1912 ਵਿਚ ਸਮੁੰਦਰ ‘ਚ ਡੁੱਬੇ ਟਾਈਟੈਨਿਕ ਨਾਂ ਦੇ ਜਹਾਜ਼ ਡੁੱਬਣ ਦੀ ਘਟਨਾ ਸਾਰੀ ਦੁਨੀਆ ਵਿਚ ਲੋਕ ਅੱਜ ਵੀ ਯਾਦ ਕਰਦੇ ਹਨ। ਆਈਸਬਰਗ ਨਾਲ ਟਕਰਾਉਣ ਕਾਰਨ ਪਹਿਲੀ ਯਾਤਰਾ ‘ਤੇ ਨਿਕਲੇ ਇਸ ਜਹਾਜ਼ ਦੇ ਦੋ ਟੁਕੜੇ ਹੋ ਗਏ ਸਨ ਤੇ ਲਗਭਗ 1500 ਲੋਕ ਮਾਰੇ ਗਏ ਸਨ। ਪੰਜਾਬ ਦੇ ਮਲੋਟ ਦੇ ਟ੍ਰੇਡ ਫੇਅਰ ਵਿਚ ਲੱਗਾ ਟਾਈਟੈਨਿਕ ਦਾ ਸ਼ਾਨਦਾਰ ਮਾਡਲ ਹਨ੍ਹੇਰੀ ਤੇ ਤੇਜ਼ ਮੀਂਹ ਕਾਰਨ ਟੁਕੜੇ-ਟੁਕੜੇ ਹੋ ਗਿਆ। ਸੈਂਕੜੇ ਲੋਕਾਂ ਨੇ ਇਹ ਨਜ਼ਾਰਾਂ ਆਪਣੀਆਂ ਅਖਾਂ ਨਾਲ ਦੇਖਿਆ ਤੇ ਕੈਮਰੇ ਵਿਚ ਕੈਦ ਕਰ ਲਿਆ।
ਮਲੋਟ ਦੀ ਅਨਾਜ ਮੰਡੀ ਵਿਚ ਮਲੋਟ ਟ੍ਰੇਡ ਫੇਅਰ ਚੱਲ ਰਿਹਾ ਹੈ। ਇਥੇ ਟਾਈਟੈਨਿਕ ਦਾ ਮਾਡਲ ਲੋਕਾਂ ਲਈ ਖਿੱਚ ਦਾ ਕੇਂਦਰ ਸੀ। ਸੋਮਵਾਰ ਨੂੰ ਆਏ ਤੇਜ਼ ਮੀਂਹ ਤੇ ਹਨ੍ਹੇਰੀ ਨਾਲ ਇਹ ਟੁੱਟ ਕੇ ਡਿੱਗ ਗਿਆ। ਇਸ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਟ੍ਰੇਡ ਫੇਅਰਦੇ ਆਯੋਜਨਕ ਵਿਪਨ ਕੁਮਾਰ ਨਿਵਾਸੀ ਰੋਹਤਕ ਨੇ ਦੱਸਿਆ ਕਿ ਅਨਾਡ ਮੰਡਲੀ ਵਿਚ ਜੁਲਾਈ ਦੇ ਪਹਿਲੇ ਹਫਤੇ ਉਥੋਂ ਦੇ ਲੋਕਾਂ ਦੇ ਮਨੋਰੰਜਨ ਲਈ ਮੇਲਾ ਆਯੋਜਿਤ ਕੀਤਾ ਗਿਆ ਸੀ।
ਮੇਲੇ ਵਿਚ ਬਹੁਤ ਹੀ ਸ਼ਾਨਦਾਰ ਟਾਈਟੈਨਿਕ ਦੇ ਮਾਡਲ ਦਾ ਗੇਟ ਤਿਆਰ ਕੀਤਾ ਗਿਆ ਸੀ। ਇਹ 100 ਫੁੱਟ ਲੰਬਾ ਤੇ 35 ਫੁੱਚ ਚੌੜਾ ਸੀ। ਇਸ ਨੂੰ ਲੱਕੜੀ ਤੇ ਬਾਂਸਾਂ ਨਾਲ ਤਿਆਰ ਕੀਤਾ ਗਿਆ ਸੀ। ਦੋ ਹਜ਼ਾਰ ਤੋਂ ਵਧ ਬਾਂਸ ਇਸ ਨੂੰ ਬਣਾਉਣ ਵਿਚ ਲੱਗੇ ਸਨ । ਇਸ ਨੂੰ ਤਿਆਰ ਕਰਨ ਵਿਚ ਬਹੁਤ ਸਮਾਂ ਲੱਗਾ ਸੀ ਤੇ ਅਜੇ ਇਸ ਨੂੰ ਕਈ ਸਾਲਾਂ ਤੱਕ ਚਲਾਉਣਾ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਇਹ ਮਾਡਲ ਮੇਲੇ ਦਾ ਸਭ ਤੋਂ ਵੱਡਾ ਆਕਰਸ਼ਨ ਸੀ ਤੇ ਲੋਕ ਇਸ ਨੂੰ ਦੂਰ-ਦੂਰ ਤੋਂ ਦੇਖਣ ਆਉਂਦੇ ਸਨ ਪਰ ਐਤਵਾਰ ਨੂੰ ਪਏ ਤੇਜ਼ ਮੀਂਹ ਨੇ ਇਸ ਨੂੰ ਤੋਰ ਦਿੱਤਾ। ਗਨੀਮਤ ਰਹੀ ਕਿ ਇਸ ਦੇ ਹੇਠਾਂ ਆਉਣ ਨਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਹ ਘਟਨਾ ਵਾਲੇ ਦਿਨ ਮੇਲੇ ਦਾ ਆਖਰੀ ਦਿਨ ਸੀ। ਆਖਰੀ ਦਿਨ ਹੀ ਇੰਨਾ ਨੁਕਸਾਨ ਹੋ ਗਿਆ।