ਅੰਮ੍ਰਿਤਸਰ ਪੁਲਿਸ ਨੇ ਵਿਦੇਸ਼ੀ ਨੰਬਰਾਂ ਤੋਂ ਡਾਕਟਰਾਂ ਤੋਂ ਫਿਰੌਤੀ ਮੰਗਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਇੰਟਰਨੈੱਟ ਮੀਡੀਆ ’ਤੇ ਜਾਅਲੀ ਆਈਡੀ ਵੀ ਬਣਾਈ ਹੋਈ ਸੀ ਅਤੇ ਇਸ ਫਰਜ਼ੀ ਆਈਡੀ ਤੋਂ ਫਿਰੌਤੀ ਦੀ ਮੰਗੀ ਸੀ। ਪੁਲਿਸ ਨੇ ਦੋਵਾਂ ਨੂੰ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਦੀ ਟੀਮ ਕੁਝ ਦਿਨ ਪਹਿਲਾਂ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਲਈ ਉਕਤ ਜ਼ਿਲ੍ਹੇ ਵਿੱਚ ਪਹੁੰਚੀ ਸੀ।
ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲੈ ਕੇ ਪੰਜਾਬ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੋਵਾਂ ਦੀ ਪਛਾਣ ਪ੍ਰਿੰਸ ਵਾਸੀ ਸਿਸਵਾ ਮੌਜੇ ਤਹਿਸੀਲ ਲੁਕਾਰੀਆਂ ਜ਼ਿਲ੍ਹਾ ਪੂਰਬੀ ਚੰਪਾਰਨ (ਬਿਹਾਰ) ਅਤੇ ਵਿਕਾਸ ਕੁਮਾਰ ਵਾਸੀ ਪਿੰਡ ਸੇਵਾਹਾਨ ਪੂਰਬੀ ਚੰਪਾਰਨ (ਬਿਹਾਰ) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਲੈਪਟਾਪ, ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ।
ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੱਸਿਆ ਕਿ 29 ਜੁਲਾਈ ਨੂੰ ਥਾਣਾ ਮਜੀਠਾ ਰੋਡ ਅਤੇ 31 ਜੁਲਾਈ 2022 ਨੂੰ ਥਾਣਾ ਸਦਰ ਦੀ ਪੁਲਿਸ ਨੇ ਦੋ ਵੱਖ-ਵੱਖ ਡਾਕਟਰਾਂ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਫਿਰੌਤੀ ਮੰਗਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ।
ਪੁਲਿਸ ਦੋਸ਼ੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ ਕਿ ਇਨ੍ਹਾਂ ਲੋਕਾਂ ਨੇ ਅੰਮ੍ਰਿਤਸਰ ਅਤੇ ਪੰਜਾਬ ਵਿੱਚ ਕਿਹੜੇ-ਕਿਹੜੇ ਡਾਕਟਰਾਂ ਨੂੰ ਫੋਨ ਕਰਕੇ ਪੈਸੇ ਮੰਗੇ ਹਨ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਲੈਪਟਾਪ, ਮੋਬਾਈਲ ਫੋਨ, ਸੋਸ਼ਲ ਮੀਡੀਆ ਦੀ ਜਾਅਲੀ ਆਈਡੀ ਵੀ ਬਰਾਮਦ ਕੀਤੀ ਹੈ। ਕਾਲ ਕਰਨ ਵਾਲੇ ਨੇ ਖੁਦ ਨੂੰ ਗੈਂਗਸਟਰ ਦਾ ਗੁਰਗਾ ਦੱਸਿਆ ਸੀ ਤੇ ਪੰਜ ਲੱਖ ਰੁਪ ਦੀ ਫਿਰੌਤੀ ਮੰਗੀ ਸੀ। ਫੋਨ ਕਰਨ ਵਾਲੇ ਨੇ ਇੱਕ ਬੈਂਕ ਖਾਤਾ ਨੰਬਰ ਵੀ ਦਿੱਤਾ। ਪੈਸਾ ਨਾ ਜਮ੍ਹਾ ਕਰਵਾਉਣ ਦੀ ਸੂਰਤ ਵਿੱਚ ਗੰਭੀਰ ਨਤੀਜਿਆਂ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ : ਜਲੰਧਰ : ਸੋਢਲ ਰੋਡ ‘ਤੇ UCO ਬੈਂਕ ‘ਚ ਦਿਨ-ਦਿਹਾੜੇ 13 ਲੱਖ ਦੀ ਲੁੱਟ, ਲੋਕਾਂ ਦੇ ਗਹਿਣੇ ਵੀ ਲੁਹਾ ਹੋਏ ਫਰਾਰ
ਮਾਮਲਾ ਕਾਫੀ ਗੰਭੀਰ ਸੀ, ਜਿਸ ਤੋਂ ਬਾਅਦ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ, ਏਡੀਸੀਪੀ-2 ਪ੍ਰਭਜੋਤ ਸਿੰਘ ਵਿਰਕ ਅਤੇ ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ, ਜਿਸ ਤੋਂ ਬਾਅਦ ਦੋਵਾਂ ਦੀ ਪਛਾਣ ਹੋ ਸਕੀ। ਦੋਵਾਂ ਦੀ ਗ੍ਰਿਫ਼ਤਾਰੀ ਲਈ ਮਜੀਠਾ ਰੋਡ ਥਾਣੇ ਦੇ ਏਐਸਆਈ ਮਲਕੀਤ ਸਿੰਘ ਦੀ ਅਗਵਾਈ ਹੇਠ ਚਾਰ ਮੈਂਬਰੀ ਟੀਮਾਂ ਬਿਹਾਰ ਭੇਜੀਆਂ ਗਈਆਂ। ਜਾਂਚ ਵਿੱਚ ਸਾਹਮਣੇ ਆਇਆ ਕਿ ਸਾਈਬਰ ਅਪਰਾਧੀਆਂ ਨੇ ਡਾਕਟਰਾਂ ਤੋਂ ਫਿਰੌਤੀ ਦੀ ਮੰਗੀ ਸੀ। ਇਹ ਲੋਕ ਗੈਂਗਸਟਰਾਂ ਦਾ ਨਾਂ ਲੈ ਕੇ ਫਿਰੌਤੀ ਮੰਗਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਉਨ੍ਹਾਂ ਕਿਹਾ ਕਿ ਇਹ ਲੋਕ ਬਹੁਤ ਸ਼ਾਤਿਰ ਹਨ ਅਤੇ ਆਪਣਾ ਕੰਮ ਬੜੀ ਚਾਲਾਕੀ ਨਾਲ ਕਰਦੇ ਹਨ। ਇਹ ਲੋਕ ਆਪਣਾ ਮੋਬਾਈਲ ਨੰਬਰ ਬਦਲਦੇ ਰਹਿੰਦੇ ਹਨ, ਉੱਥੇ ਹੀ IP ਐਡਰੈੱਸ ਵੀ ਬਦਲਦੇ ਰਹਿੰਦੇ ਹਨ। ਗੈਂਗਸਟਰਾਂ ਦਾ ਨਾਂ ਇਸ ਲਈ ਲਿਆ ਜਾਂਦਾ ਹੈ ਕਿ ਲੋਕ ਡਰ ਦੇ ਮਾਰੇ ਉਨ੍ਹਾਂ ਨੂੰ ਪੈਸੇ ਦੇ ਦਿੰਦੇ ਹਨ, ਜਦਕਿ ਗੈਂਗਸਟਰਾਂ ਨਾਲ ਉਨ੍ਹਾਂ ਦਾ ਦੂਰ ਦਾ ਵੀ ਸਬੰਧ ਨਹੀਂ ਹੁੰਦਾ।