ਚੰਡੀਗੜ੍ਹ: ਪੰਜਾਬ ਵਿੱਚ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਕਾਨੂੰਨ ਲਾਗੂ ਹੋਣ ‘ਤੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਪਿਛਲੀ ਪੰਜਾਬ ਸਰਕਾਰ ਨੇ ਖ਼ਜ਼ਾਨੇ ਨੂੰ ਚੂਨਾ ਲਾਇਆ ਅਤੇ ‘ਇੱਕ ਵਿਧਾਇਕ ਦੀ ਇੱਕ ਤੋਂ ਵੱਧ ਪੈਨਸ਼ਨ’ ਦਾ ਫਾਇਦਾ ਚੁੱਕ ਕੇ ਆਪਣੀਆਂ ਜੇਬਾਂ ਭਰ ਲਈਆਂ। ਚੋਣਾਂ ਹਾਰਨ ਤੋਂ ਸਾਬਕਾ ਵਿਧਾਇਕਾਂ ਨੂੰ ਮੁਨਾਫਾ ਹੋਏਗਾ।
ਉਨ੍ਹਾਂ ਕਿਹਾ ਕਿ ਅੱਜ ਮਾਨ ਸਰਕਾਰ ਨੇ ਸਰਾਕਰੀ ਖਜ਼ਾਨੇ ਦੇ ਕਰੋੜਾਂ ਰੁਪਏ ਦੀ ਬੱਚਤ ਕਰਦੇ ਹੋਏ ‘ਇੱਕ ਵਿਧਾਇਕ ਇੱਕ ਪੈਨਸ਼ਨ’ ਦੀ ਸ਼ੁਰੂਆਤ ਕੀਤੀ। ਦੱਸਣਯੋਗ ਹੈ ਕਿ ਪੰਜਾਬ ਵਿਚ ਹੁਣ ਸਾਬਕਾ ਵਿਧਾਇਕਾਂ ਨੂੰ ਸਿਰਫ ਇਕ ਹੀ ਪੈਨਸ਼ਨ ਮਿਲੇਗੀ। ਪੰਜਾਬ ਦੇ ਰਾਜਪਾਲ ਵੱਲੋਂ ‘ਇਕ ਵਿਧਾਇਕ ਇਕ ਪੈਨਸ਼ਨ’ ਦੇ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
2 ਮਈ ਨੂੰ ਭਗਵੰਤ ਮਾਨ ਨੇ ਕੈਬਨਿਟ ਵਿਚ ਇਕ ਵਿਧਾਇਕ ਇਕ ਪੈਨਸ਼ਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਬਾਅਦ ਰਾਜਪਾਲ ਨੂੰ ਫਾਈਲ ਭੇਜੀ ਗਈ ਸੀ ਪਰ ਰਾਜਪਾਲ ਨੇ ਇਹ ਕਹਿੰਦੇ ਹੋਏ ਫਾਈਲ ਵਾਪਸ ਕਰ ਦਿੱਤੀ ਸੀ ਕਿ ਇਸ ਸਬੰਧ ਵਿਚ ਵਿਧਾਨ ਸਭਾ ਵਿਚ ਬਿੱਲ ਪੇਸ਼ ਕੀਤਾ ਜਾਵੇ।
ਇਹ ਵੀ ਪੜ੍ਹੋ : ਮਾਮਲਾ ਪੰਜਾਬ ਰੋਡਵੇਜ਼ ਤੇ ਜੀਆਰਪੀ ‘ਚ ਫਰਜ਼ੀ ਦਸਤਾਵੇਜ਼ ਦੇ ਸਹਾਰੇ ਨੌਕਰੀ ਲੈਣ ਦਾ, PSEB ਨੇ 3 ਨੂੰ ਕੀਤਾ ਬਲੈਕਲਿਸਟ
ਸੂਬੇ ਵਿਚ ਹੁਣ ਤੱਕ ਹਰ ਕਾਰਜਕਾਲ ਦੀ ਵੱਖ-ਵੱਖ ਪੈਨਸ਼ਨ ਮਿਲਦੀ ਸੀ। ਮਤਲਬ ਜੇਕਰ ਕੋਈ ਨੇਤਾ 5 ਵਾਰ ਵਿਧਾਇਕ ਰਿਹਾ ਤਾਂ ਉਸ ਨੂੰ 5 ਪੈਨਸ਼ਨਾਂ ਮਿਲਦੀਆਂ ਸੀ ਪਰ ਹੁਣ ਇਕ ਹੀ ਪੈਨਸ਼ਨ ਮਿਲੇਗੀ। ਵਿਧਾਇਕਾਂ ਦੀ ਪੈਨਸ਼ਨ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਅਦ ਹੁਣ ਵਿਧਾਇਕਾਂ ਨੂੰ ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਦੇ ਬਾਅਦ 60 ਹਜ਼ਾਰ ਰੁਪਏ ਪੈਨਸ਼ਨ ਤੇ ਡੀਏ ਹੀ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਪੰਜਾਬ ਵਿਚ ਵਿਧਾਇਕਾਂ ਕੋਲ ਇਕ ਤੋਂ ਜ਼ਿਆਦਾ ਪੈਨਸ਼ਨ ਜਾ ਰਹੀ ਸੀ ਜਿਸ ਕਾਰਨ ਸਰਕਾਰ ‘ਤੇ 19.53 ਕਰੋੜ ਦਾ ਵਿੱਤੀ ਬੋਝ ਹਰ ਸਾਲ ਪੈ ਰਿਹਾ ਸੀ। ਕਈ ਸਾਬਕਾ ਵਿਧਾਇਕ ਤਾਂ ਅਜਿਹੇ ਵੀ ਹਨ ਜਿਨ੍ਹਾਂ ਦੀ ਪੈਨਸ਼ਨ 5 ਲੱਖ ਰੁਪਏ ਤੱਕ ਬਣ ਰਹੀ ਸੀ। ਸਰਕਾਰ ਦੇ ਇਸ ਫੈਸਲੇ ਨਾਲ ਹਰ ਸਾਲ ਖਜ਼ਾਨੇ ‘ਤੇ ਕਰੋੜਾਂ ਰੁਪਏ ਦਾ ਬੋਝ ਘੱਟ ਹੋਵੇਗਾ।