ਪੰਜਾਬ ਵਿਚ ਮਾਸਟਰ ਕੇਡਰ ਦੇ ਉਮੀਦਵਾਰਾਂ ਲਈ ਚੰਗੀ ਖਬਰ ਹੈ। ਮਾਸਟਰ ਕੇਡਰ ਦੀ ਪ੍ਰੀਖਿਆ ਮਿਤੀ ਜਾਰੀ ਹੋ ਚੁੱਕੀ ਹੈ। ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਟਵੀਟ ਕਰਦਿਆਂ ਉਨ੍ਹਾਂ ਦੱਸਿਆ ਕਿ 4902 ਪੋਸਟਾਂ ਦੀ ਪ੍ਰੀਖਿਆ ਲਈ ਪੇਪਰ ਦੀ ਮਿਤੀ ਜਾਰੀ ਹੋ ਗਈ ਹੈ। ਨਾਲ ਹੀ ਉੁਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਹਰ ਸਕੂਲ ਵਿਚ ਆਉਣ ਵਾਲੇ ਇਕ ਸਾਲ ਵਿਚ ਟੀਚਰ ਦੀ ਫੁੱਲ ਸਮਰੱਥਾ ਹੋਵੇਗੀ। ਇਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ 5994 ਈਟੀਟੀ, 8393 ਐੱਨਟੀਟੀ ਦੀ ਭਰਤੀ ਵੀ ਟਰੈਕ ‘ਤੇ ਹੈ। ਉਹ ਵੀ ਜਲਦ ਹੀ ਹੋਣ ਵਾਲੀ ਹੈ।
ਮੰਤਰੀ ਬੈਂਸ ਨੇ ਦੱਸਿਆ ਕਿ 4902 ਵਿਚ 135 ਪੋਸਟਾਂ ਹੈਂਡੀਕੈਪਡ ਬੈਕਲਾਗ ਦੀਆਂ ਸਨ ਜੋ ਕਿ 31.3..2021 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਹਿੰਦੀ ਦੀਆਂ ਚਾਰ ਆਸਾਮੀਆਂ ਸੀ ਤੇ 23.7.2021 ਨੂੰ ਜਾਰੀ ਹੋਏ ਨੋਟੀਫਿਕੇਸ਼ਨ ਮੁਤਾਬਕ ਜੇਲ੍ਹ ਵਿਭਾਗ ਦੀਆਂ 4 ਵੱਖ-ਵੱਖ ਆਸਾਮੀਆਂ ਸਨ। ਇਸੇ ਤਰ੍ਹਾਂ 598 ਆਸਾਮੀਆਂ 17.8.2021 ਨੂੰ ਜਾਰੀ ਹੋਏ ਨੋਟੀਫਿਕੇਸ਼ਨ ਮਾਸਟਰ ਕੇਡਰ ਤੇ ਬੈਕਲਾਗ ਦੀਆਂ ਆਸਾਮੀਆਂ ਵਿਚ ਸਨ। ਇਸ ਤੋਂ ਇਲਾਵਾ 16.12.2021 ਨੂੰ 4161 ਨਵੀਆਂ ਤੇ ਬੈਕਲਾਗ ਦੀਆਂ ਆਸਾਮੀਆਂ ਭਰਨ ਲਈ ਵਿਗਿਆਪਨ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਵਾਤਾਵਰਣ ਨਾਲ ਖਿਲਵਾੜ ਦੇ ਮਾਮਲੇ ‘ਚ ਕੋਈ ਸਮਝੌਤਾ ਨਹੀਂ, ਉਲੰਘਣਾ ਕਰਨ ‘ਤੇ ਹੋਵੇਗੀ ਕਾਰਵਾਈ : ਮੀਤ ਹੇਅਰ
ਉਨ੍ਹਾਂ ਕਿਹਾ ਕਿ ਵਿਗਿਆਪਨ ਦੀਆਂ ਸ਼ਰਤਾਂ ਮੁਤਾਬਕ ਭਰਤੀ ਲਈ 150 ਅੰਕਾਂ ਦਾ ਲਿਖਤੀ ਟੈਸਟ ਜਿਸ ਦਾ ਸਮਾਂ 2.30 ਘੰਟੇ ਦਾ ਹੋਵੇਗਾ ਤੇ ਜਿਸ ਵਿਚ 150 ਪ੍ਰਸ਼ਨ ਪੁੱਛੇ ਜਾਣਗੇ, ਲਿਆ ਜਾਵੇਗਾ। ਸਮਾਜਿਕ ਸਿੱਖਿਆ ਵਿਸ਼ੇ ਵਿਚ 4 ਆਪਸ਼ਨਲ ਵਿਸ਼ਿਆਂ ਵਿਚੋਂ ਉਮੀਦਵਾਰ ਨੇ ਕੋਈ 2 ਆਸ਼ਨਲ ਵਿਸ਼ੇ ਅਤੇ ਸਾਇੰਸ ਵਿਸ਼ੇ ਨਾਲ ਸਬੰਧਤ 5 ਆਪਸ਼ਨਲ ਵਿਸ਼ਿਆਂ ਵਿਚੋਂ ਉਮੀਦਵਾਰ ਨੇ ਕੋਈ 2 ਆਪਸ਼ਨਲ ਵਿਸ਼ੇ ਲੈਂਦੇ ਹੋਏ ਸਬੰਧਤ ਵਿਸ਼ਿਆਂ ਦਾ ਹੋਣ ਵਾਲਾ ਲਿਖਤੀ ਟੈਸਟ ਦੇਣਾ ਹੈ। ਸੋ ਇਨ੍ਹਾਂ ਵਿਸ਼ਿਆਂ ਦੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਬੰਧਤ ਵਿਸ਼ੇ ਦਾ ਪੇਪਰ ਦਿੰਦੇ ਸਮੇਂ ਇਹ ਆਪਸ਼ਨਾਂ ਧਿਆਨ ਨਾਲ ਚੁਣਨ ਤੇ ਪੇਪਰ ਕਰਨ। ਲਿਖਤੀ ਟੈਸਚ ਲਈ ਸਥਾਨ ਰੋਲ ਨੰਬਰ ਸਲਿੱਪ ਜਾਰੀ ਕਰਨ ਸਮੇਂ ਦਰਸਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: