ਗੁਜਰਾਤ ਤੋਂ ਬਾਅਦ ਪਸ਼ੂਆਂ ਵਿਚ ਫੈਲੀ ਲੰਪੀ ਬੀਮਾਰੀ ਹੁਣ ਪੰਜਾਬ ਤੱਕ ਪਹੁੰਚ ਚੁੱਕੀ ਹੈ। ਇਸ ਤੋਂ ਪਹਿਲਾਂ ਰਾਜਸਥਾਨ ਦੇ ਪਸ਼ੂ ਵੀ ਇਸ ਤੋਂ ਪ੍ਰਭਾਵਿਤ ਹੋ ਗਏ ਸਨ। ਇਹ ਬੀਮਾਰੀ ਜ਼ਿਆਦਾਤਰ ਬਾਰਡਰ ਬੈਲਟ ਏਰੀਆ ਦੇ ਪਸ਼ੂਆਂ ਵਿਚ ਵਧ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਬਾਅਦ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬਾ ਸਰਕਾਰ ਤੋਂ ਜਾਨਵਰਾਂ ਦੇ ਤੁਰੰਤ ਇਲਾਜ ਲਈ 76 ਲੱਖ ਰੁਪਏ ਦੀ ਰਕਮ ਜਾਰੀ ਕਰਵਾਈ ਹੈ।
ਇਹ ਬੀਮਾਰੀ ਲਗਭਗ ਇਕ ਮਹੀਨਾ ਪਹਿਲਾਂ ਗੁਜਰਾਤ ਦੇ ਪਸ਼ੂਆਂ ਵਿਚ ਦੇਖਣ ਨੂੰ ਮਿਲੀ ਸੀ। ਇਸ ਲਾ-ਇਲਾਜ ਬੀਮਾਰੀ ਨੇ ਗੁਜਰਾਤ ਵਿਚ 12 ਹਜ਼ਾਰ ਤੇ ਰਾਜਸਥਾਨ ਵਿਚ 3 ਹਜ਼ਾਰ ਪਸ਼ੂਆਂ ਦੀ ਜਾਨ ਲੈ ਲਈ ਸੀ ਪਰ ਇਸ ਬੀਮਾਰੀ ਦੇ ਪੰਜਾਬ ਪਹੁੰਚਣ ਤੋਂ ਬਾਅਦ ਚਿੰਤਾਵਾਂ ਹੋਰ ਵਧ ਗਈਆਂ ਹਨ। ਇਸ ਦਾ ਵੱਧ ਅਸਰ ਬਾਰਡਰ ਏਰੀਆ ਦੇ ਪਿੰਡਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਬਾਅਦ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬਾਰਡਰ ਏਰੀਆ ਦੇ ਪਿੰਡਾਂ ਦਾ ਦੌਰਾ ਕੀਤਾ ਤੇ ਇਸ ਬੀਮਾਰੀ ਨਾਲ ਲੜਨ ਲਈ 76 ਲੱਖ ਰੁਪਏ ਦੀ ਰਕਮ ਜਾਰੀ ਕਰਵਾਈ।
ਮਹਿਰਾਂ ਦਾ ਕਹਿਣਾ ਹੈ ਕਿ ਜੇਕਰ ਗੁਜਰਾਤ ਰਾਜਸਥਾਨ ਦੀ ਤਰ੍ਹਾਂ ਇਹ ਬੀਮਾਰੀ ਬੇਕਾਬੂ ਹੋ ਗਈ ਤਾਂ ਸੂਬੇ ਵਿਚ ਦੁੱਧ ਦੀ ਪੈਦਾਵਾਰ ‘ਤੇ ਇਸ ਦਾ ਅਸਰ ਪਵੇਗਾ। ਲੰਬੀ ਬੀਮਾਰੀ ਦੇ ਪੰਜਾਬ ਆਉਣ ਤੋਂ ਬਾਅਦ ਭੁੱਲਰ ਨੇ ਬਾਰਡਰ ਏਰੀਆ ਦੇ ਹਰ ਜ਼ਿਲ੍ਹੇ ਨੂੰ 5-5 ਲੱਖ ਤੇ ਹੋਰਨਾਂ ਜ਼ਿਲ੍ਹਿਆਂ ਨੂੰ 3-3 ਲੱਖ ਰੁਪਏ ਦੀ ਰਕਮ ਜਾਰੀ ਕਰਵਾਈ ਹੈ ਤਾਂ ਕਿ ਲੰਬੀ ਬੀਮਾਰੀ ਨਾਲ ਗ੍ਰਸਤ ਹੋ ਚੁੱਕੇ ਜਾਨਵਰਾਂ ਦੀ ਦਵਾਈ ਸ਼ੁਰੂ ਕਰਵਾਈ ਜਾ ਸਕੇ। ਦੂਜੇ ਪਾਸੇ ਗੁਜਰਾਤ ਵਿਚ 12 ਹਜ਼ਾਰ ਜਾਨਵਰਾਂ ਦੀ ਜਾਨ ਜਾਣ ਦੇ ਬਾਅਦ ਇਥੋਂ ਦੇ 10.6 ਲੱਖ ਪਸ਼ੂਆਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਜਾਣਕਾਰੀ ਅਨੁਸਾਰ ਪਸ਼ੂਆਂ ਵਿੱਚ ਇੱਕ ਵਾਇਰਸ ਕਾਰਨ ਇਹ ਬੀਮਾਰੀ ਫੈਲ ਰਹੀ ਹੈ। ਜਿਸ ਨੂੰ ‘ਲੰਪੀ ਸਕਿਨ ਡਿਜ਼ੀਜ਼ ਵਾਇਰਸ’ (ਐਲਐਸਡੀਵੀ) ਕਿਹਾ ਜਾਂਦਾ ਹੈ। ਇਸ ਦੀਆਂ ਤਿੰਨ ਕਿਸਮਾਂ ਹਨ। ਜਿਸ ਵਿਚ ਪਹਿਲੀ ਪ੍ਰਜਾਤੀ ‘ਕੈਪਰੀਪੌਕਸ ਵਾਇਰਸ’, ਦੂਜੀ ਗੋਟਪੌਕਸ ਵਾਇਰਸ ਅਤੇ ਤੀਸਰੀ ਸ਼ੀਪੌਕਸ ਵਾਇਰਸ ਹੈ।