ਜਥੇਦਾਰ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਜਥੇਦਾਰ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
CM ਮਾਨ ਨੇ ਟਵੀਟ ਵਿਚ ਲਿਖਿਆ ਕਿ ‘ਸਿੱਖ ਕੌਮ ਦੀ ਸਨਮਾਨਿਤ ਸ਼ਖਸੀਅਤ ਜਥੇਦਾਰ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ ਬਰਸੀ ਮੌਕੇ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕਰਦਾ ਹਾਂ…. ਜਥੇਦਾਰ ਜੀ ਨੇ ਸਿੱਖ ਕੌਮ ਲਈ ਅਨੇਕਾਂ ਮੋਰਚਿਆਂ ਵਿਚ ਸਿੱਖ ਕੌਮ ਦੀ ਅਗਵਾਈ ਕੀਤੀ… ਕੌਮ ਦੀ ਨੁਮਾਇੰਦਾ ਸੰਸਥਾ SGPC ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤੇ।’
ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਨਮ 2 ਜਨਵਰੀ 1932 ਨੂੰ ਪਿੰਡ ਗਿਦੜਿਆਣੀ ਸੰਗਰੂਰ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਮਨਸ਼ਾ ਸਿੰਘ ਅਤੇ ਮਾਤਾ ਦਾ ਨਾਂ ਮਾਨ ਕੌਰ ਸੀ। ਆਪ ਨੇ ਮੁਢਲੀ ਸਿੱਖਿਆ ਸੰਤ ਜੋਧ ਸਿੰਘ ਮੋਜੋ ਦੇ ਗੁਰਮਤਿ ਵਿਦਿਆਲੇ ਵਿਚੋਂ ਲਈ। ਆਪ ਨੇ 10 ਸਾਲ ਬਾਅਦ ਸੰਤ ਜੋਧ ਸਿੰਘ ਤੋਂ ਪੰਥਕ ਸੇਵਾ ਕਰਨ ਦੀ ਆਗਿਆ ਲੈ ਕੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ।
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਮਨੋਹਰ ਕੀਰਤਨ ਦੀਆਂ ਧੁੰਮਾਂ ਨੇੜਲੇ ਪਿੰਡਾਂ ਤੋਂ ਦੂਰ-ਦੂਰ ਤਕ ਪੈ ਗਈਆਂ ਸਨ। ਕੀਰਤਨ ਦੀ ਕਦਰ ਕਰਨ ਵਾਲੇ ਗੁਰਬਾਣੀ ਦੇ ਵਿਆਖਿਆਕਾਰ ਗਿਆਨੀ ਹਰਨਾਮ ਸਿੰਘ ਹੀਰੋ ਕਲਾਂ ਵਾਲੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸੰਤ ਬਾਬਾ ਬੱਗਾ ਸਿੰਘ ਤਪੱਸਵੀ ਦੇ ਗੁਰਦੁਆਰਾ ਸਾਹਿਬ ਵਿਖੇ ਸੰਨ 1948 ਵਿੱਚ ਲੈ ਆਏ। ਉਹ ਆਪਣਾ ਜਥਾ ਬਣਾ ਕੇ ਪਿੰਡਾਂ ਵਿੱਚ ਦੂਰ-ਦੂਰ ਤਕ ਕੀਰਤਨ ਕਰਨ ਲਈ ਜਾਂਦੇ ਅਤੇ ਗੁਰਮਤਿ ਦਾ ਪ੍ਰਚਾਰ ਕਰਦੇ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਸੰਨ 1962 ਵਿੱਚ ਆਪ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਥਾਪਿਆ ਗਿਆ। ਸੰਨ 1964 ਵਿੱਚ ਆਪ ਪਾਉਂਟਾ ਸਾਹਿਬ ਨੂੰ ਸਰਕਾਰੀ ਕਬਜ਼ੇ ਵਿੱਚੋਂ ਆਜ਼ਾਦ ਕਰਵਾਉਣ ਲਈ ਅਕਾਲੀ ਦਲ ਵੱਲੋਂ ਜਥਾ ਲੈ ਕੇ ਗਏ ਅਤੇ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਅਸਤੀਫ਼ਾ ਦੇ ਦਿੱਤਾ। ਸੰਨ 1969-70 ਵਿੱਚ ਹਲਕਾ ਲਹਿਰਾਗਾਗਾ ਤੋਂ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਦਾ ਹੁਕਮ ਮੰਨ ਕੇ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਬਾਬੂ ਬਿਰਸ਼ ਭਾਨ ਦੇ ਮੁਕਾਬਲੇ ਵਿਧਾਨ ਸਭਾ ਦੀ ਚੋਣ ਲੜੀ ਅਤੇ ਦੋ ਵਾਰ ਉਨ੍ਹਾਂ ਨੂੰ ਭਾਰੀ ਗਿਣਤੀ ਨਾਲ ਹਰਾਇਆ। ਆਪ ਨੇ ਸੰਨ 1975-77 ਤਕ ਪ੍ਰਧਾਨ ਵਜੋਂ ਐਮਰਜੈਂਸੀ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਇਆ ਮੋਰਚਾ ਸਫ਼ਲਤਾ ਨਾਲ ਚਲਾਇਆ।