ਮੋਗਾ ਦੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ, ਔਰਬਿਟ ਮਲਟੀਪਲੈਕਸ ਤੇ ਗੀਤਾ ਸਿਨੇਮਾ ਦੇ ਮਾਲਕ ਯੋਗੇਸ਼ ਗੋਇਲ ਨੇ ਬੀਤੀ ਰਾਤ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਮਿਲੀ ਜਾਣਕਾਰੀ ਮੁਤਾਬਕ ਯੋਗੇਸ਼ ਗੋਇਲ ਵੱਲੋਂ ਆਪਣੀ ਫ਼ਿਰੋਜਪੁਰ ਰੋਡ ਸਥਿਤ ਦੁੱਨੇਕੇ ਰਿਹਾਇਸ਼ ਵਿਖੇ ਰਿਵਾਲਵਰ ਨਾਲ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਖ਼ਬਰ ਮਿਲੀ ਹੈ। ਖੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਯੋਗੇਸ਼ ਗੋਇਲ ਸਿਰਫ ਵਪਾਰੀ ਤੇ ਅਕਾਲੀ ਦਲ ਦੇ ਨੇਤਾ ਹੀ ਨਹੀਂ ਰਹੇ ਸਗੋਂ ਆਰੀਆ ਸਮਾਜ ਨਾਲ ਜੁੜੀਆਂ ਸਿੱਖਿਅਕ ਸੰਸਥਾਵਾਂ ਡੀਐੱਮ ਕਾਲਜ, ਬੀਐੱਡ ਕਾਲਜ ਆਦਿ 5 ਸਿੱਖਿਅਕ ਸੰਸਥਾਵਾਂ ਦੀ ਪ੍ਰਬੰਧਕ ਕਮੇਟੀ ਵਿਚ ਮੁੱਖ ਅਹੁਦਿਆਂ ‘ਤੇ ਵੀ ਰਹੇ ਹਨ।
ਸ਼ਨੀਵਾਰ ਸਵੇਰੇ 5 ਵਜੇ ਜਿਵੇਂ ਹੀ ਯੋਗੇਸ਼ ਗੋਇਲ ਦੀ ਆਤਮਹੱਤਿਆ ਦੀ ਖਬਰ ਫੈਲੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਉਨ੍ਹਾਂ ਨੂੰ ਜਾਣਨ ਵਾਲਿਆਂ ਮੁਤਾਬਕ ਯੋਗੇਸ਼ ਗੋਇਲ ਇਕ ਜ਼ਿੰਦਾਦਿਲ ਇਨਸਾਨ ਸਨ। ਯੋਗੇਸ਼ ਗੋਇਲ ਜਥੇਦਾਰ ਤੋਤਾ ਸਿੰਘ ਦੇ ਬੇਹੱਦ ਕਰੀਬੀ ਸਨ। ਇਸ ਲਈ ਭਾਜਪਾ ਕੋਟੇ ਦੀ ਸੀਟ ਕੱਟ ਕੇ ਉਨ੍ਹਾਂ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਣਵਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: