ਪਿਛਲੇ ਕਈ ਦਿਨਾਂ ਤੋਂ ਪੁਲਾੜ ਵਿਗਿਆਨੀਆਂ ਲਈ ਅਜੂਬਾ ਬਣਿਆ ਚੀਨ ਦਾ ਬੇਕਾਬੂ ਰਾਕੇਟ ਆਖਿਰਕਾਰ ਹਿੰਦ ਮਹਾਸਾਗਰ ਵਿਚ ਡਿੱਗ ਗਿਆ ਹੈ। ਗਨੀਮਤ ਇਸ ਗੱਲ ਦੀ ਰਹੀ ਕਿ ਚੀਨ ਦਾ ਰਾਕੇਟ ਜ਼ਮੀਨ ਦੇ ਕਿਸੇ ਆਬਾਦੀ ਵਾਲੇ ਹਿੱਸੇ ਵਿਚ ਨਹੀਂ ਸਗੋਂ ਮਹਾਸਾਗਰ ਵਿਚ ਡਿੱਗਿਆ ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ। ਅਮਰੀਕੀ ਏਜੰਸੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਭਾਰਤ ਦੇ ਦੱਖਣ ਵਿਚ ਸਥਿਤ ਹਿੰਦ ਮਹਾਸਾਗਰ ਵਿਚ ਚੀਨੀ ਰਾਕੇਟ ਡਿੱਗਿਆ ਹੈ। ਏਜੰਸੀ ਵੱਲੋਂ ਚੀਨ ਨੂੰ ਹਦਾਇਤ ਵੀ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਇਸ ਚੀਨੀ ਰਾਕੇਟ ਦਾ ਮਲਬਾ ਧਰਤੀ ‘ਤੇ ਦੁਰਘਟਨਾਗ੍ਰਸਤ ਹੋਣ ਲੀ ਤਿਆਰ ਹੈ। ਇਹ ਵੀ ਦੱਸਿਆ ਗਿਆ ਸੀ ਕਿ ਜਦੋਂ ਇਹ ਡਿੱਗੇਗਾ ਤਾਂ ਦੁਨੀਆ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰ ਸਕਦਾ ਹੈ। 24 ਜੁਲਾਈ ਨੂੰ ਚੀਨ ਵੱਲੋਂ ਲਾਂਚ ਕੀਤੇ ਗਏ ਲਾਂਗ ਮਾਰਚ 5ਬੀ ਰਾਕੇਟ ਦਾ ਇਕ ਹਿੱਸਾ 31 ਜੁਲਾਈ ਦੇ ਆਸ-ਪਾਸ ਰੀਐਂਟਰੀ ਕਰੇਗਾ।
ਚੀਨ ਪੁਲਾੜ ਵਿਚ ਆਪਣਾ ਸਪੇਸ ਸਟੇਸ਼ਨ ਬਣਾਉਣ ਲਈ ਤਿੰਨ ਮਾਡਿਊਲ ਲਾਂਚ ਕਰਨ ‘ਤੇ ਕੰਮ ਕਰ ਰਿਹਾ ਹੈ ਜਿਸ ਵਿਚੋਂ ਕੋਰ ਮਾਡਿਊਲ ਪਹਿਲਾਂ ਹੀ ਲਾਂਚ ਹੋ ਗਿਆ ਹੈ ਜਦੋਂ ਕਿ ਪਹਿਲਾ ਲੈਬ ਮਾਡਿਊਲ ਹੁਣ ਲਾਂਚ ਹੋਇਆ ਹੈ। ਇਸ ਦੇ ਬਾਅਦ ਦੂਜਾ ਲੈਬ ਮਾਡਿਊਲ ਲਾਂਚ ਹੋਵੇਗਾ। ਪਹਿਲੇ ਮਾਡਿਊਲ ਲਾਂਚ ਦੇ ਬਾਅਦ ਮਾਡਿਊਲ ਤੋਂ ਵੱਖ ਹੋਣ ਦੇ ਬਾਅਦ 21 ਟਨ ਦਾ ਇਹ ਰਾਕੇਟ ਧਰਤੀ ਵੱਲ ਡਿੱਗ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਪਿਛਲੇ ਦਿਨੀਂ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਉਂਝ ਤਾਂ ਧਰਤੀ ‘ਤੇ ਡਿਗਣ ਵਾਲੇ ਪੁਲਾੜ ਦੇ ਮਲਬੇ ਨਾਲ ਲੋਕਾਂ ਨੂੰ ਨੁਕਸਾਨ ਹੋਣ ਦਾ ਜ਼ਿਆਦਾ ਖਤਰਾ ਨਹੀਂ ਹੁੰਦਾ ਹੈ ਪਰ ਚੀਨ ਦਾ ਲੌਂਗ ਮਾਰਚ 5ਬੀ ਰਾਕੇਟ ਵੱਡਾ ਸੀ ਜੋ ਮੁਸੀਬਤ ਖੜ੍ਹੀ ਕਰ ਸਕਦਾ ਸੀ। ਫਿਲਹਾਲ ਹੁਣ ਖਤਰਾ ਟਲ ਗਿਆ ਹੈ ਤੇ ਹਿੰਦ ਮਹਾਸਾਗਰ ਦੇ ਇਕ ਕਿਨਾਰੇ ‘ਤੇ ਇਹ ਡਿੱਗਿਆ ਹੈ। ਜੇਕਰ ਇਹ ਕਿਤੇ ਧਰਤੀ ‘ਤੇ ਡਿੱਗਦਾ ਤਾਂ ਉਥੇ ਕਾਫੀ ਨੁਕਸਾਨ ਦੀ ਸੰਭਾਵਨਾ ਸੀ।