ਕੋਵਿਡ ਵੈਕਸੀਨੇਸ਼ਨ ਦੀ ਮਹਾ ਮੁਹਿੰਮ ਵਿਚ ਮੱਧਪ੍ਰਦੇਸ਼ ਦੇ ਸਾਗਰ ਵਿਚ 41 ਸਕੂਲੀ ਬੱਚਿਆਂ ਨੂੰ ਇਕ ਹੀ ਸਰਿੰਜ ਨਾਲ ਕੋਵਿਡ ਦਾ ਟੀਕਾ ਲਗਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਲਾਪ੍ਰਵਾਹੀ ਦੇ ਬਾਅਦ ਸਾਗਰ ਦੇ ਕਮਿਸ਼ਨਰ ਮੁਕੇਸ਼ ਸ਼ੁਕਲਾ ਨੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਹੈ। ਉਥੇ ਵੈਕਸੀਨੇਟਰ ‘ਤੇ ਐੱਫਆਈਆਰ ਦਰਜ ਕਰ ਲਈ ਗਈ ਹੈ।
ਸਾਗਰ ਦੇ ਜੈਨ ਪਬਲਿਕ ਸਕੂਲ ਵਿਚ ਸਕੂਲੀ ਬੱਚਿਆਂ ਲਈ ਕੋਰੋਨਾ ਵੈਕਸੀਨੇਸ਼ਨ ਦਾ ਕੈਂਪ ਲਗਾਇਆ ਗਿਆ ਸੀ। ਇਸ ਵਿਚ ਸਿਹਤ ਵਿਭਾਗ ਨੇ ਨਿੱਜੀ ਕਾਲਜ, ਨਰਸਿੰਗ ਕਾਲਜ ਵਿਚ ਪੜ੍ਹਾਈ ਕਰ ਰਹੇ ਨਰਸਿੰਗ ਵਿਦਿਆਰਥੀਆਂ ਦੀ ਡਿਊਟੀ ਲਗਾਈ ਸੀ। ਜੀਤੇਂਦਰ ਰਾਜ ਨਾਂ ਦੇ ਥਰਡ ਈਅਰ ਦੇ ਵਿਦਿਆਰਥੀ ਨੇ ਬੱਚਿਆਂ ਨੂੰ ਵੈਕਸੀਨ ਲਗਾਉਣਾ ਸ਼ੁਰੂ ਕਰ ਦਿੱਤਾ। ਇਕ ਦੇ ਬਾਅਦ ਉਸ ਨੇ ਲਗਭਗ 30 ਬੱਚਿਆਂ ਨੂੰ ਇਕ ਹੀ ਸਰਿੰਜ ਨਾਲ ਕੋਵਿਡ ਵੈਕਸੀਨ ਲਗਾ ਦਿੱਤੀ।
ਵੈਕਸੀਨ ਲਗਾਉਂਦੇ ਹੋਏ ਜਦੋਂ ਇਕ ਵਿਦਿਆਰਥੀ ਦੇ ਪਿਤਾ ਦੀ ਨਜ਼ਰ ਪਈ ਤਾਂ ਸਕੂਲ ਵਿਚ ਹੰਗਾਮਾ ਮਚ ਗਿਆ। ਘਟਨਾ ਦੇ ਬਾਅਦ ਇੰਜੈਕਸ਼ਨ ਲਗਾਉਣ ਵਾਲੇ ਵਿਦਿਆਰਥੀ ਨੂੰ ਮੌਕੇ ਤੋਂ ਭਜਾ ਦਿੱਤਾ ਗਿਆ ਤੇ ਜਿਹੜੇ ਬੱਚਿਆਂ ਨੂੰ ਡੋਜ਼ ਲੱਗੇ ਸਨ ਉਹ ਚਿੰਤਾ ਵਿਚ ਆ ਗਏ ਹਨ।
ਸ਼ਿਕਾਇਤ ਮਿਲਣ ਦੇ ਤੇ ਮਾਮਲਾ ਗੰਭੀਰ ਹੋਣ ਕਾਰਨ ਇੰਚਾਰਜ ਡੀਐੱਮ ਸ਼ਿਤਿਜ ਸਿੰਘਲ ਨੇ ਜਾਂਚ ਲਈ ਤਤਕਾਲ ਮੁੱਖ ਚਕਿਤਸਕ ਅਤੇ ਸਿਹਤ ਅਧਿਕਾਰੀ ਡੀ. ਕੇ. ਗੋਸਵਾਨੀ ਨੂੰ ਨਿਰਦੇਸ਼ਿਤ ਕੀਤਾ। ਸਿਹਤ ਅਧਿਕਾਰੀ ਨੇ ਟੀਮ ਨਾਲ ਵੈਕਸੀਨੇਸ਼ਨ ਵਾਲੀ ਥਾਂ ਦੀ ਜਾਂਚ ਕੀਤੀ। ਜਾਂਚ ਵਿਚ ਘਟਨਾ ਸਹੀ ਪਾਈ ਗਈ। ਪ੍ਰਸ਼ਾਸਨ ਨੇ ਵੈਕਸੀਨੇਟਰ ‘ਤੇ ਐੱਫਆਈਆਰ ਦਰਜ ਕਰਵਾਈ। ਸਿਹਤ ਵਿਭਾਗ ਨੇ ਵੈਕਸੀਨੇਡਟ ਬੱਚਿਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਜਾਂਚ ਦੇ ਬਾਅਦ ਜੈਨ ਸਕੂਲ ਵਿਚ ਪਰਿਵਾਰਕ ਮੈਂਬਰਾਂ ਤੇ ਬੱਚਿਆਂ ਨੂੰ ਬੁਲਾਇਆ ਗਿਆ ਤੇ ਉਨ੍ਹਾਂ ਦੇ ਬਲੱਡ ਸੈਂਪਲ ਲਏ ਗਏ। ਮੌਕੇ ‘ਤੇ ਜ਼ਿਲ੍ਹਾ ਅਧਿਕਾਰੀ ਡਾ. ਐੱਮ. ਐੱਲ. ਜੈਨ ਨੇ ਦੱਸਿਆ ਕਿ ਹੁਣ ਕੁੱਲ 41 ਬੱਚਿਆਂ ਦਾ ਟੈਸਟ ਹੋ ਗਿਆ ਹੈ. ਸਾਰੇ ਸੁਰੱਖਿਅਤ ਹਨ।ਇਨ੍ਹਾਂ ਦੇ ਸੀਬੀਸੀ ਤੇ ਹੈਪੇਟਾਈਟਸ ਬੀ ਦੇ ਟੈਸਟ ਕਰਾਏ ਗਏ ਹਨ।