ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ‘ਤੇ ਸੀਬੀਆਈ ਛਾਪੇ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਮਾਨ ਨੇ ਕਿਹਾ ਕਿ ‘ਮਨੀਸ਼ ਆਜ਼ਾਦ ਭਾਰਤ ਦੇ ਬੇਹਤਰੀਨ ਸਿੱਖਿਆ ਮੰਤਰੀ ਹਨ। ਅੱਜ ਨਿਊਯਾਰਕ ਦੇ ਸਭ ਤੋਂ ਵੱਡੇ ਅਖਬਰ NYT ਨੇ ਫਰੰਟ ਪੇਜ ‘ਤੇ ਉਨ੍ਹਾਂ ਦੀ ਫੋਟੋ ਛਾਪੀ ਅਤੇ ਅੱਜ ਹੀ ਮੋਦੀ ਜੀ ਨੇ ਉੁਨ੍ਹਾਂ ਦੇ ਘਰ ਸੀਬੀਆਈ ਭੇਜ ਦਿੱਤੀ। ਇੰਝ ਭਾਰਤ ਕਿਵੇਂ ਅੱਗੇ ਵਧੇਗਾ।
ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨ ਪਹਿਲਾਂ ਹਿਮਾਚਲ ਵਿਚ ਇਕੱਠੇ ਹੋਏ ਸਨ। ਸਿਸੋਦੀਆ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸਿੱਖਿਆ ਦੀਆਂ 5 ਗਾਰੰਟੀਆਂ ਦਿੱਤੀਆਂ ਸਨ। ਹਿਮਾਚਲ ਵਿਚ ਇਸੇ ਸਾਲ ਚੋਣਾਂ ਹਨ ਤੇ ਸਿਸੋਦੀਆ ਉਥੇ ਕਾਫ ਸਰਗਰਮ ਹਨ। ਸੀਐੱਮ ਮਾਨ ਨੇ ਵੀ ਹਿਮਾਚਲ ਵਿਚ ਸਿਸੋਦੀਆ ਦੇ ਕੰਮ ਦੀ ਕਾਫੀ ਤਾਰੀਫ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਮਨੀਸ਼ ਸਿਸੋਦੀਆ ਦੇ ਘਰ ਦਿੱਲੀ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਰੇਡ ਪਈ ਹੈ। ਪਾਲਿਸੀ ਨੂੰ ਲੈ ਕੇ ਸੀਬੀਆਈ ਨੇ ਕੇਸ ਦਰਜ ਕੀਤਾ ਹੈ। ਸੂਤਰਾਂ ਮੁਤਾਬਕ ਐੱਫਆਈਆਰ ਵਿਚ ਸਿਸੋਦੀਆ ਦੇ ਇਲਾਵਾ 4 ਹੋਰ ਲੋਕਾਂ ਦੇ ਨਾਂ ਹਨ। ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਦੇ ਨਿਰਦੇਸ਼ ‘ਤੇ ਪਾਲਿਸੀ ਦੀ ਜਾਂਚ ਸ਼ੁਰੂ ਹੋਈ ਸੀ। ਚਾਫੀ ਸੈਕ੍ਰੇਟਰੀ ਨਰੇਸ਼ ਕੁਮਾਰ ਨੇ ਜਾਂਚ ਰਿਪੋਰਟ ਵਿਚ ਕਿਹਾ ਕਿ ਨਵੀਂ ਪਾਲਿਸੀ ਜ਼ਰੀਏ ਸ਼ਰਾਬ ਲਾਇਸੈਂਸ ਧਾਰਕਾਂ ਨੂੰ ਫਾਇਦਾ ਪਹੁੰਚਾਇਆ ਗਿਆ। ਹਾਲਾਂਕਿ ਹੁਣ ਇਸ ਪਾਲਿਸੀ ਨੂੰ ਦਿੱਲੀ ਦੀ ਆਪ ਸਰਕਾਰ ਨੇ ਵਾਪਸ ਲੈ ਲਿਆ ਹੈ।