ਜੀਆਰਪੀ ਤੇ ਪੰਜਾਬ ਰੋਡਵੇਜ਼ ਵਿਚ ਫਰਜ਼ੀ ਸਰਟੀਫਿਕੇਟ ਨਾਲ ਨੌਕਰੀ ਹਾਸਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਪੋਲ ਉਸ ਸਮੇਂ ਖੁੱਲ੍ਹੀਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਉਕਤ ਲੋਕਾਂ ਦੇ ਸਰਟੀਫਿਕੇਟ ਵੈਰੀਫਿਕੇਸ਼ਨ ਨੂੰ ਪਹੁੰਚੇ। ਇਸ ਦੇ ਬਾਅਦ ਬੋਰਡ ਨੇ ਤਿੰਨ ਲੋਕਾਂ ਨੂੰ ਆਪਣੇ ਰਿਕਾਰਡ ਵਿਚ ਬਲੈਕ ਲਿਸਟ ਕਰ ਦਿੱਤਾ ਨਾਲ ਹੀ ਉਕਤ ਲੋਕਾਂ ‘ਤੇ ਕਾਰਵਾਈ ਕਰਨ ਲਈ ਸਬੰਧਤ ਵਿਭਾਗਾਂ ਨੂੰ ਚਿੱਠੀ ਲਿਖੀ ਹੈ। ਇਸ ਤੋਂ ਇਲਾਵਾ ਪੀਐੱਸਈਬੀ ਨੇ ਉਕਤ ਲੋਕਾਂ ਦਾ ਰਿਕਾਰਡ ਵੀ ਆਪਣੀ ਵੈੱਬਸਾਈਟ ‘ਤੇ ਅਪਲੋਡ ਕਰ ਦਿੱਤਾ ਹੈ।
ਜੀਆਰਪੀ ਦੇ ਸਹਾਇਕ ਪ੍ਰਧਾਨ ਨੇ ਪਟਿਆਲਾ ਜ਼ਿਲ੍ਹੇ ਨਾਲ ਜੁੜੇ ਇਕ ਵਿਅਕਤੀ ਦੇ ਸਰਟੀਫਿਕੇਟ ਵੈਰੀਫਿਕੇਸ਼ਨ ਲਈ ਭੇਜੇ ਸਨ। ਜਾਂਚ ਵਿਚ ਸਾਹਮਣੇ ਆਇਆ ਕਿ 1998 ਵਿਚ ਸਰਟੀਫਿਕੇਟ ‘ਤੇ ਜੋ ਰੋਲ ਨੰਬਰ ਦਿਖਾਇਆ ਗਿਆ ਹੈ ਉਹ ਸੀਰੀਜ ਸੰਗਰੂਰ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਜਾਰੀ ਕੀਤੀ ਗਈ ਸੀ। ਪਟਿਆਲਾ ਜ਼ਿਲ੍ਹੇ ਦੇ ਕਿਸੇ ਵੀ ਵਿਦਿਆਰਥੀ ਨੂੰ ਉਕਤ ਰੋਲ ਨੰਬਰ ਜਾਰੀ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਬੇਰਹਿਮ ਵਿਅਕਤੀ ਸਮਾਜ ‘ਚ ਅਸੁਰੱਖਿਆ ਵਧਾਉਂਦਾ ਹੈ, ਇਸ ਲਈ ਜ਼ਮਾਨਤ ਦਾ ਹੱਕਦਾਰ ਨਹੀਂ : ਹਾਈਕੋਰਟ
ਇਸ ਤੋਂ ਸਾਫ ਹੈ ਕਿ ਉਕਤ ਸਰਟੀਫਿਕੇਟ ਜਾਅਲੀ ਹੈ। ਇਸੇ ਤਰ੍ਹਾਂ ਸਿੰਚਾਈ ਵਿਭਾਗ ਦੇ ਨਿਗਰਾਨ ਅਧਿਕਾਰੀ ਵੱਲੋਂ ਵੈਰੀਫਿਕੇਸ਼ਨ ਲਈ ਆਏ ਦਸਤਾਵੇਜ਼ ਵਿਚ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ।ਇਹ ਸਰਟੀਫਿਕੇਟ 10ਵੀਂ ਦਾ 2010 ਦਾ ਸੀ ਤੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹੈ। ਬੋਰਡ ਅਧਿਕਾਰੀਆਂ ਮੁਤਾਬਕ ਉਕਤ ਰੋਲ ਨੰਬਰ ਫਰੀਦਕੋਟ ਦੇ ਵਿਦਿਆਰਥੀਆਂ ਲਈ ਜਾਰੀ ਕੀਤਾ ਸੀ। ਪੰਜਾਬ ਰੋਡਵੇਜ਼ ਚੰਡੀਗੜ੍ਹ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ 10ਵੀਂ ਪ੍ਰੀਖਿਆ ਦਾ ਸਰਟੀਫਿਕੇਟ ਭੇਜਿਆ ਗਿਆ ਸੀ। ਇਹ ਸਾਲ 1999 ਦਾ ਸੀ। ਜਾਂਚ ਵਿਚ ਇਹ ਸਰਟੀਫਿਕੇਟ ਜਾਅਲੀ ਪਾਇਆ ਹੈ।
ਪੀਐੱਸੀਬੀ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਲਗਭਗ 2,000 ਸਰਟੀਫਿਕੇਟ ਵੈਰੀਫਿਕੇਸ਼ਨ ਲਈ ਹਰ ਮਹੀਨੇ ਪਹੁੰਚਦੇ ਹਨ ਪਰ ਪਹਿਲਾਂ ਕੋਰੋਨਾ ਦੀ ਵਜ੍ਹਾ ਨਾਲ ਸਾਰੇ ਵਿਭਾਗਾਂ ਵਿਚ ਭਰਤੀ ਬੰਦ ਹੋ ਗਈ ਸੀ। ਇਸੇ ਕਾਰਨ ਸਰਟੀਫਿਕੇਟ ਘੱਟ ਆ ਰਹੇ ਸਨ ਜੇਕਰ ਹੁਣ ਦੁਬਾਰਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਹੁਣ ਸਰਟੀਫਿਕੇਟ ਆਉਣਾ ਸ਼ੁਰੂ ਹੋ ਗਏ ਹਨ। ਇੰਨਾ ਹੀ ਸਰਕਾਰੀ ਵਿਭਾਗਾਂ ਨੂੰ ਆਨਲਾਈਨ ਸਰਟੀਫਿਕੇਟ ਵੈਰੀਫਿਕੇਸ਼ਨ ਦੀ ਸਹੂਲਤ ਪੀਐੱਸਈਬੀ ਨੇ ਦਿੱਤੀ। ਸੰਸਥਾ ਆਪਣੇ ਸਰਟੀਫਿਕੇਟ ਨੂੰ ਆਨਲਾਈਨ ਟ੍ਰੇਸ ਵੀ ਕਰ ਸਕਦੇ ਹਨ। ਇਸ ਤੋਂ ਪਹਿਲਾਂ ਪੰਜਾਬ ਪੁਲਿਸ, ਰੇਲਵੇ, ਭਾਰਤੀ ਫੌਜ ਵਿਚ ਵੀ ਫਰਜ਼ੀ ਦਸਤਾਵੇਜ਼ਾਂ ਨਾਲ ਹਾਸਲ ਕਰਨ ਦੇ ਕੇਸ ਸਾਹਮਣੇ ਆ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: