ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਗੈਂਗ ਦੇ 5 ਮਸ਼ਹੂਰ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਤੋਂ 8 ਦੇਸੀ ਪਿਸਤੌਲਾਂ ਤੇ 30 ਕਾਰਤੂਸ ਬਰਾਮਦ ਕੀਤੇ ਗਏ ਹਨ। ਫੜੇ ਗਏ ਬਦਮਾਸ਼ਾਂ ਦਾ ਸਰਗਣਾ ਸੰਦੀਪ ਸੰਧੂ ਹੈ, ਜੋ ਪਟਿਆਲਾ ਜੇਲ੍ਹ ਵਿਚ ਬੰਦ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਬੂਟਾ ਸਿੰਘ ਵਾਲਾ ਦਾ ਸਾਥੀ ਹੈ। ਇਹ ਦੋਵੇਂ ਲਾਰੈਂਸ ਗੈਂਗ ਦੇ ਐਕਟਿਵ ਮੈਂਬਰ ਹੈ। ਇਨ੍ਹਾਂ ‘ਤੇ ਗੁਰੀ ਤੇ ਐਨਕਾਊਂਟਰ ਵਿਚ ਮਾਰੇ ਗਏ ਗੈਂਗਸਟਰ ਅੰਕਿਤ ਭਾਦੂ ਦੇ ਨਾਲ ਇਕ ਕਤਲ ਦਾ ਵੀ ਦੋਸ਼ ਹੈ। ਸੰਦੀਪ ਸੰਧੂ ਉੱਤਰ ਪ੍ਰਦੇਸ਼ ਤੋਂ ਹਥਿਆਰ ਖਰੀਦਦਾ ਸੀ। ਪੁਲਿਸ ਉਸ ਦੇ ਸਾਥੀ ਦਾ ਪਤਾ ਲਗਾ ਰਹੀ ਹੈ।
ਐਂਟੀ ਗੈਂਗਸਟਰ ਟਾਸਕ ਫੋਰਸ ਦੇ ਡੀਆਈਜੀ ਗੁਰਪ੍ਰੀਤ ਭੁੱਲਰ ਤੇ ਫਤਿਹਗੜ੍ਹ ਸਾਹਿਬ ਦੀ ਐੱਸਐੱਸਪੀ ਰਵਜੋਤ ਕੌਰ ਨੇ ਦੱਸਿਆ ਕਿ ਖਮਾਣੋਂ ਤੇ ਸਰਹਿੰਦ ਦੀ ਜੁਆਇੰਟ ਟੀਮ ਨੇ ਇਹ ਕਾਰਵਾਈ ਕੀਤੀ। ਗਿਰੋਹ ਦਾ ਸਰਗਰਣਾ ਸੰਦੀਪ ਸੰਧੂ ਹੈ। ਸੰਦੀਪ ਪਟਿਆਲਾ ਦੇ ਸਬੇਲਪੁਰ ਦਾ ਰਹਿਣ ਵਾਲਾ ਹੈ। ਫੜੇ ਗਏ ਦੋਸ਼ੀਆਂ ਵਿਚ ਹਰਪ੍ਰੀਤ ਸਿੰਘ, ਸੰਦੀਪ ਸਿੰਘ ਫਲੋਲੀ, ਚਰਨਜੀਤ ਸਿੰਘ ਤੇ ਗੁਰਮੁਖ ਸਿੰਘ ਸ਼ਾਮਲ ਹਨ। ਇਨ੍ਹਾਂ ਤੋਂ .32 ਬੋਰ ਦੇ 5 ਦੇਸੀ ਪਿਸਤੌਲਾਂ ਤੇ .315 ਬੋਰ ਦੀਆਂ 3 ਦੇਸੀ ਪਿਸਤੌਲਾਂ ਬਰਾਮਦ ਕੀਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਐੱਸਐੱਸਪੀ ਰਵਜੋਤ ਕੌਰ ਨੇ ਦੱਸਿਆ ਕਿ ਇਸ ਗੈਂਗ ਨੂੰ ਦੇਸ਼ ਦੇ ਕਈ ਸੂਬਿਆਂ ਤੋਂ ਹਥਿਆਰ ਉਪਲਬਧ ਕਰਾਏ ਜਾਂਦੇ ਸਨ। ਇਸ ਤੋਂ ਇਲਾਵਾ ਇਹ ਲੋਕਾਂ ਨੂੰ ਧਮਕਾ ਕੇ ਫਿਰੌਤੀ ਮੰਗਦੇ ਸਨ। ਅਜੇ ਵੀ ਇਹ ਕੋਈ ਵੱਡੀ ਵਾਰਦਾਤ ਦੀ ਪਲਾਨਿੰਗ ਕਰ ਰਹੇ ਸਨ ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ। ਇਸ ਬਾਰੇ ਜਾਂਚ ਜਾਰੀ ਹੈ।