ਗੁਜਰਾਤ ਦੇ ਬੋਟਾਦ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 30 ਦੀ ਹਾਲਤ ਗੰਭੀਰ ਹੈ। ਸੋਮਵਾਰ ਨੂੰ ਇਸ ਮਾਮਲੇ ਵਿਚ 10 ਲੋਕਾਂ ਦੀ ਮੌਤ ਹੋਈ ਸੀ, 19 ਲੋਕਾਂ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਇਸ ਕੇਸ ਵਿਚ ਮੁੱਖ ਦੋਸ਼ੀ ਸਣੇ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਸਿਟ ਨੇ ਸ਼ੁਰੂ ਕਰ ਦਿੱਤੀ ਹੈ।
ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਸੋਮਵਾਰ ਨੂੰ ਬਰਵਾਲਾ ਦੇ ਰੋਜਿਦ ਪਿੰਡ ਵਿਚ ਇਕ ਸ਼ਰਾਬ ਭੱਟੀ ‘ਤੇ 8 ਪਿੰਡ ਦੇ ਲੋਕ ਸ਼ਰਾਬ ਪੀਣ ਆਏ ਸਨ। ਸ਼ਰਾਬ ਦੀ ਜਗ੍ਹਾ ਉਥੇ ਲੋਕਾਂ ਨੂੰ ਮੇਥੇਨਾਲ ਕੈਮੀਕਲ ਦਿੱਤਾ ਗਿਆ ਸੀ। ਇਹ ਮੇਥੇਨਾਲ ਅਹਿਮਦਾਬਾਦ ਤੋਂ ਲਿਆਂਦਾ ਗਿਆ ਸੀ।
ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਸ਼ਮਸ਼ਾਨ ਘਾਟ ਲੈ ਜਾਣ ਦੀ ਬਜਾਏ ਖੁੱਲ੍ਹੇ ਵਿਚ ਜ਼ਮੀਨ ‘ਤੇ ਹੀ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸਭ ਤੋਂ ਵੱਧ ਰੋਜਿੰਦ ਪਿੰਡ ਵਿਚ 9 ਲੋਕਾਂ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਜ਼ਹਿਰੀਲੀ ਸ਼ਰਾਬ ਨਾਲ ਰੋਜਿੰਗ ਦੇ ਇਾਲਵਾ ਰੇਸ, ਚੌਕੜੀ, ਧੰਧੁਕਾ, ਨਭੋਈ, ਰਣਪਰੀ, ਪੋਲਰਪੁਰ ਤੇ ਚੌਰਾਗਾ ਵਿਚ ਮਾਤਮ ਹੈ।
ਮੰਤਰੀ ਵੀਨੂੰ ਮਰੋਦੀਆ ਨੇ ਕਿਹਾ ਕਿ ਇਹ ਘਟਨਾ ਦੁਖਦ ਤੇ ਸ਼ਰਮਨਾਕ ਹੈ। ਅਸੀਂ ਇਸ ਦੀ ਜਾਂਚ ਕਰਾਂਗੇ ਕਿ ਸ਼ਰਾਬਬੰਦੀ ਦੇ ਬਾਵਜੂਦ ਸੂਬੇ ਵਿਚ ਸ਼ਰਾਬ ਕਿਵੇਂ ਤੇ ਕੌਣ ਵੇਚ ਰਿਹਾ ਹੈ। ਦੋਸ਼ੀ ਪੁਲਿਸ ਅਧਿਕਾਰੀਆਂ ‘ਤੇ ਵੀ ਕਾਰਵਾਈ ਕਰਾਂਗੇ।
ਦੱਸ ਦੇਈਏ ਕਿ ਗੁਜਰਾਤ ਵਿਚ 1960 ਤੋਂ ਹੀ ਸ਼ਰਾਬਬੰਦੀ ਲਾਗੂ ਹੈ। 2017 ‘ਚ ਗੁਜਰਾਤ ਸਰਕਾਰ ਨੇ ਸ਼ਰਾਬਬੰਦੀ ਨਾਲ ਜੁੜੇ ਕਾਨੂੰਨ ਨੂੰ ਹੋਰ ਸਖਤ ਕਰ ਦਿੱਤਾ ਸੀ। ਇਸ ਤਹਿਤ ਜੇਕਰ ਕੋਈ ਗੈਰ-ਕਾਨੂੰਨੀ ਤਰੀਕੇ ਨਾਲ ਸ਼ਰਾਬ ਦੀ ਵਿਕਰੀ ਕਰਦਾ ਹੈ ਤਾਂ ਉਸ ਨੂੰ 10 ਸਾਲ ਦੀ ਕੈਦ ਤੇ 5 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: