ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ITBP ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ‘ਚ 7 ਜਵਾਨ ਸ਼ਹੀਦ ਹੋ ਗਏ ਹਨ ਅਤੇ 32 ਜ਼ਖਮੀ ਹੋਏ ਹਨ। ਉਹ ਅਮਰਨਾਥ ਯਾਤਰਾ ਤੋਂ ਡਿਊਟੀ ਕਰਕੇ ਪਰਤ ਰਹੇ ਸਨ। ਇਹ ਹਾਦਸਾ ਚੰਦਨਵਾੜੀ ਪਹਿਲਗਾਮ ‘ਚ ਵਾਪਰਿਆ।
ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਤੇ ਬੱਸ ਖੱਡ ‘ਚ ਜਾ ਡਿੱਗੀ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜੀਐੱਮਸੀ ਅਨੰਤਨਾਗ, ਜ਼ਿਲ੍ਹਾ ਹਸਪਤਾਲ ਅਨੰਦਨਾਗ ਤੇ ਐੱਸਡੀਐੱਚ ਸੀਰ ਵਿਚ ਜ਼ਖਮੀ ਜਵਾਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ ਦੀ ਖਬਰ ਮਿਲਦੇ ਹੀ 19 ਐਂਬੂਲੈਂਸਾਂ ਮੌਕੇ ‘ਤੇ ਪਹੁੰਚੀਆਂ ਸਨ।
ਆਈਟੀਬੀਪੀ ਦੇ ਡੀਜੀ ਐੱਸਐੱਲ ਥਾਓਸੇਨ ਨੇ ਦੱਸਿਆ ਕਿ ਹਾਦਸੇ ਵਿਚ 7 ਜਵਾਨਾਂ ਦੀ ਜਾਨ ਚਲੀ ਗਈ ਹੈ। ਗੰਭੀਰ ਤੌਰ ‘ਤੇ ਜ਼ਖਮੀ 8 ਜਵਾਨਾਂ ਨੂੰ ਇਲਾਜ ਲਈ ਸ਼੍ਰੀਨਗਰ ਲਿਜਾਇਆ ਗਿਆ ਹੈ। ਬਾਕੀ ਦਾ ਇਲਾਜ ਅਨੰਤਨਾਗ ਦੇ ਇਕ ਹਸਪਤਾਲ ਵਿਚ ਚੱਲ ਰਿਹਾ ਹੈ। ਜੰਮੂ-ਕਸ਼ਮੀਰ ਦੇ ਡੀਆਈਜੀ ਰਨਬੀਰ ਸਿੰਘ ਮੁਤਾਬਕ ਗੰਭੀਰ ਜ਼ਖਮੀ ਜਵਾਨਾਂ ਨੂੰ ਸ਼੍ਰੀਨਗਰ ਦੇ 92 ਬੇਸ ਹਸਪਤਾਲ ਵਿਚ ਲਿਆਂਦਾ ਗਿਆ ਹੈ। ਬਾਕੀ ਜਵਾਨਾਂ ਦੀ ਹਾਲਤ ਸਥਿਰ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਮ੍ਰਿਤਕ ITBP ਜਵਾਨਾਂ ਦੀ ਪਛਾਣ ਹੈੱਡ ਕਾਂਸਟੇਬਲ ਦੁਲਾ ਸਿੰਘ (ਤਰਨਤਾਰਨ, ਪੰਜਾਬ), ਕਾਂਸਟੇਬਲ ਅਭਿਰਾਜ (ਲਖੀਸਰਾਏ, ਬਿਹਾਰ), ਕਾਂਸਟੇਬਲ ਅਮਿਤ ਕੇ (ਏਟਾ, ਯੂਪੀ), ਕਾਂਸਟੇਬਲ ਡੀ ਰਾਜ ਸ਼ੇਖਰ (ਕਡਪਾ, ਆਂਧਰਾ ਪ੍ਰਦੇਸ਼), ਕਾਂਸਟੇਬਲ ਸੁਭਾਸ਼ ਸੀ ਬੈਰਵਾਲ (ਸੀਕਰ ਰਾਜਸਥਾਨ), ਕਾਂਸਟੇਬਲ ਦਿਨੇਸ਼ ਬੋਹਰਾ (ਪਿਥੌਰਾਗੜ੍ਹ, ਉੱਤਰਾਖੰਡ) ਅਤੇ ਕਾਂਸਟੇਬਲ ਸੰਦੀਪ ਕੁਮਾਰ (ਜੰਮੂ ਜੰਮੂ ਕਸ਼ਮੀਰ) ਆਈ.ਟੀ.ਬੀ.ਪੀ. ਵਜੋਂ ਹੋਈ ਹੈ।