ਅੰਮ੍ਰਿਤਸਰ ਵਿਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਵਿਚ ਬੰਬ ਲਗਾਉਣ ਵਾਲੇ ਮੁੱਖ ਦੋਸ਼ੀ ਫਤਿਹਵੀਰ ਸਿੰਘ ਲੁਧਿਆਣਾ-ਫਿਰੋਜ਼ਪੁਰ ਰੋਡ ਸਥਿਤ 5 ਸਿਤਾਰਾ ਹੋਟਲ ਵਿਚ ਰੁਕਿਆ ਸੀ। ਫਤਿਹਵੀਰ ਤੋਂ ਲੁਧਿਆਣਾ ਦਾ ਇਕ ਨੌਜਾਵਨ ਮਿੱਕੀ ਮਿਲਿਆ ਸੀ। ਮਿੱਕੀ ‘ਤੇ ਦੋਸ਼ ਲੱਗੇ ਸਨ ਕਿ ਉਸ ਨੇ ਫਤਿਹਵੀਰ ਨੂੰ ਸਿਮ ਮੁਹੱਈਆ ਕਰਵਾਏ ਸਨ। ਹਾਲਾਂਕਿ ਮਾਮਲੇ ਵਿਚ ਜਾਂਚ ਕਰ ਰਹੀਆਂ ਏਜੰਸੀਆਂ ਨੇ ਮਿੱਕੀ ਨੂੰ ਇਸ ਮਾਮਲੇ ਵਿਚ ਬਾਹਰ ਕਰ ਦਿੱਤਾ ਹੈ ਪਰ ਉਸ ‘ਤੇ ਨਜ਼ਰ ਵੀ ਰੱਖੀ ਹੋਈ ਹੈ।
ਲੁਧਿਆਣਾ ਦਾ ਇਕ ਹੋਰ ਨੌਜਵਾਨ ਸ਼ਾਮ ਸੁੰਦਰ ਜੋ ਸੀਐੱਮਸੀ ਚੌਕ ਦਾ ਰਹਿਣ ਵਾਲਾ ਹੈ, ਉਹ ਵੀ ਹੋਟਲ ਦੇ ਕੈਮਰਿਆਂ ਵਿਚ ਦਿਖਿਆ ਹੈ। ਸ਼ਾਮ ਸੁੰਦਰ ਬਾਰੇ ਪਤਾ ਲੱਗਾ ਹੈ ਕਿ ਉਹ ਫਤਿਹਵੀਰ ਤੋਂ 15 ਅਗਸਤ ਨੂੰ ਹੋਟਲ ਵਿਚ ਮਿਲਿਆ ਸੀ। ਸ਼ਾਮ ਲਗਭਗ 6.25 ਦੀ ਉਸ ਦੀ ਫੁਟੇਜ ਸਾਹਮਣੇ ਆਈ ਹੈ।
ਜ਼ਿਲ੍ਹਾ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਾਮ ਸੁੰਦਰ ਦੀ ਹੋਟਲ ਦੀ ਫੁਜੇਟ ਸਾਹਮਣੇ ਆਉਣ ਦੇ ਬਾਅਦ ਪੁਲਿਸ ਨੇ ਇਲਾਕੇ ਵਿਚ ਲੱਗੇ ਕੈਮਰੇ ਖੰਗਾਲੇ ਜਿਸ ਵਿਚ ਜਗਰਾਓਂ ਪੁਲ ਤੱਕ ਸ਼ਾਮ ਸੁੰਦਰ ਆਉਂਦਾ ਦਿਖਾਈ ਦਿੱਤਾ। ਉਸ ਦੇ ਬਾਅਦ ਉਹ ਸਿਵਲ ਹਸਪਤਾਲ ਤੱਕ ਪੁਲਿਸ ਨੂੰ ਦਿਖਿਆ।
ਸਿਵਲ ਹਸਪਤਾਲ ਦੇ ਬਾਅਦ ਉਹ ਨਜ਼ਰ ਆਉਣਾ ਬੰਦ ਹੋ ਗਿਆ। ਪੂਰੇ ਦਿਨ ਪੁਲਿਸ ਨੇ ਮਿਹਨਤ ਕੀਤੀ ਤੇ ਉਨ੍ਹਾਂ ਹੱਥ ਸਫਲਤਾ ਲੱਗੀ। ਪੁਲਿਸ ਦੀਆਂ ਟੀਮਾਂ ਨੇ ਉਸ ਦੇ ਘਰ ‘ਤੇ ਵੀ ਦਬਿਸ਼ ਦਿੱਤੀ ਪਰ ਸ਼ਾਮ ਸੁੰਦਰ ਫਰਾਰ ਹੈ ਤੇ ਰਾਜਸਥਾਨ ਭੱਜਿਆ ਹੋਇਆ ਹੈ।
ਪੁਲਿਸ ਦੇ ਹੱਥ ਇੱਕ ਪਾਸਪੋਰਟ ਵੀ ਮਿਲਿਆ ਹੈ। ਫਤਿਹਵੀਰ ਇਸ ਪਾਸਪੋਰਟ ਨਾਲ ਕੀ ਕਰਨਾ ਚਾਹੁੰਦਾ ਸੀ, ਇਹ ਜਾਂਚ ਦਾ ਵਿਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਔਰਤ ਕੋਲ ਇਹ ਪਾਸਪੋਰਟ ਹੈ, ਉਹ ਕੈਨੇਡਾ ਦੀ ਰਹਿਣ ਵਾਲੀ ਹੈ। ਪੁਲਿਸ ਜਾਂਚ ਕਰ ਰਹੀ ਹੈ, ਇਹ ਪਤਾ ਲਗਾਉਣ ਲਈ ਕਿ ਪਾਸਪੋਰਟ ਅਸਲੀ ਹੈ ਜਾਂ ਨਕਲੀ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਮੁਲਜ਼ਮ ਫਤਿਹਵੀਰ ਵੱਲੋਂ ਵਰਤੀ ਗਈ ਐਸਯੂਵੀ ਦੀ ਫੁਟੇਜ ਵੀ ਸੀਸੀਟੀਵੀ ਵਿੱਚ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਗੱਡੀ ਦੀ ਨੰਬਰ ਪਲੇਟ ਵੀ ਬਦਲ ਦਿੱਤੀ ਸੀ। ਫਤਿਹਵੀਰ ਅਤੇ ਹਰਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਹੁਣ ਰਾਜਸਥਾਨ ‘ਚ ਛਾਪੇਮਾਰੀ ਕਰਨ ਗਈ ਹੈ, ਤਾਂ ਜੋ ਸ਼ਾਮ ਸੁੰਦਰ ਨੂੰ ਪੁੱਛਗਿੱਛ ਲਈ ਫੜਿਆ ਜਾ ਸਕੇ।