ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਵਿਚ ਬੰਬ ਲਗਾਉਣ ਵਾਲੇ ਚਾਚਾ-ਭਤੀਜਾ ਹਰਪਾਲ ਤੇ ਫਤਿਹਦੀਪ ਨੂੰ ਉਨ੍ਹਾਂ ਦੇ ਮੋਬਾਈਲ ਨੇ ਹੀ ਪੁਲਿਸ ਤੱਕ ਪਹੁੰਚਿਆ। ਜੇਕਰ ਪੁਲਿਸ ਦੋਸ਼ੀਆਂ ਨੂੰ ਫੜਨ ਵਿਚ ਥੋੜ੍ਹੀ ਵੀ ਦੇਰੀ ਕਰਦੀ ਤਾਂ ਦੋਵੇਂ ਦੋਸ਼ੀ ਮਾਲਦੀਵ ਭੱਜ ਚੁੱਕੇ ਹੁੰਦੇ ਪਰ ਪੁਲਿਸ ਨੇ ਦੋਵਾਂ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ।
15-16 ਅਗਸਤ ਦੀ ਰਾਤ ਲਗਭਗ 3 ਵਜੇ ਬੰਬ ਲਗਾਇਆ ਗਿਆ ਸੀ। ਇਸ ਦੇ ਬਾਅਦ ਦੋਵੇਂ ਦਿੱਲੀ ਵਲ ਰਵਾਨਾ ਹੋ ਗਏ। 16 ਅਗਸਤ ਨੂੰ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੀ ਟੈਕਨੀਕਲ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ। ਰਣਜੀਤ ਐਵੇਨਿਊ ਵਿਚ ਰਾਤ ਦੇ ਸਮੇਂ ਐਕਟਿਵ ਮੋਬਾਈਲ ਫੋਨ ਦਾ ਡਾਟਾ ਖੰਗਾਲਿਆ। ਰਾਤ ਸਮੇਂ ਯੂਸੇਜ ਘੱਟ ਹੋਣ ਕਾਰਨ ਹਰਪਾਲ ਤੇ ਫਤਿਹਦੀਪ ਦਾ ਮੋਬਾਈਲ ਜਲਦ ਹੀ ਟ੍ਰੇਸ ਹੋ ਗਿਆ। ਮੋਬਾਈਲ ਦੇ ਸਿਗਨਲ ਹੀ ਪੰਜਾਬ ਪੁਲਿਸ ਨੂੰ ਦਿੱਲੀ ਤੱਕ ਲੈ ਗਏ।
ਰਣਜੀਤ ਐਵੇਨਿਊ ਵਿਚ ਬੰਬ ਲਗਾਉਣ ਦੇ ਬਾਅਦ ਦੋਵੇਂ ਦੋਸ਼ੀ ਹਰਪਾਲ ਤੇ ਫਤਿਹਦੀਪ ਨੇ ਦਿੱਲੀ ਦਾ ਰੁਖ਼ ਕਰ ਲਿਆ ਸੀ। ਦੋਵਾਂ ਨੇ ਰਾਤ ਸਮੇਂ ਹੀ ਕੈਨੇਡਾ ਵਿਚ ਬੈਠੇ ਲਖਬੀਰ ਸਿੰਘ ਲੰਡਾ ਨੂੰ ਫੋਨ ਕਰਕੇ ਬੰਬ ਲਗਾਉਣ ਦੀ ਜਾਣਕਾਰੀ ਦਿੱਤੀ ਜਿਸ ਦੇ ਬਾਅਦ ਲੰਡਾ ਨੇ ਦੋਵਾਂ ਨੂੰ ਫਲਾਈਟ ਫੜ ਕੇ ਜਲਦ ਕੈਨੇਡਾ ਆਉਣ ਲਈ ਕਿਹਾ। ਸੰਦੇਸ਼ ਵੀ ਦਿੱਤਾ ਕਿ ਪਾਕਿਸਤਾਨ ਵਿਚ ਬੈਠਾ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਜਲਦ ਹੀ ਉਨ੍ਹਾਂ ਨੂੰ ਪੇਮੈਂਟ ਵੀ ਕਰਵਾ ਦੇਵੇਗਾ।
ਪੁਲਿਸ ਨੇ ਹਰਪਾਲ ਤੇ ਫਤਿਹਦੀਪ ਦੋਵਾਂ ਤੋਂ ਮਾਲਦੀਵ ਦੀ ਟਿਕਟ ਰਿਕਵਰ ਕੀਤੀ ਹੈ। ਨਾਲ ਹੀ ਉਨ੍ਹਾਂ ਕੋਲੋਂ 4000 ਡਾਲਰ ਤੇ ਲਗਭਗ 2.5 ਲੱਖ ਰੁਪਏ ਦੀ ਕਰੰਸੀ ਵੀ ਬਰਾਮਦ ਕੀਤੀ ਹੈ। ਸੂਚਨਾ ਮਿਲੀ ਹੈ ਕਿ ਇਹ ਪੈਸਾ ਉਨ੍ਹਾਂ ਨੂੰ ਅੱਤਵਾਦੀ ਹਰਵਿੰਦਰ ਰਿੰਦਾ ਤੋਂ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਦੋਵੇਂ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਬਾਅਦ ਇਹ ਵੀ ਖੁਲਾਸਾ ਹੋਇਆ ਕਿ ਹਰਪਾਲ ਸਿੰਘ ਪੰਜਾਬ ਪੁਲਿਸ ਵਿਚ ਕਾਂਸਟੇਬਲ ਸੀ ਪਰ ਉਸ ਦੇ ਵਿਦੇਸ਼ ਵਿਚ ਬੈਠੇ ਅੱਤਵਾਦੀਆਂ ਤੇ ਗੈਂਗਸਟਰਾਂ ਨਾਲ ਪਹਿਲਾਂ ਤੋਂ ਹੀ ਸਬੰਧ ਸਨ। ਕੁਝ ਸਾਲ ਪਹਿਲਾਂ ਫਤਿਹਦੀਪ ਆਪਣੇ ਚਾਚਾ ਹਰਪਾਲ ਦੀ ਸੰਗਤ ਵਿਚ ਪੈ ਗਿਆ ਸੀ। ਨਸ਼ਾ ਕਰਨ ਲੱਗਾ ਸੀ ਕਾਰਨ ਫਤਿਹਦੀਪ ਨੂੰ ਉਸ ਦੇ ਪਰਿਵਾਰ ਨੇ ਕੱਢ ਦਿੱਤਾ ਸੀ।