ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਣੇ 13 ਦੋਸ਼ੀਆਂ ਖਿਲਾਫ ਸੀਬੀਆਈ ਨੇ ਲੁਕਆਊਟ ਨੋਟਿਸ ਜਾਰੀ ਕੀਤਾ ਹੈ ਤਾਂ ਜੋ ਉਹ ਦੇਸ਼ ਛੱਡ ਕੇ ਨਾ ਭੱਜ ਸਕਣ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਨੋਟਿਸ ‘ਤੇ ਟਵੀਟ ਕਰਦੇ ਹੋਏ ਕਿਹਾ-‘ਤੁਹਾਡੀ ਸਾਰੀ ਰੇਡ ਫੇਲ ਹੋ ਗਈ, ਕੁਝ ਨਹੀਂ ਮਿਲਿਆ, ਇਕ ਪੈਸੇ ਦੀ ਹੇਰਾ-ਫੇਰੀ ਨਹੀਂ ਮਿਲੀ, ਹੁਣ ਲੁਕਆਊਟ ਨੋਟਿਸ ਜਾਰੀ ਕੀਤਾ ਹੈ ਕਿ ਮਨੀਸ਼ ਸਿਸੋਦੀਆ ਨਹੀਂ ਮਿਲ ਰਿਹਾ। ਇਹ ਕੀ ਨੋਟੰਕੀ ਹੈ ਮੋਦੀ ਜੀ? ਮੈਂ ਖੁੱਲ੍ਹੇਆਮ ਦਿੱਲੀ ਵਿਚ ਘੁੰਮ ਰਿਹਾ ਹਾਂ, ਦੱਸੋ ਕਿਥੇ ਆਉਣਾ ਹੈ? ਮੈਂ ਤੁਹਾਨੂੰ ਮਿਲ ਨਹੀਂ ਰਿਹਾ?
ਮਨੀਸ਼ ਸਿਸੋਦੀਆ ਨੇ ਵੀਡੀਓ ਟਵੀਟ ਕਰਦੇ ਹੋਏ ਲਿਖਿਆ ਕਿ ਸੀਬੀਆਈ ਛਾਪਿਆਂ ਬਾਰੇ ਮੋਦੀ ਜੀ ਦੇ ਇਸ ਬਿਆਨ ਨੂੰ ਜ਼ਰੂਰ ਸੁਣੇ। ਜੇਕਰ ਨਹੀਂ ਸੁਣਿਆ ਤਾਂ ਤੁਸੀਂ ਇਕ ਬਹੁਤ ਵੱਡੇ ਸੱਚ ਨੂੰ ਜਾਣਨ ਤੋਂ ਵਾਂਝੇ ਰਹਿ ਜਾਓਗੇ। ਸੀਬੀਆਈ ਨੇ ਸ਼ਰਾਬ ਨੀਤੀ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਸਣੇ 31 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ। ਸਿਸੋਦੀਆ ਹੀ ਆਬਕਾਰੀ ਵਿਭਾਗ ਸੰਭਾਲਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਇਸ ਮਾਮਲੇ ਵਿਚ ਸੀਬੀਆਈ ਵੱਲੋਂ ਦਰਜ ਐੱਫਆਈਆਰ ਵਿਚ 15 ਦੋਸ਼ੀ ਨਾਮਜ਼ਦ ਹਨ। ਲਿਸਟ ਵਿਚ ਸਿਸੋਦੀਆ ਨੂੰ ਦੋਸ਼ੀ ਨੰਬਰ ਇਕ ਬਣਾਇਆ ਗਿਆ ਹੈ। 11 ਪੰਨ੍ਹਿਆਂ ਦੀ ਐੱਫਆਈਆਰ ਵਿਚ ਜੋ ਅਪਰਾਧ ਦੱਸੇ ਗਏ ਹਨ, ਉਨ੍ਹਾਂ ਵਿਚ ਭ੍ਰਿਸ਼ਟਾਚਾਰ, ਅਪਰਾਧਿਕ ਸਾਜ਼ਿਸ਼, ਬੈਂਕ ਖਾਤਿਆਂ ਦੀ ਜਾਲਸਾਜੀ ਵਰਗੇ ਦੋਸ਼ ਸ਼ਾਮਲ ਹਨ।