ਪਟਿਆਲਾ ਦੇ ਇਕ ਪਨਸਪ ਅਧਿਕਾਰੀ ਨੇ ਫਸਲ ਦੇ ਸਟਾਕ ਵਿਚ ਵੱਡਾ ਘਪਲਾ ਕੀਤਾ ਹੈ, ਜਿਸ ਲਈ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦਾ ਨਾਂ ਗੁਰਿੰਦਰ ਸਿੰਘ ਹੈ। ਗੁਰਿੰਦਰ ਸਿੰਘ ਪਟਿਆਲਾ-1 ਕੇਂਦਰ ਦਾ ਇੰਚਾਰਜ ਹੈ ਜਿਸ ਨੇ ਸਾਲ 2020-21 ਤੋਂ ਸਾਲ 2022 ਅਤੇ 23 ਦੇ ਫਸਲ ਦੇ ਸਟਾਕ ਵਿਚ 3 ਕਰੋੜ 13,22,138 ਰੁਪਏ ਦਾ ਘਪਲਾ ਕੀਤਾ ਹੈ ਜੋ 20 ਜੁਲਾਈ 2022 ਤੋਂ ਲਗਾਤਾਰ ਗੈਰ-ਹਾਜ਼ਰ ਚੱਲ ਰਿਹਾ ਹੈ, ਜਿਸ ਕਾਰਨ ਮੁਕੱਦਮਾ ਦਰਖਾਸਤ ਨੰਬਰ 8266 ਪੇਸ਼ੀ 16.8.22 ‘ਤੇ ਰਜਿਸਟਰ ਹੋਇਆ ਹੈ।
ਗੁਰਿੰਦਰ ਸਿੰਘ ਪੁੱਤਰ ਗਰੀਬ ਸਿੰਘ ਐੱਸਸੀਓ-104, ਛੋਟੀ ਬਰਾਦਰੀ ਪਟਿਆਲਾ ਦਾ ਰਹਿਣ ਵਾਲਾ ਹੈ ਅਤੇ ਇਸ ‘ਤੇ ਮੁਕੱਦਮਾ ਦਰਜ ਕਰਾਇਆ ਗਿਆ ਹੈ। ਅਮਿਤ ਕੁਮਾਰ ਡੀ. ਐੱਮ. ਮੈਨੇਜਰ ਪਨਸਪ ਪੁੱਤਰ ਰਮੇਸ਼ ਕੁਮਾਰ ਐੱਸਸੀਓ-138 ਬਰਾਦਰੀ ਪਟਿਆਲਾ ਗੁਰਿੰਦਰ ਸਿੰਘ ‘ਤੇ FIR ਨੰਬਰ 124, DTD, 17.8.22, U/S 406, 409, 420, 467, 468, 471 ਆਈਪੀਸੀ ਤਹਿਤ ਥਾਣਾ ਸਦਰ ਵਿਚ ਦਰਜ ਕੀਤਾ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਪਰਿਵਾਰ ਨਾਲ ਵਿਦੇਸ਼ ਵਿਚ ਫਰਾਰ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: