ਜਬਲਪੁਰ ਦੇ ਨਿੱਜੀ ਹਸਪਤਾਲ ਨਿਊ ਲਾਈਫ ਮਲਟੀਸਪੈਸ਼ਲਿਸਟੀ ਵਿਚ ਅੱਜ ਦੁਪਹਿਰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਹਸਪਤਾਲ ਨੂੰ ਆਪਣੀ ਚਪੇਟ ਵਿਚ ਲੈ ਲਿਆ। ਜੋ ਲੋਕ ਉੁਪਰੀ ਮੰਜ਼ਿਲ ‘ਤੇ ਸਨ, ਉਨ੍ਹਾਂ ਨੇ ਖਿੜਕੀਆਂ ਤੋਂ ਛਲਾਂਗ ਲਗਾ ਕੇ ਆਪਣੀ ਜਾਨ ਬਚਾਈ ਪਰ ਹੇਠਲੀ ਮੰਜ਼ਿਲ ‘ਤੇ ਮੌਜੂਦ ਲੋਕ ਖੁਦ ਨੂੰ ਨਹੀਂ ਬਚਾ ਸਕੇ।
ਸੂਚਨਾ ਮਿਲਦੇ ਹੀ ਰੈਸਕਿਊ ਟੀਮ ਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ। ਘੰਟਿਆਂ ਦੀ ਮੁਸ਼ੱਕਤ ਦੇ ਬਾਅਦ ਰੈਸਕਿਊ ਟੀਮ ਨੇ ਅੱਗ ‘ਤੇ ਕਾਬੂ ਪਾ ਲਿਆ। ਇਸ ਮਾਮਲੇ ‘ਤੇ ਮੰਤਰੀ ਵਿਸ਼ਵਾਸ ਸਾਰੰਗ ਨੇ ਕਿਹਾ ਕਿ ਘਟਨਾ ਦੀ ਜਾਂਚ ਦੇ ਬਾਅਦ ਕਾਰਵਾਈ ਕੀਤੀ ਜਾਵੇਗੀ। ਹਾਦਸੇ ਦੇ ਬਾਅਦ ਸੀਐੱਮ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ।
ਸੀਐੱਮ ਸ਼ਿਵਰਾਜ ਚੌਹਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਜਬਲਪੁਰ ਦੇ ਨਿਊ ਲਾਈਫ ਹਸਪਤਾਲ ਵਿਚ ਅੱਗ ਨਾਲ ਹੋਈ ਦੁਰਘਟਨਾ ਵਿਚ ਬਹੁਤ ਹੀ ਕੀਮਤੀ ਜ਼ਿੰਦਗੀਆਂ ਦੇ ਬੇਵਕਤੀ ਦੇਹਾਂਤ ਦੀ ਖਬਰ ਨਾਲ ਮੇਰਾ ਮਨ ਦੁੱਖ ਨਾਲ ਭਰਿਆ ਹੋਇਆ ਹੈ। ਪ੍ਰਮਾਤਮਾ ਤੋਂ ਵਿਛੜੀਆਂ ਆਤਮਾਵਾਂ ਦੀ ਸ਼ਾਂਤੀ ਅਤੇ ਪਰਿਵਾਰਕ ਮੈਂਬਰਾਂ ਨੂੰ ਇਹ ਦੁੱਖ ਸਹਿਣ ਕਰਨ ਦੀ ਸ਼ਕਤੀ ਦੇਣ ਤੇ ਜ਼ਖਮੀਆਂ ਦੇ ਜਲਦ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਓਮ ਸ਼ਾਂਤੀ।
ਉਨ੍ਹਾਂ ਕਿਹਾ ਕਿ ਮੈਂ ਸਥਾਨਕ ਪ੍ਰਸ਼ਾਸਨ ਤੇ ਕਲੈਕਟਰ ਦੇ ਨਿਰੰਤਰ ਸੰਪਰਕ ਵਿਚ ਹਾਂ। ਮੁੱਖ ਸਕੱਤਰ ਨੂੰ ਸੰਪੂਰਨ ਮਾਮਲੇ ‘ਤੇ ਨਜ਼ਰ ਬਣਾਏ ਰੱਖਣ ਲਈ ਨਿਰਦੇਸ਼ ਦਿੱਤਾ ਗਿਆ ਹੈ। ਰਾਹਤ ਤੇ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਫਿਲਹਾਲ ਇਸ ਹਸਪਤਾਲ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਇਹ ਹਸਪਤਾਲ ਕਿਸਦਾ ਹੈ, ਇਸ ਵਿੱਚ ਕਿੰਨਾ ਸਟਾਫ਼ ਹੈ, ਇਸ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਦਮੋਹ ਨਾਕੇ ਤੋਂ ਕੁਝ ਲੋਕ ਜਾ ਰਹੇ ਸਨ ਅਤੇ ਉਨ੍ਹਾਂ ਨੇ ਹਸਪਤਾਲ ‘ਚ ਅੱਗ ਲੱਗੀ ਦੇਖੀ। ਉਸ ਸਮੇਂ ਲੋਕਾਂ ਨੇ ਚੀਕਾਂ ਵੀ ਸੁਣੀਆਂ। ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਅੱਗ ਇੰਨੀ ਭਿਆਨਕ ਸੀ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਅਤੇ ਪੁਲਿਸ ਮੌਕੇ ‘ਤੇ ਪਹੁੰਚੀ, ਉਦੋਂ ਤੱਕ ਅੱਗ ਚਾਰੇ ਪਾਸੇ ਫੈਲ ਚੁੱਕੀ ਸੀ। ਸੂਚਨਾ ਮਿਲਦੇ ਹੀ ਐਸਪੀ ਸਿਧਾਰਥ ਬਹੁਗੁਣਾ, ਕਲੈਕਟਰ ਇਲਿਆ ਰਾਜਾ ਟੀ, ਸੀਐਮਐਚਓ ਰਤਨੇਸ਼ ਕੁਰਰੀਆ, ਫਾਇਰ ਬ੍ਰਿਗੇਡ ਅਧਿਕਾਰੀ ਕੁਸ਼ਾਗਰਾ ਠਾਕੁਰ, ਸੀਐਸਪੀ ਅਖਿਲੇਸ਼ ਗੌੜ, ਏਐਸਪੀ ਗੋਪਾਲ ਖੰਡੇਲ, ਏਐਸਪੀ ਪ੍ਰਦੀਪ ਸ਼ੇਂਡੇ ਅਤੇ 5 ਥਾਣਿਆਂ ਦੇ ਟੀਆਈ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ।