ਧੂਰੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੀ ਧਰਪਤਨੀ ਅਤੇ ਉਨ੍ਹਾਂ ਦੀ ਭੈਣ ਨੇ ਧੂਰੀ ‘ਚ ਤਿਰੰਗਾ ਯਾਤਰਾ ਕੱਢ ਕੇ ਧੂਰੀ ਸਹਿਰ ਨਿਵਾਸੀਆ ਨੂੰ ਵਧਾਈ ਦਿੱਤੀ ਹੈ। ਉਥੇ ਹੀ ਸ਼ਹਿਰ ਵਾਸੀਆਂ ਨੇ ਮੁੱਖ ਮੰਤਰੀ ਦੀ ਧਰਮ ਪਤਨੀ ਅਤੇ ਉਨ੍ਹਾਂ ਦੀ ਭੇਣ ‘ਤੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ।

ਦੱਸ ਦੇਈਏ ਕਿ ਪੂਰੇ ਦੇਸ਼ ਵਿਚ ‘ਹਰ ਘਰ ਤਿਰੰਗਾ’ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਇਹ ਤਿੰਰਗਾ ਯਾਤਰਾ ਧੂਰੀ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਕੱਡੀ ਗਈ ਹੈ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦੀ ਧਰਮ ਪਤਨੀ ਨੇ ਸ਼ਹਿਰ ਨਿਵਾਸੀਆ ਨੂੰ ਅਤੇ ਦੇਸ਼ ਵਾਸੀਆ ਨੂੰ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀਆਂ ਲੱਖ ਲੱਖ ਵਧਾਈ ਦਿੱਤੀ ਹੈ।

ਯਾਤਰਾ ਵਿਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ, ਜਸਵੀਰ ਸਿੰਘ ਜੱਸੀ, ਦਲਵੀਰ ਸਿੰਘ, ਸਤਿੰਦਰ ਸਿੰਘ ਚੱਠਾ, ਰਾਜਵੰਤ ਸਿੰਘ, ਡਾ. ਅਨਵਰ ਭਸੌੜ, ਅਨਿਲ ਮਿੱਤਲ, ਨਰੇਸ਼ ਸਿੰਗਲਾ, ਅਮਰਦੀਪ ਸਿੰਘ, ਗੁਰਪ੍ਰੀਤ ਗਿੱਲ, ਹਰਪ੍ਰੀਤ ਮੀਮਸਾ ਸਣੇ ਪਾਰਟੀ ਵਰਕਰਾਂ ਨੇ ਹਿੱਸਾ ਲਿਆ।
ਵੀਡੀਓ ਲਈ ਕਲਿੱਕ ਕਰੋ :

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “























