ਗਰਮੀ ਨੇ ਲੋਕਾਂ ਦਾ ਜਿਊਣਾ ਬੇਹਾਲ ਕੀਤਾ ਹੋਇਆ ਹੈ। ਉਮਰ ਤੇ ਲੂ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ ਪਰ ਇਸੇ ਦਰਮਿਆਨ ਰਾਹਤ ਭਰੀ ਖਬਰ ਹੈ ਕਿ ਸੋਮਵਾਰ ਤੋਂ ਪੰਜਾਬ ਵਿਚ ਗਰਮੀ ਤੋਂ ਰਾਹਤ ਮਿਲੇਗੀ ਤੇ ਮੀਂਹ ਪਵੇਗਾ। ਮੌਸਮ ਵਿਭਾਗ ਵੱਲੋਂ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਦੇ ਕਈ ਸ਼ਹਿਰਾਂ ਵਿਚ ਅਗਲੇ ਤਿੰਨ ਦਿਨ ਤੱਕ ਬੱਦਲਵਾਈ ਰਹੇਗੀ ਤੇ ਮੀਂਹ ਪੈਣ ਦੇ ਆਸਾਰ ਹਨ। ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਪਰ ਅੱਜ ਦੇ ਦਿਨ ਗਰਮੀ ਤੋਂ ਕੋਈ ਰਾਹਤ ਨਹੀਂ ਮਿਲਣ ਵਾਲੀ। ਕੁਝ ਇਲਾਕਿਆਂ ਵਿਚ ਬੱਦਲਵਾਈ ਤਾਂ ਰਹੇਗੀ ਪਰ ਮੀਂਹ ਪੈਣ ਦੇ ਆਸਾਰ ਕਾਫੀ ਘੱਟ ਦਿਖ ਰਹੇ ਹਨ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਅੱਜ ਤਾਪਮਾਨ 35 ਡਿਗਰੀ ਤੱਕ ਪਹੁੰਚ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਮਾਝਾ ਤੇ ਦੁਆਬਾ ਵਿਚ ਮੀਂਹ ਪੈਣ ਦੇ ਆਸਾਰ ਬਹੁਤ ਘੱਟ ਹਨ। ਜੇਕਰ ਮੀਂਹ ਹੁੰਦਾ ਹੈ ਤਾਂ ਉਹ ਵੀ ਪਾਕੇਟ ਰੇਨ ਤੱਕ ਸੀਮਤ ਰਹਿਣ ਵਾਲੀ ਹੈ। ਦੂਜੇ ਪਾਸੇ ਮਾਲਵਾ ਵਿਚ ਮੀਂਹ ਹੋਣ ਦੇ ਆਸਾਰ ਬਣ ਰਹੇ ਹਨ। ਹਿਮਾਚਲ ਵਿਚ ਅੱਜ ਵੀ ਮੀਂਹ ਹੋਣ ਦਾ ਅਲਰਟ ਜਾਰੀ ਹੈ ਜਿਸ ਕਾਰਨ ਨਦੀਆਂ ਵਿਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਪੌਂਗ ਡੈਮ ‘ਤੇ ਪਾਣੀ ਦਾ ਪੱਧਰ 1372.33 ਤੱਕ ਪਹੁੰਚ ਚੁੱਕਾ ਹੈ ਜਿਸ ਦੇ ਚੱਲਦੇ ਸ਼ਨੀਵਾਰ ਦੁਪਿਹਰ 1 ਵਜੇ ਪੌਂਗ ਡੈਮ ਤੋਂ 422267 ਕਿਊਸਿਕ ਪਾਣੀ ਛੱਡ ਦਿੱਤਾ ਗਿਆ।
ਪੌਂਗ ਡੈਮ ਅਥਾਰਟੀ ਵੱਲੋਂ ਵਾਧੂ ਪਾਣੀ ਨੂੰ ਸ਼ਾਹ ਨਹਿਰ ਬੈਰਾਜ ਵਿਚ ਛੱਡਿਆ ਗਿਆ ਜਿਥੋਂ ਪਾਣੀ ਅੱਗੇ ਬਿਆਸ ਨਦੀ ਵਿਚ ਪਹੁੰਚ ਚੁੱਕਾ ਹੈ। ਬਿਆਸ ਨਦੀ ਦਾ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਤੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਜਾਣ ਲਈ ਕਿਹਾ ਗਿਆ ਹੈ।
ਅੰਮ੍ਰਿਤਸਰ ਵਿਚ ਅੱਜ ਦਾ ਤਾਪਮਾਨ 26.3 ਡਿਗਰੀ ਦਰਜ ਕੀਤਾ ਗਿਆ। ਘੱਟੋ ਘੱਟ ਤਾਪਮਾਨ 35 ਤੱਕ ਪਹੁੰਚਣ ਦਾ ਅਨੁਮਾਨ ਹੈ। ਵਿਚ-ਵਿਚ ਬੱਦਲ ਛਾਏ ਰਹਿਣਗੇ ਪਰ ਮੀਂਹ ਪੈਣ ਦੇ ਆਸਾਰ ਨਹੀਂ ਹਨ। ਜਲੰਧਰ ਵਿਚ ਘੱਟੋ ਘੱਟ ਤਾਪਮਾਨ 24.1 ਡਿਗਰੀ ਦਰਜ ਕੀਤਾ ਗਿਆ। ਅਧਿਕਤਮ ਤਾਪਮਾਨ 35 ਡਿਗਰੀ ਤੱਕ ਜਾ ਸਕਦਾ ਹੈ। ਵਿਚ-ਵਿਚ ਬੱਦਲ ਛਾਣਗੇ ਪਰ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ।
ਇਸੇ ਤਰ੍ਹਾਂ ਲੁਧਿਆਣਾ ਵਿਚ ਘੱਟੋ ਘੱਟ ਤਾਪਮਾਨ 25.8 ਡਿਗਰੀ ਦਰਜ ਕੀਤਾ ਗਿਆ। ਅੱਜ ਬੱਦਲ ਛਾਏ ਰਹਿਣਗੇ ਤੇ ਮੀਂਹ ਪੈਣ ਦੇ ਵੀ ਆਸਾਰ ਹਨ। ਪਟਿਆਲਾ ਵਿਚ ਘੱਟੋ ਘੱਟ ਤਾਪਮਾਨ 26.3 ਡਿਗਰੀ ਰਿਹਾ। ਅੱਜ ਇਥੇ ਬੱਦਲਵਾਈ ਰਹੇਗੀ ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਜਿਸ ਕਾਰਨ ਇਥੋਂ ਦਾ ਘੱਟੋ ਘੱਟ ਤਾਪਮਾਨ ਵੀ 33 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -: