ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਸ ਖੇਤਰ ਵਿਚ ਪਹਿਲ ਨੂੰ ਮਜ਼ਬੂਤ ਕਰਨ ਲਈ ਵਿੱਤ ਵਿਭਾਗ ਨੇ ਕੈਂਸਰ ਤੇ ਨਸ਼ਾ ਮੁਕਤੀ ਇਲਾਜ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ 32 ਕਰੋੜ ਦੀ ਰਕਮ ਜਾਰੀ ਕੀਤੀ ਹੈ।
ਮੰਤਰੀ ਚੀਮਾ ਨੇ ਕਿਹਾ ਕਿ ਵਿਭਾਗ ਨੇ ਚਾਲੂ ਵਿੱਤੀ ਸਾਲ ਦੌਰਾਨ ਕੈਂਸਰ ਤੇ ਨਸ਼ਾ ਮੁਕਤੀ ਦੇ ਇਲਾਜ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਹੁਣ ਤੱਕ ਜਾਰੀ ਕੀਤੇ ਗਏ 32 ਕਰੋੜ ਦੀ ਰਕਮ ਸਣੇ 48.75 ਕਰੋੜ ਦਾ ਦਾਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਬਿਹਾਰ ਦੇ CM ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ ਤੇ ਵਿਧਾਇਕਾਂ ਦਾ ਸਮਰਥਨ ਪੱਤਰ
ਸੂਬੇ ਵਿਚ ਕੈਂਸਰ ਦੇ ਇਲਾਜ ਵਿਚ ਸੁਧਾਰ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਸੂਬਾ ਕੈਂਸਰ ਸੰਸਥਾ, ਅੰਮ੍ਰਿਤਸਰ ਨੂੰ 4.50 ਕਰੋੜ ਰੁਪਏ ਤੇ ਕੈਂਸਰ ਦੇਖਭਾਲ ਕੇਂਦਰ ਫਾਜ਼ਿਲਕਾ ਨੂੰ 2.02 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਚੀਮਾ ਨੇ ਅੱਗੇ ਦੱਸਿਆ ਕਿ ਵਿੱਤ ਵਿਭਾਗ ਨੇ ਜੂਨੀਅਰ ਰੈਜ਼ੀਡੈਂਟ, ਸੀਨੀਅਰ ਰੈਜ਼ੀਡੈਂਟ ਅਤੇ ਟਿਊਟਰ ਡਾਕਟਰਾਂ ਦੇ ਸੋਧੇ ਹੋਏ ਮਾਣਭੱਤੇ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਟਿਊਟਰ (ਨਾਨ-ਪੀਸੀਐਮਐਸ) ਅਤੇ ਸੀਨੀਅਰ ਰੈਜ਼ੀਡੈਂਟ ਦਾ ਮੁਢਲਾ ਮਾਣਭੱਤਾ ਮੌਜੂਦਾ 65,100 ਤੋਂ ਵਧਾ ਕੇ 81,562 ਕਰ ਦਿੱਤਾ ਗਿਆ ਹੈ ਅਤੇ ਰੈਜ਼ੀਡੈਂਟ (ਨਾਨ-ਪੀਸੀਐਮਐਸ) ਦਾ ਮਾਣ ਭੱਤਾ ਮੌਜੂਦਾ 52,080 ਤੋਂ ਵਧਾ ਕੇ 67,958 ਕਰ ਦਿੱਤਾ ਗਿਆ ਹੈ।