ਪ੍ਰਿੰਸ ਚਾਰਲਸ ਨੇ ਆਪਣੇ ਟਰੱਸਟ ਲਈ ਓਸਾਮਾ ਬਿਨ ਲਾਦੇਨ ਦੇ ਪਰਿਵਾਰ ਤੋਂ 1 ਮਿਲੀਅਨ ਪੌਂਡ ਦਾਨ ਸਵੀਕਾਰ ਕੀਤਾ ਹੈ। ਹਾਲਾਂਕਿ ਸਾਊਦੀ ਪਰਿਵਾਰ ਦੇ ਮੈਂਬਰਾਂ ਵੱਲੋਂ ਕਿਸੇ ਵੀ ਗਲਤ ਕੰਮ ਵਿਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਹੈ ਪਰ ਹੁਣ ਟਰੱਸਟ ਨੂੰ ਮਿਲੀ ਇਸ ਚੈਰਿਟੀ ਦੀ ਜਾਂਚ ਸ਼ੁਰੂ ਹੋ ਗਈ ਹੈ। ਇਸ ਵਿਚ ਪ੍ਰਿੰਸ ਚਾਰਲਸ ਦੇ ਕਈ ਸਲਾਹਕਾਰਾਂ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਦੇ ਮੁਖੀਆ ਬਕਰ ਬਿਨ ਲਾਦੇਨ ਤੇ ਉਨ੍ਹਾਂ ਦੇ ਭਰਾ ਸ਼ਰੀਫ, ਜੋ ਓਸਾਮਾ ਦੇ ਮਤਰਏ ਭਰਾ ਹਨ, ਤੋਂ ਅਜਿਹਾ ਕੋਈ ਚੰਨਾ ਨਾ ਲੈਣ।
ਇਸ ਦਾਨ ਨੂੰ ਲੈ ਕੇ PWCF ਦੇ ਚੇਅਰਮੈਨ ਇਯਾਨ ਚੇਸ਼ਾਇਰ ਨੇ ਕਿਹਾ ਕਿ ਉਸ ਸਮੇਂ ਪੰਜ ਟਰੱਸਟੀਆਂ ਵੱਲੋਂ ਦਾਨ ਲਈ ਸਹਿਮਤੀ ਪ੍ਰਗਟਾਈ ਗਈ ਸੀ। ਬ੍ਰਿਟਿਸ਼ ਪੁਲਿਸ ਨੇ ਫਰਵਰੀ ਵਿਚ ਇਕ ਸਾਊਦੀ ਵਪਾਰੀ ਨਾਲ ਜੁੜੇ ਕੈਸ਼ ਫਾਰ ਆਨਰਸ ਘਪਲੇ ਦੇ ਦਾਅਵਿਆਂ ‘ਤੇ ਚਾਰਲਸ ਦੀ ਚੈਰੀਟੇਬਲ ਫਾਊਂਡੇਸ਼ਨ ‘ਚੋਂ ਇਕ ਦੀ ਜਾਂਚ ਸ਼ੁਰੂ ਕੀਤੀ ਸੀ। ਦਿ ਪ੍ਰਿੰਸ ਫਾਊਂਡੇਸ਼ਨ ਦੇ ਮੁਖੀ ਨੇ ਪਿਛਲੇ ਸਾਲ ਦੋਸ਼ਾਂ ਦੀ ਜਾਂਚ ਦੇ ਬਾਅਦ ਅਸਤੀਫਾ ਦੇ ਦਿੱਤਾ ਸੀ। ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਮਾਈਕਲ ਫਾਸੇਟ, ਸਾਊਦੀ ਨਾਗਰਿਕ ਨਾਲ ਆਪਣੇ ਸਬੰਧਾਂ ਬਾਰੇ ਅਖਬਾਰਾਂ ਦੇ ਖੁਲਾਸੇ ਦੇ ਬਾਅਦ ਸ਼ੁਰੂ ਵਿਚ ਆਪਣੀ ਡਿਊਟੀ ਨੂੰ ਸਸਪੈਂਡ ਕਰਨ ਲਈ ਸਹਿਮਤ ਹੋ ਗਏ ਸਨ।
ਖਾਸ ਗੱਲ ਇਹ ਹੈ ਕਿ ਟਾਈਕੂਨ ਮਹਿਫੂਜ਼ ਮਾਰੀ ਮੁਬਾਰਕ ਬਿਨ ਮਹਿਫੂਜ਼ ਨੇ ਚਾਰਲਸ ਨੂੰ ਵਿਸ਼ੇਸ਼ ਦਿਲਚਸਪੀ ਵਾਲੇ ਪ੍ਰਾਜੈਕਟਾਂ ਦੀ ਬਹਾਲੀ ਲਈ ਵੱਡੀ ਰਕਮ ਦਾਨ ਕੀਤੀ ਸੀ। ਫੌਸੇਟ, ਪ੍ਰਿੰਸ ਆਫ ਵੇਲਜ਼ ਦੇ ਸਾਬਕਾ ਨੌਕਰ ਜੋ ਕਿ ਦਹਾਕਿਆਂ ਤੋਂ ਮਹਾਰਾਣੀ ਐਲਿਜ਼ਾਬੈਥ II ਦੇ ਵਾਰਸ ਦੇ ਨੇੜੇ ਰਹੇ ਹਨ, ‘ਤੇ ਮਹਿਫੂਜ਼ ਨੂੰ ਸ਼ਾਹੀ ਸਨਮਾਨ ਅਤੇ ਇੱਥੋਂ ਤੱਕ ਕਿ ਯੂਕੇ ਦੀ ਨਾਗਰਿਕਤਾ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ।
ਵੀਡੀਓ ਲਈ ਕਲਿੱਕ ਕਰੋ -: