ਸ਼੍ਰੀ ਕੌਸਤੁਭ ਸ਼ਰਮਾ IPS ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਕ ਮਾਣਯੋਗ ਸ਼੍ਰੀ ਨਰਿੰਦਰ ਭਾਰਗਵ ਆਈਪੀਐੱਸ ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ ਲੁਧਿਆਣਾ, ਸ਼੍ਰੀ ਸ਼ੁਭਮ ਅਗਰਵਾਲ ਆਈਪੀਐੱਸ ਵਧਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-3 ਲੁਧਿਆਣਾ ਤੇ ਮਨਦੀਪ ਸਿੰਘ ਪੀਪੀਐੱਸ ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣੇਦਾਰ ਵਰਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਲਾਡੂਵਾਲ ਲੁਧਿਆਣਾ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੁਕੱਦਮਾ ਨੰਬਰ 112 ਮਿਤੀ 16.8.2022 ਅ/ਧ 61-1-14 ਆਬਕਾਰੀ ਐਕਟ ਥਾਣਾ ਲਾਡੂਵਾਲ ਲੁਧਿਆਣਾ ਬਰਖਿਲਾਫ ਪ੍ਰੀਤਮ ਸਿੰਘ ਉਰਫ ਪੀਤੂ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਭੋਲੇਵਾਲ ਜਈਦ ਥਾਣਾ ਲਾਡੋਵਾਲ ਲੁਧਿਆਣਾ, ਕਾਲੂ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਭੋਲੇਵਲਾ ਜਦੀਦ ਥਾਣਾ ਲਾਡੋਾਵਲ ਲੁਧਿਆਣਾ ਤੇ ਇਕ ਨਾ-ਮਾਲੂਮ ਦੇ ਦਰਜ ਰਜਿਸਟਰ ਕੀਤਾ ਗਿਆ।
ਰੇਡ ਪੁਲਿਸ ਪਾਰਟੀ ਸਮੇਤ ਇੰਸਪੈਕਟਰ ਹਰਜਿੰਦਰ ਸਿੰਘ ਆਬਕਾਰੀ ਲੁਧਿਆਣਾ ਦੀ ਹਾਜ਼ਰੀ ਵਿਚ 75 ਬੋਤਲਾਂ ਨਾਜਾਇਜ਼ ਸ਼ਰਾਬ, 30,000 ਲੀਟਰ ਲਾਹਣ, 2 ਡਰੰਮ ਲੋਹਾ, 2 ਪਤੀਲੇ, 5 ਕੈਨੀਆਂ, 2 ਪਾਈਪ ਤੇ ਇਕ ਮੋਟਰਸਾਈਕਲ ਸਤਲੁਜ ਦਰਿਆ ਨੇੜੇ ਬੰਨ੍ਹ ਪਿੰਡ ਭੋਲੇਵਾਲ ਜਦੀਦ ਥਾਣਾ ਲਾਡੋਵਾਲ ਲੁਧਿਆਣਾ ਤੋਂ ਬਰਾਮਦ ਕੀਤੀ ਗਈ ਤੇ ਮੌਕੇ ‘ਤੇ ਇੰਸਪੈਕਟਰ ਹਰਜਿੰਦਰ ਸਿੰਘ ਆਬਕਾਰੀ ਵਿਭਾਗ ਲੁਧਿਆਣਾ ਵੱਲੋਂ ਸਤਲੁਜ ਦਰਿਆ ਵਿਚ ਉਕਤ ਬਰਾਮਦਾਂ ਲਾਹਣ ਨਸ਼ਟ ਕੀਤੀ ਗਈ ਤੇ ਬਾਕੀ ਮਾਲ ਮੁਕੱਦਮਾ ਮੁਤਾਬਕ ਫਰਦਾਤ ਕਬਜ਼ਾ ਪੁਲਿਸ ਵਿਚ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: