75ਵੇਂ ਆਜ਼ਾਦੀ ਦਿਹਾੜੇ ‘ਤੇ ਪਾਕਿਸਤਾਨ ਦੀ ਕਿਸੇ ਵੀ ਨਾਪਾਕ ਹਰਕਤ ਨੂੰ ਨਾਕਾਮ ਕਰਨ ਲਈ ਪੰਜਾਬ ਦੇ 550 ਕਿਲੋਮੀਟਰ ਏਰੀਆ ਵਿਚ ਸਰਚ ਮੁਹਿੰਮ ਚਲਾਈ ਗਈ ਤੇ ਨਾਕੇ ਲਗਾਏ ਗਏ। ਇਸ ਮੁਹਿੰਮ ਵਿਚ ਪੰਜਾਬ ਪੁਲਿਸ ਨੂੰ ਬੀਐੱਸਐੱਫ ਨੇ ਵੀ ਸਹਿਯੋਗ ਦਿੱਤਾ। ਏਡੀਜੀਪੀ ਲਾਅ ਐਂਡ ਆਰਡਰ ਨਰੇਸ਼ ਕੁਮਾਰ ਦੀ ਨਿਗਰਾਨੀ ਵਿਚ ਇਹ ਸਰਚ ਆਪ੍ਰੇਸ਼ਨ ਇਕੱਠੇ 7 ਜ਼ਿਲ੍ਹਿਆਂ ਵਿਚ ਚਲਾਇਆ ਗਿਆ ਜਿਸ ਵਿਚ 2500 ਪੁਲਿਸ ਜਵਾਨਾਂ ਨੇ 100 ਨਾਕੇ ਲਗਾਏ।
ਏਡੀਜੀਪੀ ਨਰੇਸ਼ ਕੁਮਾਰ ਨੇ ਦੱਸਿਆ ਕਿ ਨਾਕੇ ਰੋਜ਼ਾਨਾ ਲਗਾਏ ਜਾਣਗੇ ਤਾਂ ਜੋ ਪਾਕਿਸਤਾਨ ਵੱਲੋਂ ਹੋ ਰਹੀ ਡ੍ਰੋਨ ਮੂਵਮੈਂਟ ਤੇ ਬਾਰਡਰ ‘ਤੇ ਹੋ ਰਹੀ ਹਲਚਲ ‘ਤੇ ਨਿਗਰਾਨੀ ਰੱਖੀ ਜਾ ਸਕੇ। ਰਾਤ ਚੱਲ ਰਹੇ ਸਰਚ ਆਪ੍ਰੇਸ਼ਨ ਵਿਚ ਪੰਜਾਬ ਦੇ 500 ਕਿਲੋਮੀਟਰ ਦੇ ਬਾਰਡਰ ਏਰੀਆ ਵਿਚ ਪਠਾਨਕੋਟ, ਗੁਰਦਾਸਪੁਰ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਵਿਚ 7 ਆਈਜੀ ਰੈਂਕ ਦੇ ਅਧਿਕਾਰੀ ਡਿਪਿਊਟ ਕੀਤੇ ਗਏ ਜਿਨ੍ਹਾਂ ਨੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਰਾਤ ਸਮੇਂ ਹੀ ਨਾਕਿਆਂ ਦੀ ਨਿਗਰਾਨੀ ਕੀਤੀ ਤੇ ਇਲਾਕੇ ਵਿਚ ਸਰਚ ਮੁਹਿੰਮ ਚਲਾਈ।
ਇਹ ਵੀ ਪੜ੍ਹੋ : ਸਰਾਵਾਂ ‘ਤੇ GST ਸਬੰਧੀ ਕੇਂਦਰ ਨੇ ਦਿੱਤੀ ਸਫਾਈ, ਕਿਹਾ-‘ਨਾ ਕੋਈ ਟੈਕਸ ਲਗਾਇਆ ਤੇ ਨਾ ਹੀ SGPC ਨੂੰ ਨੋਟਿਸ ਭੇਜਿਆ’
ਏਡੀਜੀਪੀ ਨਰੇਸ਼ ਕੁਮਾਰ ਦੇ ਨਾਲ, ਆਈਜੀ ਬਾਰਡਰ ਰੇਂਜ ਮਨੀਸ਼ ਚਾਵਲਾ ਅਤੇ ਐਸਐਸਪੀ ਦਿਹਾਤੀ ਸਵਪਨ ਸ਼ਰਮਾ ਨੇ ਰਾਤ ਸਮੇਂ ਅੰਮ੍ਰਿਤਸਰ ਦੇ ਬਲਾਕਾਂ ਦੀ ਚੈਕਿੰਗ ਕੀਤੀ। ਏਡੀਜੀਪੀ ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਨਾਕੇ ਰੋਜ਼ਾਨਾ ਲਗਾਏ ਜਾਣਗੇ ਅਤੇ ਇਨ੍ਹਾਂ ਦੀ ਲੋਕੇਸ਼ਨ ਬਦਲੀ ਜਾਵੇਗੀ। ਇਸ ਤਲਾਸ਼ੀ ਅਤੇ ਨਾਕਾਬੰਦੀ ਦਾ ਮਕਸਦ ਪਾਕਿਸਤਾਨ ਸਰਹੱਦ ‘ਤੇ ਡਰੋਨਾਂ ਰਾਹੀਂ ਆਉਣ ਵਾਲੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨੂੰ ਪੰਜਾਬ ‘ਚ ਦਾਖਲ ਹੋਣ ਤੋਂ ਰੋਕਣਾ ਹੈ, ਤਾਂ ਜੋ ਸਪਲਾਈ ਚੇਨ ਨੂੰ ਤੋੜਿਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਭਾਰਤ ਇਸ ਸਾਲ 15 ਅਗਸਤ ਨੂੰ ਅੰਮ੍ਰਿਤ ਮਹੋਤਸਵ ਵਜੋਂ ਮਨਾ ਰਿਹਾ ਹੈ। ਅਜਿਹੇ ਵਿੱਚ ਪਾਕਿਸਤਾਨ ਵੱਲੋਂ ਡਰੋਨ ਦੀ ਮੂਵਮੈਂਟ ਵਾਧਾ ਸੁਰੱਖਿਆ ਲਈ ਖ਼ਤਰਾ ਹੈ। ਜੁਲਾਈ-ਅਗਸਤ 2021 ਦੀ ਗੱਲ ਕਰੀਏ ਤਾਂ ਪਾਕਿਸਤਾਨ ਤੋਂ ਡਰੋਨ ਦੀ ਮੂਵਮੈਂਟ ਕਾਫੀ ਵਧ ਗਈ ਸੀ। ਉਸ ਸਮੇਂ 15 ਅਗਸਤ ਤੋਂ 7 ਦਿਨ ਪਹਿਲਾਂ 8 ਅਗਸਤ 2021 ਨੂੰ ਅਜਨਾਲਾ ਵਿੱਚ ਇੱਕ ਪੈਟਰੋਲ ਟੈਂਕਰ ਨੂੰ ਟਿਫਿਨ ਬੰਬ ਨਾਲ ਉਡਾ ਦਿੱਤਾ ਗਿਆ ਸੀ। ਪਿਛਲੇ ਕੁਝ ਸਮੇਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਖੇਪ ਭੇਜੀ ਜਾ ਰਹੀ ਹੈ।