ਬਾਇਲਾਜਿਕ ਈ-ਕੰਪਨੀ ਦੀ ਕਾਰਬਵੈਕਸ ਵੈਕਸੀਨ ਦੇ ਬੂਸਟਰ ਡੋਜ਼ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਬੂਸਟਰ ਡੋਜ 18 ਸਾਲ ਦੇ ਉਪਰ ਬਾਲਗਾਂ ਨੂੰ ਦਿੱਤਾ ਜਾਵੇਗਾ। ਇਸ ਸਬੰਧ ਵਿਚ ਕੇਂਦਰੀ ਸਿਹਤ ਸਕੱਤਰ ਨੇ ਸੂਬਿਆਂ ਨੂੰ ਚਿੱਠੀ ਲਿਖੀ ਹੈ।
ਕਾਰਬਵੈਕਸ ਪ੍ਰਿਕਾਸ਼ਨ ਡੋਜ਼ ਦੇ ਤੌਰ ‘ਤੇ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲੈਣ ਦੇ 6 ਮਹੀਨੇ ਵਿਚ ਲਗਾਈ ਜਾ ਸਕਦੀ ਹੈ। ਜੋ ਲੋਕ 18 ਸਾਲ ਜਾਂ ਉਸ ਤੋਂ ਉਪਰ ਦੇ ਹਨ ਤੇ ਉਨ੍ਹਾਂ ਨੇ ਕੋਵੈਕਸੀਨ ਜਾਂ ਫਿਰ ਕੋਵਿਸ਼ੀਲਡ ਦੋਵਾਂ ‘ਚੋਂ ਕੋਈ ਵੀ ਵੈਕਸੀਨ ਦੀ ਦੂਜੀ ਡੋਜ਼ ਲਈ ਹੋਵੇ ਜਿਸ ਦੇ 6 ਮਹੀਨੇ ਜਾਂ 26 ਹਫਤੇ ਪੂਰੇ ਹੋਣ ‘ਤੇ ਉਨ੍ਹਾਂ ਨੂੰ ਕਾਰਬਵੈਕਸ ਪ੍ਰਿਕਾਸ਼ਨ ਡੋਜ਼ ਵਜੋਂ ਦਿੱਤੀ ਜਾ ਸਕਦੀ ਹੈ। ਕੇਂਦਰ ਨੇ ਸੂਬਿਆਂ ਨੂੰ ਕਿਹਾ ਹੈ ਕਿ ਇਸ ਬਾਰੇ ਵੈਕਸੀਨੇਸ਼ਨ ਸੈਂਟਰ ਤੇ ਸਿਹਤ ਮੁਲਾਜ਼ਮਾਂ ਨੂੰ ਜਾਣਕਾਰੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਕਾਰਬਵੈਕਸ ਦੇਸ਼ ਦਾ ਪਹਿਲਾ ਟੀਕਾ ਹੈ ਜੋ ਪਹਿਲੀ ਤੇ ਦੂਜੀ ਖੁਰਾਕ ਵਜੋਂ ਦਿੱਤੇ ਗਏ ਟੀਕੇ ਤੋਂ ਵੱਖ ਬਤੌਰ ਅਹਿਤਿਆਤੀ ਖੁਰਾਕ ਦਿੱਤਾ ਜਾਵੇਗਾ। ਜਿਸ ਵਿਅਕਤੀ ਨੇ ਕੋਵੈਕਸੀਨ ਜਾਂ ਕੋਵਿਸ਼ੀਲਡ ਵਿਚੋਂ ਕੋਈ ਵੀ ਟੀਕਾ ਲਿਆ ਹੈ ਉਹ ਕਾਰਬਵੈਕਸ ਦੀ ਬੂਸਟਰ ਡੋਜ਼ ਨੂੰ ਲਗਵਾ ਸਕਦਾ ਹੈ। ਦੱਸ ਦੇਈਏ ਕਿ ਭਾਰਤ ਦੇ ਪਹਿਲੇ ਸਵਦੇਸ਼ੀ ਆਰਬੀਡੀ ਪ੍ਰੋਟੀਨ ਸਬਯੂਨਿਟ ਟੀਕਾ ਕਾਰਬਵੈਕਸ ਦਾ ਇਸਤੇਮਾਲ ਮੌਜੂਦਾ ਸਮੇਂ ਵਿਚ ਕੋਵਿਡ-19 ਟੀਕਾਕਰਨ ਪ੍ਰੋਗਰਾਮ ਤਹਿਤ 12 ਤੋਂ 14 ਉਮਰ ਵਰਗ ਬੱਚਿਆਂ ਨੂੰ ਲਗਾਉਣ ਲਈ ਕੀਤਾ ਜਾ ਰਿਹਾ ਹੈ।