ਕੇਂਦਰ ਸਰਕਾਰ ਨੇ ਮੰਕੀਪੌਕਸ ਨੂੰ ਲੈ ਕੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਮੰਕੀਪੌਕਸ ਦੇ ਰੋਗੀਆਂ ਅਤੇ ਉਨ੍ਹਾਂ ਦੇ ਸੰਪਰਕਾਂ ਵਿਚ ਆਏ ਲੋਕਾਂ ਲਈ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ 21 ਦਿਨ ਦਾ ਆਈਸੋਲੇਸ਼ਨ ਸ਼ਾਮਲ ਹੈ। ਸਰਕਾਰ ਨੇ ਕਿਹਾ ਹੈ ਕਿ ਸੰਕਰਮਿਤਾਂ ਨੂੰ ਮਾਸਕ ਪਹਿਨਣਾ, ਹੱਥ ਦੀ ਸਫਾਈ ਦਾ ਪਾਲਣ ਕਰਨਾ, ਜ਼ਖਮਾਂ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਜ਼ਰੂਰੀ ਹੈ। ਨਾਲ ਹੀ ਮਰੀਜ਼ਾਂ ਨੂੰ ਸਾਧਾਰਨ ਜਨਜੀਵਨ ਵਿਚ ਬਾਹਰ ਨਿਕਲਣ ਲਈ ਪੂਰੀ ਤਰ੍ਹਾਂ ਤੋਂ ਠੀਕ ਹੋਣ ਦਾ ਇੰਤਜ਼ਾਰ ਕਰਨਾ ਸ਼ਾਮਲ ਕੀਤਾ ਗਿਆ ਹੈ।
ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਜੋ ਸਿਹਤ ਮੁਲਾਜ਼ ਮੰਕੀਪੌਕਸ ਦੇ ਰੋਗੀਆਂ ਜਾਂ ਦੂਸ਼ਿਤ ਸਮੱਗਰੀ ਦੇ ਸੰਪਰਕ ਵਿਚ ਆਏ ਹਨ। ਉੁਨ੍ਹਾਂ ਨੂੰ ਬਿਨਾਂ ਲੱਛਣ ਦੇ ਡਿਊਟੀ ਤੋਂ ਬਾਹਰ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ 21 ਦਿਨ ਤੱਕ ਨਿਗਰਾਨੀ ਵਿਚ ਰਹਿਣਾ ਹੋਵੇਗਾ। ਸੰਕਰਮਿਤ ਵਿਅਕਤੀ ਨੂੰ ਟ੍ਰਿਪਲ ਲੇਅਰ ਮਾਸਕ ਪਹਿਨਣਾ ਚਾਹੀਦਾ ਹੈ। ਨਾਲ ਹੀ ਮਰੀਜ਼ ਦੀ ਚਮੜੀ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਦੂਜਿਆਂ ਦੇ ਨਾਲ ਸੰਪਰਕ ਦੇ ਜ਼ੋਖਮ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।
ਮਰੀਜ਼ਾਂ ਨੂੰ ਉਦੋਂ ਤੱਕ ਆਈਸੋਲੇਸ਼ਨ ਵਿਚ ਰਹਿਣਾ ਚਾਹੀਦਾ ਹੈ ਜਦੋਂ ਤੱਕ ਸਾਰੇ ਜ਼ਖਮ ਠੀਕ ਨਹੀਂ ਹੋ ਜਾਂਦੇ ਅਤੇ ਪਪੜੀ ਪੂਰੀ ਤਰ੍ਹਾਂ ਤੋਂ ਡਿੱਗ ਨਹੀਂ ਜਾਂਦੇ। ਸੰਪਰਕ ਦੀ ਪਛਾਣ ਕਰਨ ਦੀ ਪ੍ਰਕਿਰਿਆ ਬਾਰੇ ਦੱਸਦਿਆਂ ਅਧਿਕਾਰੀ ਨੇ ਕਿਹਾ ਕਿ ਉਹ ਵਿਅਕਤੀ ਜੋ ਸੰਕਰਮਿਤ ਦੇ ਆਹਮੋ-ਸਾਹਮਣੇ ਜਾਂ ਸਿੱਧੇ ਸਰੀਰਕ ਸੰਪਰਕ ਵਿਚ ਆਉਂਦਾ ਹੈ ਜਾਂ ਦੂਸ਼ਿਤ ਸਮੱਗਰੀ ਜਿਵੇਂ ਕੱਪੜੇ ਜਾਂ ਬਿਸਤਰ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਸ ਨੂੰ ਸ਼ੁਰੂਆਤੀ ਸੰਪਰਕ ਦੇ ਰੂਪ ਵਿਚ ਲਿਆ ਜਾਂਦਾ ਹੈ।
ਸੰਪਰਕ ਵਿਚ ਆਏ ਲੋਕਾਂ ਨੂੰ ਆਪਣੇ ਲੱਛਣਾਂ ਦੀ ਖੁਦ ਨਿਗਰਾਨੀ ਕਰਨ ਅਤੇ ਜ਼ਿਲ੍ਹਾ ਨਿਗਰਾਨੀ ਟੀਮ ਦੇ ਸੰਪਰਕ ਵਿਚ ਰਹਿਣ ਨੂੰ ਕਿਹਾ ਗਿਆ ਹੈ। ਸੰਪਰਕ ਵਿਚ ਆਏ ਲੋਕਾਂ ਨੂੰ ਖੁਦ ਨੂੰ ਵੱਖ ਕਮਰੇ ਵਿਚ ਰੱਖਣਾ ਚਾਹੀਦਾ। ਮਾਸਕ ਦਾ ਇਸਤੇਮਾਲ ਕਰਨਾ ਚਾਹੀਦਾ। ਇਨ੍ਹਾਂ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਸਮੇਂ-ਸਮੇਂ ‘ਤੇ ਹੱਥ ਸਾਫ ਕਰਦੇ ਰਹਿਣਾ ਚਾਹੀਦਾ।
ਵੀਡੀਓ ਲਈ ਕਲਿੱਕ ਕਰੋ -: