ਰਾਹੁਲ ਗਾਂਧੀ ਦੇ ਵਾਇਨਾਡ ਆਫਿਸ ਵਿਚ ਦੋ ਮਹੀਨੇ ਪਹਿਲਾਂ ਹੋਈ ਤੋੜਫੋੜ ਦੇ ਮਾਮਲੇ ਵਿਚ ਪੁਲਿਸ ਨੇ ਕਾਂਗਰਸ ਦੇ 4 ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਕੇਰਲ ਪੁਲਿਸ ਨੇ ਦੱਸਿਆ ਕਿ ਇਸ ਵਿਚ ਰਾਹੁਲ ਦਾ ਸਟਾਫ ਵੀ ਸ਼ਾਮਲ ਹੈ। ਬਦਮਾਸ਼ ਦਫਤਰ ਦੀਆਂ ਖਿੜਕੀਆਂ ‘ਤੇ ਚੜ੍ਹ ਕੇ ਅੰਦਰੋਂ ਭੰਨਤੋੜ ਕਰ ਗਏ। ਕਾਂਗਰਸ ਨੇ ਕੇਰਲ ਦੇ ਮੁੱਖ ਮੰਤਰੀ ‘ਤੇ ਬਦਮਾਸ਼ਾਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਗਾਇਆ ਸੀ।
ਰਾਹੁਲ ਗਾਂਧੀ ਦੇ ਵਾਇਨਾਡ ਆਫਿਸ ਵਿਚ 24 ਜੂਨ ਨੂੰ ਤੋੜਫੋੜ ਹੋਈ ਸੀ ਇਸ ਦੌਰਾਨ ਬਦਮਾਸ਼ਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਫੋਟੋ ਵੀ ਤੋੜ ਦਿੱਤੀ ਸੀ। ਕਾਂਗਰਸ ਨੇ ਇਸ ਦਾ ਦੋਸ਼ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦੇ ਵਰਕਰਾਂ ‘ਤੇ ਲਗਾਇਆ ਸੀ ਪਰ ਇਸ ਮਾਮਲੇ ਵਿਚ ਕੇਰਲ ਪੁਲਿਸ ਨੇ ਕਾਂਗਰਸ ਦੇ ਹੀ 4 ਵਰਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਤੋੜਫੋੜ ਵਿਚ ਰਾਹੁਲ ਦਾ ਸਟਾਫ ਵੀ ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਕਾਂਗਰਸ ਨੇ ਐਸਐਫਆਈ ਵਰਕਰਾਂ ’ਤੇ ਭੰਨਤੋੜ ਦੇ ਦੋਸ਼ ਲਾਏ ਪਰ ਪੁਲਿਸ ਨੇ ਕਾਂਗਰਸ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਪੁਲਿਸ ਮੁਤਾਬਕ ਇਹ ਤੋੜਫੋੜ ਅਸਲ ਵਿੱਚ ਐਸਐਫਆਈ ਵਰਕਰਾਂ ਨੇ ਨਹੀਂ ਸਗੋਂ ਕੁਝ ਕਾਂਗਰਸੀ ਵਰਕਰਾਂ ਨੇ ਕੀਤੀ ਸੀ। ਪੁਲਿਸ ਨੇ ਚਾਰ ਕਾਂਗਰਸੀ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਵਿੱਚ ਰਾਹੁਲ ਗਾਂਧੀ ਦਾ ਪੀ.ਏ ਵੀ ਸ਼ਾਮਲ ਹੈ। ਅਜੇ ਤੱਕ ਕਾਂਗਰਸ ਜਾਂ ਰਾਹੁਲ ਗਾਂਧੀ ਨੇ ਇਸ ਕਾਰਵਾਈ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।