ਲੁਧਿਆਣਾ ਵਿਚ ਜਾਲਸਾਜ਼ਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਪੁਲਿਸ ਕਮਿਸ਼ਨਰ ਦੀ ਹੀ ਫੋਟੋ ਵ੍ਹਟਸਐਪ ‘ਤੇ ਲਗਾ ਕੇ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਮੈਸੇਜ ਭੇਜ ਕੇ ਵਸੂਲੀ ਕੀਤੀ ਜਾ ਰਹੀ ਹੈ। ਮੈਸੇਜ ਕਈ ਪੁਲਿਸ ਅਧਿਕਾਰੀਆਂ ਨੂੰ ਚੁੱਕੇ ਹਨ।
ਪੁਲਿਸ ਕਮਿਸ਼ਨਰ ਕੌਸਤੁਭ ਸ਼ਰਰਮਾ ਨੇ ਸਖਦ ਕਦਮ ਚੁੱਕੇ ਹਨ। ਕਮਿਸ਼ਨਰ ਨੇ ਦੱਸਿਆ ਉਨ੍ਹਾਂ ਨੂੰ ਉਨ੍ਹਾਂ ਦੇ ਇਕ ਪੁਲਿਸ ਅਧਿਕਾਰੀ ਦਾ ਫੋਨ ਆਇਆ ਅਤੇ ਉਸ ਨੇ ਕਿਹਾ ਕਿ ਸਰ ਤੁਹਾਡੀ ਫੋਟੋ ਲੱਗੇ ਇਕ ਨੰਬਰ ਤੋਂ ਅਮੇਜਾਨ ਦਾ ਰਿਚਾਰਜ ਕਰਾਉਣ ਦਾ ਮੈਸੇਜ ਆਇਆ ਹੈ ਤੇ ਇਹ ਨੰਬਰ ਤੁਹਾਡਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਵ੍ਹਟਸਐਪ ‘ਤੇ ਲਿੰਕ ਭੇਜ ਕੇ ਉਸ ‘ਤੇ ਕਲਿੱਕ ਕਰਨ ਨੂੰ ਕਿਹਾ ਜਾ ਰਿਹਾ ਹੈ। ਦੋਸ਼ੀ ਨੇ ਪੁਲਿਸ ਅਧਿਕਾਰੀਆਂ ਤੋਂ ਉਸ ਨੂੰ ਗਿਫਟ ਕਾਰਡ ਭੇਜਣ ਨੂੰ ਕਿਹਾ ਹੈ। ਇਸ ਲਈ ਪੁਲਿਸ ਮੁਲਾਜ਼ਮਾਂ ਤੇ ਸ਼ਹਿਰ ਵਾਸੀਆਂ ਨੂੰ ਅਜਿਹੇ ਠੱਗਾਂ ਤੋਂ ਬਚਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਸਨ ਮੋਹਾਲੀ ਤੇ ਮੋਗਾ ਦੇ ਕਈ ਨਾਮੀ ਲੋਕ, ਗੈਂਗਸਟਰਾਂ ਨੇ ਪੁੱਛਗਿਛ ‘ਚ ਕੀਤੇ ਕਈ ਅਹਿਮ ਖੁਲਾਸੇ
ਕਮਿਸ਼ਨਰ ਨੇ ਸਾਈਬਰ ਕ੍ਰਾਈਮ ਵਿੰਗ ਨੂੰ ਦੋਸ਼ੀ ਦਾ ਪਤਾ ਲਗਾਉਣ ਦਾ ਵੀ ਹੁਕਮ ਦਿੱਤਾ ਹੈ। ਸੀਪੀ ਨੇ ਲੋਕਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਜਾਲਸਾਜ਼ਾਂ ਤੋਂ ਬਚਾਉਣ ਲਈ ਆਪਣੇ ਮੋਬਾਈਲ ‘ਤੇ ਵ੍ਹਟਸਐਪ ਸਟੇਟਸ ਹੀ ਲਗਾ ਦਿੱਤਾ ਤੇ ਉਸ ‘ਤੇ ਲਿਖਿਆ ਕਿ ਜੇਕਰ ਕੋਈ ਮੇਰੀ ਫੋਟੋ ਵ੍ਹਟਸਐਪ ‘ਤੇ ਲਗਾ ਕੇ ਪੈਸਿਆਂ ਦੀ ਮੰਗ ਕਰੇ ਤਾਂ ਉਸ ਨੂੰ ਪੈਸੇ ਨਾ ਭੇਜੋ ਤੇ ਤੁਰੰਤ ਪੁਲਿਸ ਵਿਚ ਸ਼ਿਕਾਇਤ ਕਰੋ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਜਾਲਸਾਜ਼ ਪੁਲਿਸ ਮੁਲਾਜ਼ਮਾਂ ਤੋਂ ਪੈਸੇ ਮੰਗਣ ਲਈ ਸੀਪੀ ਸ਼ਰਮਾ ਦੀ ਫੋਟੋ ਦਾ ਇਸਤੇਮਾਲ ਕਰ ਰਹੇ ਹਨ। ਸ਼ਰਮਾ ਨੇ ਕਿਹਾ ਕਿ ਕੁਝ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਦੇ ਫੋਨ ‘ਤੇ ਆਏ ਵ੍ਹਟਸਐਪ ਮੈਸੇਜ ਉੁਨ੍ਹਾਂ ਨੂੰ ਦਿਖਾਏ ਸਨ। ਸੰਦੇਸ਼ ਭੇਜਣ ਵਾਲੇ ਨੇ ਫੋਟੋ ਨੂੰ ਪ੍ਰੋਫਾਈਲ ਫੋਟੋ ਵਜੋਂ ਵਰਤਿਆ ਹੈ। ਉਨ੍ਹਾਂ ਪੁਲਿਸ ਨੇ ਅਲਰਟ ਕੀਤਾ ਤੇ ਅਜਿਹੇ ਜਾਲਸਾਜਾਂ ਦਾ ਪਤਾ ਲਗਾਉਣ ਲਈ ਕਿਹਾ ਹੈ।