ਸਪੈਸ਼ਲ ਐਜੂਕੇਸ਼ਨ ਅਕੈਡਮੀ ਲੁਧਿਆਣਾ ਦੇ ਵਿਦਿਆਰਥੀਆਂ ਵਲੋਂ BRS ਨਗਰ ਵਿਖੇ ਆਜ਼ਾਦੀ ਦਿਵਸ ਮਨਾਇਆ ਗਿਆ। ਪੂਰੇ ਸਕੂਲ ਨੂੰ ਤਿਰੰਗੇ ਨਾਲ ਸਜਾਇਆ ਗਿਆ। ਹਰ ਇੱਕ ਵਿਦਿਆਰਥੀ ਨੇ ਵੱਖ-ਵੱਖ ਰਾਜਾਂ ਦਾ ਸੱਭਿਆਚਾਰਕ ਪਹਿਰਾਵਾ ਪਾ ਕੇ ਅਨੇਕਤਾ ਵਿੱਚ ਏਕਤਾ ਦਾ ਸੁਨੇਹਾ ਦਿੱਤਾ ।
ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਕਈ ਆਈਟਮਾਂ ਵੀ ਤਿਆਰ ਕੀਤੀਆਂ ਗਈਆਂ । ਪ੍ਰੋਗਰਾਮ ਦੀ ਸ਼ੁਰੂਆਤ ਜਸਕਿਰਨ ਨਾਂ ਦੇ ਵਿਦਿਆਰਥੀ ਵੱਲੋਂ ਮੂਲ ਮੰਤਰ ਦੇ ਗਾਇਨ ਨਾਲ ਕੀਤੀ ਅਤੇ ਇਸ ਤੋਂ ਬਾਅਦ ਫੈਂਸੀ ਡਰੈੱਸ ਸ਼ੋਅ ਕੀਤਾ ਗਿਆ। ਜਿਸ ਵਿੱਚ ਵਿਵਿਆਨਾ ਕਸ਼ਮੀਰੀ ਕੁੜੀ, ਕ੍ਰਿਸ਼ੀਕਾ ਨੇ ਪੰਜਾਬੀ ਕੁੜੀ, ਜੈਵੀਰ ਨੇ ਪੰਜਾਬੀ ਮੁੰਡਾ ਅਤੇ ਦਿਗੀਸ਼ਾ ਨੇ ਨਾਗਾਲੈਂਡ ਦੇ ਲੋਕਾਂ ਵਰਗਾ ਪਹਿਰਾਵਾ ਪਾਇਆ ਹੋਇਆ ਸੀ ਉੱਥੇ ਹੀ ਪ੍ਰਣਵ ਸੁਭਾਸ਼ ਚੰਦਰ ਬੋਸ ਦੇ ਰੂਪ ਵਿੱਚ ਆਇਆ ਅਤੇ ਇੱਕ ਛੋਟੀ ਕਵਿਤਾ ਗਾਈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਝਟਕਾ, ਖਾਲੀ ਕਰਾਈ ਜ਼ਮੀਨ ‘ਤੇ ਹਾਈਕੋਰਟ ਨੇ ਲਾਇਆ ਸਟੇਅ
ਭਗਤ ਸਿੰਘ ਦੀ ਪਹਿਰਾਵੇ ਵਿੱਚ ਦਯਾਦੀਪ ਬਹੁਤ ਹੀ ਸ਼ਾਨਦਾਰ ਲੱਗਿਆ। ਇੱਥੇ ਇੱਕ ਛੋਟਾ ਨਾਟਕ ਵੀ ਖੇਡਿਆ ਗਿਆ, ਜਿਸ ਵਿੱਚ ਭਵਿਆ ਨੇ ਭਾਰਤ ਮਾਤਾ ਦੀ ਭੂਮਿਕਾ ਨਿਭਾਈ ਅਤੇ ਸਾਰੇ ਧਰਮਾਂ ਦੇ ਲੋਕਾਂ ਦੁਆਰਾ ਉਸ ਦੀ ਪੂਜਾ ਕਰਦੇ ਹੋਏ ਦਿਖਾਇਆ ਗਿਆ । ਉੱਥੇ ਹੀ ਦਿਵਯਮ ਨੇ,ਸਟਾਫ਼ ਮੈਂਬਰਾਂ ਦੇ ਸਾਹਮਣੇ ਗੀਤ ਗਿਆ। ਅੰਤ ਵਿੱਚ ਮਨਪ੍ਰੀਤ ਮੈਡਮ ਨੇ ਪੀ.ਪੀ.ਟੀ ਦੇ ਨਾਲ ਵਿਦਿਆਰਥੀਆਂ ਨਾਲ ਆਜ਼ਾਦੀ ਸੰਗਰਾਮ ਦੀ ਪੂਰੀ ਕਹਾਣੀ ਸਾਂਝੀ ਕੀਤੀ। ਇਹ ਇੱਕ ਅਕਾਦਮੀ ਹੈ ਜਿੱਥੇ ਵਿਸ਼ੇਸ਼ ਤੌਰ ‘ਤੇ ਸਮਰੱਥ ਵਿਦਿਆਰਥੀਆਂ ਨੂੰ ਸੁਤੰਤਰ ਬਣਨ ਅਤੇ ਕਾਰਜਸ਼ੀਲ ਜੀਵਨ ਜੀਉਣ ਲਈ ਅਧਿਐਨ ਕਰਾਇਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: