ਸਥਾਨਕ ਆਰਟੀਆਈ ਸਥਿਤ ਪੁਲਿਸ ਲਾਈਨ ਵਿਚ ਸੋਮਵਾਰ ਨੂੰ ਸਵੇਰੇ ਆਜ਼ਾਦੀ ਦਿਹਾੜੇ ਦੌਰਾਨ ਪਰੇਡ ਵਿਚ ਹਿੱਸਾ ਲੈਣ ਵਾਲੇ ਇਕ ਏਐੱਸਆਈ ਦੀ ਖੁਦ ਦੀ ਐੱਸਐੱਲਆਰ ਨਾਲ ਗੋਲੀ ਚੱਲਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪੁਲਿਸ ਅਧਿਕਾਰੀਆਂ ਤਿੰਨ ਬੱਚਿਆਂ ਦਾ ਪਿਤਾ ਹੋਣ ਦੇ ਨਾਲ ਸਾਲ 1990 ਵਿਚ ਪੁਲਿਸ ਵਿਚ ਭਰਤੀ ਹੋਇਆ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਫੋਕਟ ‘ਚ ਤਾਇਨਾਤ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੱਲਾ ਪਾਲ ਨਿਵਾਸੀ ਸੋਡੀ ਸਿੰਘ ਪੰਜਾਬ ਪੁਲਿਸ ਵਿਚ ਸਾਲ 1990 ਵਿਚ ਤਾਇਨਾਤ ਹੋਇਆ ਸੀ। ਇਨ੍ਹੀਂ ਦਿਨੀਂ ਉਹ ਬਤੌਰ ਏਐੱਸਆਈ ਦੇ ਅਹੁਦੇ ‘ਤੇ ਤਾਇਨਾਤ ਸੀ ਜਿਸ ਦੀ ਡਿਊਟੀ ਟੀਅਰ ਗੈਸ ਵਿੰਗ ਵਿਚ ਲੱਗੀ ਹੋਈ ਸੀ। ਉਹ 15 ਅਗਸਤ ਸਮਾਗਮ ਵਿਚ ਡਿਊਟੀ ਲੱਗੀ ਹੋਈ ਸੀ।
ਸੋਮਵਾਰ ਨੂੰ ਸਵੇਰੇ ਲਗਭਗ 8.30 ਵਜੇ ਆਰਟੀਆਈ ਸਥਿਤ ਪੁਲਿਸ ਲਾਈਨ ਵਿਚ ਆਪਣੀ ਐੱਸਐੱਲਆਰ ਰਾਈਫਲ ਨੂੰ ਸਾਫ ਕਰ ਰਿਹਾ ਸੀ। ਰਾਈਫਲ ਨੂੰ ਸਾਫ ਕਰਨ ਤੋਂ ਪਹਿਲਾਂ ਪੁਲਿਸ ਅਧਿਕਾਰੀ ਨੇ ਮੈਗਜ਼ੀਨ ਤਾਂ ਉਤਾਰ ਲਿਆ ਸੀ ਪਰ ਰਾਈਫਲ ਵਿਚ ਲੋਡ ਹੋ ਚੁੱਕੀ ਗੋਲੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਉਹ ਰਾਈਫਲ ਨੂੰ ਸਾਫ ਕਰਨ ਲੱਗਾ ਤਾਂ ਇਸ ਦੌਰਾਨ ਅਚਾਨਕ ਰਾਈਫਲਸ ਵਿਚ ਲੋਡ ਹੋਈ ਗੋਲੀ ਚੱਲ ਗਈ ਜੋ ਉਸ ਦੀ ਗਦਰਨ ਕੋਲ ਲੱਗੀ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪਟਿਆਲਾ ਦੇ ਰਾਓ ‘ਚ ਰੁੜ੍ਹੀ ਮਹਿਲਾ ਪੰਚ ਦੀ ਲਾਸ਼ 35 ਕਿਲੋਮੀਟਰ ਦੂਰ ਤੋਂ ਹੋਈ ਬਰਾਮਦ, ਪਤੀ ਅਜੇ ਵੀ ਲਾਪਤਾ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੋ ਪੁੱਤਰਾਂ ਅਤੇ ਇਕ ਧੀ ਦਾ ਪਿਤਾ ਸੀ। ਉਨ੍ਹਾਂ ਨੇ ਵਿਭਾਗੀ ਹੁਕਮਾਂ ਮੁਤਾਬਕ ਕਾਰਵਾਈ ਕਰਦੇ ਹੋਏ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਲਾਸ਼ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ‘ਤੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਇਸ ਦੇ ਬਾਅਦ ਸਸਕਾਰ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: