ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਦੀ ਮੁਹਿੰਮ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। 20 ਲੱਖ ਰੁਪਏ ਦੀ ਡਰੱਗ ਮਨੀ ਸਣੇ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ।
ਗਿਰੋਹ ਦੇ ਦੋ ਮੈਂਬਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਹਨ। ਐੱਸਪੀ ਡੀ ਜੁਗਰਾਜ ਸਿੰਘ ਨੇ ਫੜਗੇ ਗਏ ਦੋਸ਼ੀ ਦੀ ਪਛਾਣ ਨਾਥ ਦੀ ਖੁਈ ਪਿੰਡ ਵਾਸੀ ਮੁਹੱਬਤਜੀਤ ਸਿੰਘ ਵਜੋਂ ਦੱਸੀ ਹੈ। ਉਨ੍ਹਾਂ ਦੱਸਿਆ ਕਿ ਚਕਮਾ ਦੇ ਕੇ ਫਰਾਰ ਹੋਏ ਅੰਮ੍ਰਿਤਸਰ ਦੇ ਕ੍ਰਿਪਾਲ ਕਾਲੋਨੀ ਵਾਸੀ ਕੁਲਜੀਤ ਸਿੰਘ ਉਰਫ ਸ਼ਿਵਾ ਅਤੇ ਨਾਥ ਵਜੋਂ ਹੋਈ ਹੈ। ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਲਾਈਨ ਦਿਹਾਤੀ ਵਿਚ ਆਯੋਜਿਤ ਪ੍ਰੈਸ ਕਾਨਫਰੰਸ ਵਿਚ ਐੱਸਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਮਹਿਤਾ ਥਾਣੇ ਦੇ ਇੰਚਾਰਜ ਲਵਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਮੁਹੱਬਤਜੀਤ ਸਿੰਘ ਆਪਣੇ ਗਿਰੋਹ ਦੇ ਮੈਂਬਰਾਂ ਨਾਲ ਮਿਲ ਕੇ ਹੈਰੋਇਨ ਦੀ ਸਪਲਾਈ ਦੇ ਕੇ ਇਨੋਵਾ ਵਿਚ ਸਵਾਰ ਹੋ ਕੇ ਡਰੱਗ ਮਨੀ ਲੈ ਕੇ ਜਾ ਰਿਹਾ ਹੈ। ਇਸੇ ਆਧਾਰ ‘ਤੇ ਪੁਲਿਸ ਨੇ ਉਸ ਨੂੰ ਧਰ ਲਿਆ।
ਇਨੋਵਾ ਦੀ ਤਲਾਸ਼ੀ ਦੌਰਾਨ ਉਸ ਵਿਚ 20 ਲੱਖ ਰੁਪਏ ਦੀ ਡਰੱਗ ਮਨੀ, ਇਕ ਰਾਈਫਲ ਡਬਲ ਬੈਰਲ, 12 ਬੋਰ ਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਨੇ ਦੱਸਿਆ ਕਿ ਮੁਹੱਬਤਜੀਤ ਸਿੰਘ ਤੋਂ ਪੁੱਛਗਿਛ ਬਾਅਦ ਗੁਰਜੀਤ ਸਿੰਘ ਗੋਰਾ ਦੇ ਘਰ ਛਾਪੇਮਾਰੀ ਕੀਤੀ ਗਈ ਤੇ 80 ਹਜ਼ਾਰਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਘਟਨਾ ਦੇ ਬਾਅਦ ਗੁਰਜੀਤ ਸਿੰਘ ਗੋਰਾ ਤੇ ਕੁਲਜੀਤ ਸਿੰਘ ਸ਼ਿਵਾ ਫਰਾਰ ਹੋ ਗਏ ਹਨ। ਐੱਸਪੀ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਹੱਬਤਜੀਤ ਖਿਲਾਫ ਪਹਿਲਾਂ ਮੱਤੇਵਾਲ ਥਾਣੇ ਵਿਚ ਗੋਲੀਆਂ ਚਲਾਉਣ, ਬਿਆਸ ਥਾਣੇ ਵਿਚ ਲੁੱਟਮਾਰ ਕਰਨ, ਮਹਿਤਾ ਥਾਣੇ ਵਿਚ ਅਸਲਾ ਐਕਟ ਤੇ ਰਣਜੀਤ ਐਵੇਨਿਊ ਥਾਣੇ ਵਿਚ ਲੁੱਟ ਦਾ ਮਾਮਲਾ ਦਰਜ ਹੈ।
ਦੂਜੇ ਪਾਸੇ ਸ਼ਿਵਾ ਖਿਲਾਫ ਸਦਰ ਥਾਣੇ ਵਿਚ ਹੱਤਿਆ, ਰਾਮਬਾਗ ਥਾਣੇ ਵਿਚ ਪੁਲਿਸ ਨਾਲ ਹਥੋਂਪਾਈ ਤੇ ਮੋਹਾਲੀ ਵਿਚ ਡਕੈਤੀ ਦਾ ਮਾਮਲਾ ਦਰਜ ਹੈ। ਇਸ ਦੇ ਨਾਲ ਹੀ ਗੁਰਜੀਤ ਗੋਰਾ ਖਿਲਾਫ ਮਹਿਤਾ ਥਾਣੇ ਵਿਚ ਅਸਲਾ ਐਕਟ ਦਾ ਕੇਸ ਦਰਜ ਹੈ।
ਵੀਡੀਓ ਲਈ ਕਲਿੱਕ ਕਰੋ -: