ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਇੱਕ ਨਵੇਂ ਮਾਮਲੇ ਵਿੱਚ ਫਸ ਗਏ ਹਨ। ਪੰਜਾਬ ਦੀ ਮਾਨਸਾ ਪੁਲਸ ਨੇ ਟਰਾਂਸਪੋਰਟਰ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਉਨ੍ਹਾਂ ਨੂੰ 4 ਦਿਨਾਂ ਦੇ ਰਿਮਾਂਡ ‘ਤੇ ਲਿਆ ਹੈ। ਇਨ੍ਹਾਂ ਵਿੱਚ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਦੇ ਨਾਲ ਸਹਾਇਕ ਦੀਪਕ ਟੀਨੂੰ ਵੀ ਸ਼ਾਮਲ ਹੈ। ਹੁਣ ਉਨ੍ਹਾਂ ਤੋਂ ਟਰਾਂਸਪੋਰਟਰ ‘ਤੇ ਫਾਇਰਿੰਗ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਫਿਲਹਾਲ ਪੁਲਿਸ ਨੇ ਇਸ ਘਟਨਾ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਬਾਰੇ ਕੋਈ ਰਸਮੀ ਪੁਸ਼ਟੀ ਨਹੀਂ ਕੀਤੀ ਹੈ। ਫੌਜੀ ਅਤੇ ਕਸ਼ਿਸ਼ ਮੂਸੇਵਾਲਾ ਦੇ ਕਤਲ ਵਿੱਚ ਬੋਲੇਰੋ ਮਾਡਿਊਲ ਦਾ ਹਿੱਸਾ ਸਨ। ਜਿਸ ਦੀ ਅਗਵਾਈ ਫੌਜੀ ਨੇ ਕੀਤੀ ਸੀ। ਇਹ ਦੋਵੇਂ ਸ਼ੂਟਰ ਹਰਿਆਣਾ ਦੇ ਰਹਿਣ ਵਾਲੇ ਹਨ।
16 ਜੂਨ ਨੂੰ ਮਾਨਸਾ ਦੇ ਬਰੇਟਾ ‘ਚ ਹਰਿਆਣਾ ਦੀ ਉਕਲਾਨਾ ਮੰਡੀ ਦੇ ਟਰਾਂਸਪੋਰਟਰ ਕੁਲਦੀਪ ਕੁਮਾਰ ‘ਤੇ ਗੋਲੀਬਾਰੀ ਹੋਈ ਸੀ। ਕੁਲਦੀਪ ਨੂੰ ਗੋਲੀ ਲੱਗੀ ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਫਾਇਰਿੰਗ ਕਰਨ ਵੇਲੇ ਹਮਲਾਵਰਾਂ ਦੀ ਪਿਸਤੌਲ ਲਾਕ ਹੋ ਗਈ, ਜਿਸ ਕਾਰਨ ਉਹ ਮੌਕੇ ਤੋਂ ਫਰਾਰ ਹੋ ਗਏ। ਕੁਲਦੀਪ ਨੇ ਦੋਸ਼ ਲਾਇਆ ਸੀ ਕਿ ਟਰਾਂਸਪੋਰਟਰ ਹੋਣ ਕਾਰਨ ਕਈ ਲੋਕਾਂ ਦੀ ਉਸ ਨਾਲ ਦੁਸ਼ਮਣੀ ਹੈ। ਇਸ ਲਈ ਉਸ ਨੂੰ ਮਾਰਨ ਲਈ ਸ਼ੂਟਰ ਭੇਜੇ ਗਏ। ਹਾਲਾਂਕਿ ਪੁਲਿਸ ਇਸ ਮਾਮਲੇ ‘ਚ ਅਜੇ ਤੱਕ ਖੁੱਲ੍ਹ ਕੇ ਕੁਝ ਨਹੀਂ ਕਹਿ ਰਹੀ ਹੈ।
ਇਹ ਵੀ ਪੜ੍ਹੋ : 75 ਸਾਲਾਂ ਮਗਰੋਂ ਗੁ. ਕਰਤਾਰਪੁਰ ਸਾਹਿਬ ‘ਚ ਮਿਲੇ ਚਾਚਾ-ਭਤੀਜਾ ਹੋਏ ਭਾਵੁਕ, ਡਾਕੂਮੈਂਟਰੀ ਨਾਲ ਹੋਇਆ ਮੇਲ
ਮੂਸੇਵਾਲਾ ਦੇ ਕਤਲ ਵਿੱਚ ਪੰਜਾਬ ਪੁਲਿਸ ਰਾਜਸਥਾਨ ਦੇ ਹਿਸਟਰੀ ਸ਼ੀਟਰ ਅਰਸ਼ਦ ਖਾਨ ਨੂੰ ਵੀ ਚੁਰੂ ਜੇਲ੍ਹ ਤੋਂ ਲੈ ਕੇ ਆਈ ਹੈ। ਉਹ ਸਰਦਾਰਸ਼ਹਿਰ ਦਾ ਰਹਿਣ ਵਾਲਾ ਹੈ। ਉਸ ‘ਤੇ ਮੂਸੇਵਾਲਾ ਦੇ ਕਾਤਲ ਸ਼ਾਰਪਸ਼ੂਟਰਾਂ ਨੂੰ ਬੋਲੇਰੋ ਮੁਹੱਈਆ ਕਰਵਾਉਣ ਦਾ ਦੋਸ਼ ਹੈ। ਮੁੱਢਲੀ ਜਾਂਚ ਮੁਤਾਬਕ ਰਾਜਸਥਾਨ ਦੇ ਗੈਂਗਸਟਰ ਰੋਹਿਤ ਗੋਦਾਰਾ ਨੇ ਇਹ ਬੋਲੈਰੋ ਖਰੀਦੀ ਸੀ, ਜਿਸ ਤੋਂ ਬਾਅਦ ਇਹ ਅਰਸ਼ਦ ਖਾਨ ਰਾਹੀਂ ਸ਼ਾਰਪਸ਼ੂਟਰ ਤੱਕ ਪਹੁੰਚੀ। ਅਦਾਲਤ ਨੇ ਉਸ ਦਾ ਰਿਮਾਂਡ ਤਿੰਨ ਦਿਨ ਹੋਰ ਵਧਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: