ਡਰੱਗ ਸਪਲਾਇਰ ਤੋਂ ਐੱਨਡੀਪੀਐੱਸ ਐਕਟ ਤਹਿਤ ਦਰਜ ਐੱਫਆਈਆਰ ਵਿਚ ਨਾਂ ਨਾ ਸ਼ਾਮਲ ਕਰਨ ਲਈ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਡੀਐੱਸਪੀ ਲਖਬੀਰ ਸਿੰਘ ਤੋਂ ਪੁੱਛਗਿਛ ਕਰ ਰਹੀ ਵਿਜੀਲੈਂਸ ਦੀ ਟੀਮ ਅੰਮ੍ਰਿਤਸਰ ਪਹੁੰਚੀ।
ਸੀਐੱਮ ਰੈਸਟ ਹਾਊਸ ਵਿਚ ਵਿਜੀਲੈਂਸ ਨੇ ਐੱਸਐੱਸਪੀ ਗੁਰਮੀਤ ਸਿੰਘ ਨੇ ਡੀਆਈਜੀ ਇੰਦਰਬੀਰ ਸਿੰਘ ਤੋਂ 5 ਘੰਟੇ ਪੁਛਗਿਛ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਰਿਪੋਰਟ ਆਪਣੇ ਅੰਤਿਮ ਦੌਰ ਵਿਚ ਹੈ ਤੇ ਜਲਦ ਹੀ ਇਸ ਨੂੰ ਮੁਕੰਮਲ ਕਰਕੇ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।
ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਤਰਨਤਾਰਨ ਪੁਲਿਸ ਨੇ ਪੱਟੀ ਮੋੜ ਕੋਲ ਡਰੱਗ ਸਪਲਾਇਰ ਪਿਸ਼ੋਰਾ ਸਿੰਘ ਨੂੰ ਫੜਿਆ। ਇਸ ਮਾਮਲੇ ਵਿਚ ਉਸ ਦੇ ਸਾਥੀ ਸੁਰਜੀਤ ਸਿੰਘ ਵਾਸੀ ਤਰਨਤਾਰਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੁਲਿਸ ਛਾਪੇਮਾਰੀ ਤੋਂ ਬਚਣ ਲਈ ਡੀਐੱਸਪੀ ਲਖਬੀਰ ਸਿੰਘ ਨਾਲ 10 ਲੱਖ ਰੁਪਏ ਦੀ ਡੀਲ ਹੋਈ ਸੀ। ਮਾਮਲੇ ਵਿਚ ਕਾਰਵਾਈ ਕਰਦੇ ਹੋਏ ਤਰਨਤਾਰਨ ਪੁਲਿਸ ਨੇ ਡੀਐੱਸਪੀ ਲਖਬੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਬਾਅਦ ਵਿਚ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਦਿੱਤੀ ਗਈ।
ਜਾਂਚ ਵਿਚ ਡੀਐੱਸਪੀ ਲਖਬੀਰ ਸਿੰਘ ਨੇ ਸੀਨੀਅਰ ਅਧਿਕਾਰੀਆਂ ਦੇ ਨਾਂ ਲਏ ਤੇ ਦੋਸ਼ ਲਗਾਇਆ ਕਿ ਉਹ ਲਏ ਪੈਸਿਆਂ ਤੋਂ ਹਿੱਸਾ ਸੀਨੀਅਰ ਅਧਿਕਾਰੀਆਂ ਨੂੰ ਦਿੰਦੇ ਹਨ। ਜਿਸ ਤੋਂ ਬਾਅਦ ਵਿਜੀਲੈਂਸ ਨੇ ਡੀਆਈਜੀ ਇੰਦਰਬੀਰ ਸਿੰਘ ਤੋਂ ਵੀ ਪੁੱਛਗਿਛ ਸ਼ੁਰੂ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਐੱਸਐੱਸਪੀ ਫਿਰੋਜ਼ਪੁਰ ਨੇ ਕਿਹਾ ਕਿ ਇਸ ਮਾਮਲੇ ਵਿਚ ਡੀਐੱਸਪੀ ਲਖਬੀਰ ਸਿੰਘ ਦੇ ਇਲਾਵਾ ਸੀਆਈਏ ਵਿਚ ਤਾਇਨਾਤ ਰਛਪਾਲ ਸਿੰਘ, ਸੁਰਜੀਤ, ਪਿਸ਼ੋਰਾ ਸਿੰਘ, ਨਿਸ਼ਾਨ ਤੇ ਹੀਰਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਡੀਆਈਜੀ ਇੰਦਰਬੀਰ ਨਾਲ ਇਕ ਮੀਟਿੰਗ ਹੋਰ ਹੋਵੇਗੀ ਜਿਸ ਤੋਂ ਬਾਅਦ ਇਹ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ।