ਐੱਲਏਸੀ ‘ਤੇ ਸਰਹੱਦ ਦੇ ਉਸ ਪਾਰ ਚੀਨ ਆਪਣੀ ਸੰਚਾਰ ਵਿਵਸਥਾ ਨੂੰ ਠੀਕ ਕਰਨ ਲਈ ਲਗਾਤਾਰ ਪ੍ਰਭਾਵੀ ਕਦਮ ਚੁੱਕ ਰਿਹਾ ਹੈ। ਭਾਰਤੀ ਸੈਨਾ ਵੀ 18,000 ਫੁੱਟ ਦੀ ਉਚਾਈ ‘ਤੇ ਸੰਚਾਰ ਵਿਵਸਥਾ ਨੂੰ ਮਜ਼ਬੂਤ ਕਰਨ ਲਈ 5ਜੀ ਨੈਟਵਰਕ ਦੀ ਤਿਆਰੀ ਕਰ ਰਹੀ ਹੈ। ਇਸ ਦੇ ਪਿੱਛੇ ਸਭ ਤੋਂ ਵੱਡਾ ਮਕਸਦ ਸੂਚਨਾ ਦਾ ਤਤਕਾਲ ਆਦਾਨ-ਪ੍ਰਦਾਨ ਕਰਨਾ ਹੈ। ਫੌਜ ਲਈ ਚੀਨ ਸਰਹੱਦ ‘ਤੇ ਪਹਾੜੀਆਂ ਤੋਂ ਸੰਦੇਸ਼ ਨੂੰ ਤਤਕਾਲ ਪਹੁੰਚਾਉਣਾ ਸਾਲ 2020 ਵਿਚ ਗਲਵਾਨ ਘਾਟੀ ਵਿਚ ਹੋਏ ਸੰਘਰਸ਼ ਤੋਂ ਬਾਅਦ ਬੇਹੱਦ ਜ਼ਰੂਰੀ ਹੈ।
ਭਾਰਤੀ ਫੌਜ ਨੇ ਚੀਨ ਸਰਹੱਦ ਕੋਲ 18000 ਫੁੱਟ ਦੀ ਉਚਾਈ ‘ਤੇ 4ਜੀ ਤੇ 5 ਜੀ ਨੈਟਵਰਕ ਲਈ ਓਪਨ ਰਿਕਵੈਸਟ ਫਾਰਮ ਇਨਫਰਮੇਸ਼ ਜਾਰੀ ਕੀਤਾ ਹੈ ਜਿਸ ਨਾਲ ਕੰਪਨੀਆਂ ਤੋਂ ਅਜਿਹੇ ਇਲਾਕੇ ਵਿਚ ਤਾਇਨਾਤ ਫੀਲਡ ਫਾਰਮੇਸ਼ਨ ਨੂੰ ਤਕਨੀਕ ਮੁਹੱਈਆ ਕਰਾਉਣ ਲਈ ਬੋਲੀਆਂ ਮੰਗੀਆਂ ਗਈਆਂ ਹਨ।
ਫੌਜ ਇਕਰਾਰਨਾਮੇ ‘ਤੇ ਹਸਤਾਖਰ ਹੋਣ ਦੇ 12 ਮਹੀਨਿਆਂ ਦੇ ਅੰਦਰ ਨੈੱਟਵਰਕ ਦੀ ਡਿਲੀਵਰੀ ‘ਤੇ ਨਜ਼ਰ ਰੱਖ ਰਹੀ ਹੈ। ਸਾਲ 2020 ‘ਚ ਪੂਰਬੀ ਲੱਦਾਖ ‘ਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਤਣਾਅ ਸੀ। ਇਸ ਤੋਂ ਤੁਰੰਤ ਬਾਅਦ ਚੀਨ ਨੇ ਸਰਹੱਦ ‘ਤੇ 5ਜੀ ਨੈੱਟਵਰਕ ਲਈ ਪਹਿਲ ਸ਼ੁਰੂ ਕੀਤੀ। ਪਹਿਲੀ ਉਸਾਰੀ ਗਤੀਵਿਧੀਆਂ ਵਿੱਚੋਂ ਇੱਕ ਫਾਈਬਰ-ਆਪਟਿਕ ਕੇਬਲ ਵਿਛਾਉਣਾ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਚੀਨ ਨੇ ਆਪਣੇ ਸਾਰੇ ਸੰਚਾਰ ਅਤੇ ਨਿਗਰਾਨੀ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਲਈ 5G ਨੈੱਟਵਰਕ ਸ਼ੁਰੂ ਕੀਤੇ ਹਨ। ਦੂਜੇ ਪਾਸੇ, ਆਪਣੇ ਆਰਐਫਆਈ ਵਿੱਚ, ਫੌਜ ਨੇ ਮੋਬਾਈਲ ਸੰਚਾਰ ਕੰਪਨੀਆਂ ਤੋਂ ਛੇਤੀ ਤੋਂ ਛੇਤੀ ਸਰਹੱਦ ‘ਤੇ ਹਾਈ-ਸਪੀਡ ਨੈਟਵਰਕ ਦੇ ਨਾਲ ਮੋਬਾਈਲ ਸਿਸਟਮ ਸਥਾਪਤ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਉੱਚੀ ਉਚਾਈ ਵਾਲੇ ਖੇਤਰਾਂ ਵਿੱਚ ਫੌਜ ਨੂੰ ਅਗਾਂਹਵਧੂ ਥਾਵਾਂ ‘ਤੇ ਮੋਬਾਈਲ ਸੰਚਾਰ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੱਖਿਆ ਸੂਤਰਾਂ ਅਨੁਸਾਰ ਸਰਹੱਦ ‘ਤੇ ਇੱਕ ਸੁਰੱਖਿਅਤ ਰੇਡੀਓ ਫ੍ਰੀਕੁਐਂਸੀ ਸੈਟੇਲਾਈਟ ਮੋਡ ਉਪਲਬਧ ਹੈ ਪਰ ਇਸ ਦੇ ਬਾਵਜੂਦ 4ਜੀ ਅਤੇ 5ਜੀ ਨੈੱਟਵਰਕ ਸਮੇਂ ਦੀ ਲੋੜ ਹੈ ਕਿਉਂਕਿ ਇਹ ਤੇਜ਼ੀ ਨਾਲ ਸੰਚਾਰ ਅਤੇ ਡਾਟਾ ਟ੍ਰਾਂਸਫਰ ਕਰਨ ਵਿੱਚ ਮਦਦ ਕਰੇਗਾ।