ਸਕਾਈਡਾਈਵਿੰਗ ਕਰਨ ਗਏ ਵਿਅਕਤੀ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਦਰਅਸਲ, ਸਕਾਈਡਾਈਵਿੰਗ ਕਰਨ ਗਏ ਵਿਅਕਤੀ ਨੇ ਫਲਾਈਟ ਤੋਂ ਛਾਲ ਮਾਰ ਦਿੱਤੀ। ਪਰ ਜ਼ਮੀਨ ਵੱਲ ਆਉਂਦੇ ਸਮੇਂ ਉਹ ਪੈਰਾਸ਼ੂਟ ਨੂੰ ਨਹੀਂ ਖੋਲ੍ਹ ਸਕਿਆ ਅਤੇ ਲਗਭਗ 6500 ਫੁੱਟ ਦੀ ਉਚਾਈ ਤੋਂ ਸਿੱਧਾ ਘਰ ਦੀ ਛੱਤ ‘ਤੇ ਡਿੱਗ ਗਿਆ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਇਹ ਹਾਦਸਾ ਬ੍ਰਾਜ਼ੀਲ ‘ਚ ਵਾਪਰਿਆ। ਜਿੱਥੇ ਇਹ ਵਿਅਕਤੀ ਸਕਾਈਡਾਈਵਿੰਗ ਕਰਦੇ ਸਮੇਂ 38 ਸਾਲਾ ਇੱਕ ਘਰ ‘ਤੇ ਆ ਡਿੱਗਿਆ। ਬ੍ਰਾਜ਼ੀਲੀਅਨ ਨੈਟਵਰਕ ਟੀਵੀ ਗਲੋਬੋ ਦੁਆਰਾ ਪ੍ਰਾਪਤ ਕੀਤੀ ਫੁਟੇਜ ਵਿੱਚ ਸਕਾਈਡਾਈਵਿੰਗ ਇੰਸਟ੍ਰਕਟਰ ਪਾਉਲੋ ਮਿਰਕਾਈ ਨੂੰ ਫਲਾਈਟ ਤੋਂ ਛਾਲ ਮਾਰਨ ਤੋਂ ਪਹਿਲਾਂ ਨਿਰਦੇਸ਼ ਦਿੰਦੇ ਨਜ਼ਰ ਆ ਰਹੇ ਹੈ। ਜਮਾਇਕੌ ਦੇ ਨਾਲ-ਨਾਲ ਕਈ ਹੋਰ ਸਕਾਈਡਾਈਵਰ ਵੀ ਫਲਾਈਟ ਤੋਂ ਛਾਲ ਮਾਰਨ ਦੀ ਤਿਆਰੀ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਫਲਾਈਟ ਤੋਂ ਛਾਲ ਮਾਰਨ ਵੇਲੇ, ਮਿਰਕਾਈ ਨੇ ਜਮਾਇਕੌ ਦੀਆਂ ਬਾਹਾਂ ਅਤੇ ਲੱਤਾਂ ਨੂੰ ਫੜ ਲਿਆ। ਥੋੜ੍ਹੀ ਦੇਰ ਬਾਅਦ ਜਮਾਇਕੌ ਗੋਲ ਗੋਲ ਘੁੰਮਣਾ ਸ਼ੁਰੂ ਹੋ ਗਏ। ਇੰਸਟ੍ਰਕਟਰ ਨੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਜਮਾਇਕੌ ਦੇ ਪੈਰ ਫੜ ਲਏ ਪਰ ਉਨ੍ਹਾਂ ਨੂੰ ਫਿਰ ਛੱਡ ਦਿੱਤਾ ਗਿਆ। ਜਮਾਇਕੌ ਕਰੀਬ 6500 ਫੁੱਟ ਦੀ ਉਚਾਈ ਤੋਂ ਇੱਕ ਘਰ ਦੀ ਜਿੰਕ ਛੱਤ ਦਾ ਪੈਨਲ ਤੋੜ ਕੇ ਜ਼ਮੀਨ ‘ਤੇ ਡਿੱਗ ਗਿਆ। ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।