ਯੂਰੋਪੀ ਕਮਿਸ਼ਨ ਨੇ ਸਮਾਲਪਾਕਸ ਦੀ ਵੈਕਸੀਨ ਦਾ ਇਸੇਤਮਾਲ ਮੰਕੀਪੌਕਸ ਲਈ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਮੰਕੀਪੌਕਸ ਨੂੰ ਵਿਸ਼ਵ ਸਿਹਤ ਐਮਰਜੈਂਸੀ ਐਲਾਨਿਆ ਸੀ। ਇਹ ਮਨਜ਼ੂਰੀ ਸਾਰੇ ਯੂਰਪੀ ਯੂਨੀਅਨ ਮੈਂਬਰ ਦੇਸ਼ਾਂ, ਆਈਸਲੈਂਡ, ਲੇਂਚਟੇਨਸਟੀਨ ਤੇ ਨਾਰਵੇ ਵਿਚ ਮਾਨਤਾ ਹੋਵੇਗੀ। ਮੰਕੀਪੌਕਸ ਦੀ ਲਪੇਟ ਵਿਚ ਹੁਣ ਤੱਕ 72 ਦੇਸ਼ਾਂ ਵਿਚ 16000 ਲੋਕ ਆ ਚੁੱਕੇ ਹਨ।
ਮੰਕੀਪੌਕਸ ਲਈ ਇਸ ਵੈਕਸੀਨ ਨੂੰ ਪ੍ਰਭਾਵੀ ਸਮਝਿਆ ਜਾ ਰਿਹਾ ਹੈ ਕਿਉਂਕਿ ਮੰਕੀਪੌਕਸ ਵਾਇਰਸ ਤੇ ਸਮਾਲਪੌਕਸ ਵਾਇਰਸ ਵਿਚ ਕਈ ਸਮਾਨਤਾਵਾਂ ਹਨ। ਹਾਲਾਂਕਿ ਮੰਕੀਪੌਕਸ ਸਮਾਲਪੌਕਸ ਤੋਂ ਘੱਟ ਖਤਰਨਾਕ ਹੈ। ਈਯੂ ਵਿਚ ਸਮਾਲਪੌਕਸ 1980 ਵਿਚ ਖਤਮ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਮੰਕੀਪੌਕਸ ਵਿਚ ਪਹਿਲੇ 5 ਦਿਨ ਵਿਚ ਲੱਛਣ ਬੁਖਾਰ, ਸਿਰਦਰਦ, ਮਾਸਪੇਸ਼ੀਆਂ ਵਿਚ ਦਰਦ, ਪਿੱਠ ਵਿਚ ਦਰਦ ਦੇ ਹੁੰਦੇ ਹਨ। ਇਸ ਵਿਚ ਚਿਹਰੇ, ਹੱਥਾਂ ਤੇ ਤਲਿਆਂ ‘ਤੇ ਰੈਸ਼ੇਜ ਹੋ ਜਾਂਦੇ ਹਨ। ਇਸ ਦੇ ਬਾਅਦ ਜ਼ਖਮ ਹੋ ਜਾਂਦੇ ਹਨ, ਧੱਬੇ ਪੈਂਦੇ ਹਨ ਤੇ ਬਾਅਦ ਵਿਚ ਚਮੜੀ ‘ਤੇ ਪਪੜੀ ਬਣ ਜਾਂਦੀ ਹੈ। ਪੱਛਮ ਤੇ ਕੇਂਦਰੀ ਅਫਰੀਕੀ ਦੇਸ਼ਾਂ ‘ਚ ਮੰਕੀਪੌਕਸ ਸਥਾਨਕ ਪੱਧਰ ‘ਤੇ ਹੋਣ ਵਾਲੀ ਬੀਮਾਰੀ ਹੈ ਪਰ ਇਥੋਂ ਮੰਕੀਪੌਕਸ ਦੇ ਸੰਕਰਮਣ ਵਿਚ ਮਈ ਦੀ ਸ਼ੁਰੂਆਤ ਵਿਚ ਵਾਧਾ ਦੇਖਿਆ ਗਿਆ।
ਯੂਰਪੀ ਸੰਘ ਦੇ ਕਾਨੂੰਨ ਮੁਤਾਬਕ ਈਐੱਮਏ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਵੱਖ-ਵੱਖ ਯੂਰਪੀ ਦੇਸ਼ਾਂ ਵਿਚ ਮਾਰਕੀਟਿੰਗ ਦਾ ਪਰਮਿਟ ਦੇਵੇ। ਯੂਰਪੀ ਕਮਿਸ਼ਨ ਹੀ ਮਨਜ਼ੂਰੀ ਦੇਣ ਵਾਲੀ ਸੰਸਥਾ ਹੈ ਤੇ ਇਹ ਈਐੱਮਏ ਦੇ ਸੁਝਾਵਾਂ ਦੇ ਆਧਾਰ ‘ਤੇ ਕਾਨੂੰਨੀ ਫੈਸਲਾ ਲੈਂਦਾ ਹੈ।