕੰਮ ਕਰਦਾ ਹੈ। ਕਮਲਜੀਤ ਸਿੰਘ ਉਰਫ ਕਮਲ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰਬਰ 2227, ਗਲੀ ਨੰਬਰ 5 ਮੁਹੱਲਾ ਆਦਰਸ਼ ਨਗਰ ਤਾਜਪੁਰ ਰੋਡ ਥਾਣਾ ਡਵੀਜ਼ਨ ਨੰਬਰ 7, ਲੁਧਿਆਣਾ ਉਮਰ ਲਗਭਗ 21 ਸਾਲ, ਦੋਸ਼ੀ ਘਰ ਵਿਚ ਵਿਹਲਾ ਰਹਿੰਦਾ ਹੈ। ਵਿਸ਼ਾਲ ਗਿੱਲ ਪੁੱਤਰ ਅਨਿਲ ਜੈਕਬ ਵਾਸੀ ਮੁਹੱਲਾ ਅਮਰਪੁਰਾ ਲੁਧਿਆਣਾ ਤੇ ਰਮਨ ਰਾਜਪੂਤ ਵਾਸੀ ਲੁਧਿਆਣਾ ਤੇ 2 ਅਣਪਛਾਤੇ ਵਿਅਕਤੀ ਫਰਾਰ ਹਨ।
ਵੀਡੀਓ ਲਈ ਕਲਿੱਕ ਕਰੋ -: