ਅੰਮ੍ਰਿਤਸਰ ਸਬ ਇੰਸਪੈਕਟਰ ਦੀ ਗੱਡੀ ਵਿਚ IED ਬੰਬ ਇੰਪਲਾਂਟ ਕਰਨ ਦੇ ਮਾਮਲੇ ਵਿਚ ਨਵਾਂ ਅਪਡੇਟ ਸਾਹਮਣੇ ਆਇਆ ਹੈ। ਅੰਮ੍ਰਿਤਸਰ ਪੁਲਿਸ ਤਰਨਤਾਰਨ ਤੋਂ ਗੋਪੀ ਨੂੰ ਰਿਮਾਂਡ ‘ਤੇ ਲਿਆ ਰਹੀ ਹੈ।ਕੱਲ੍ਹ ਗ੍ਰਿਫਤਾਰ ਕੀਤੇ ਖੁਸ਼ਹਾਲਦੀਪ ਨੇ ਪੁਲਿਸ ਨੂੰ ਦੱਸਿਆ ਕਿ ਗੋਪੀ ਨੇ ਰਿੰਦੇ/ਲੰਢੇ ਦੇ ਕਹਿਣ ‘ਤੇ ਜੇਲ੍ਹ ‘ਚੋਂ ਫੋਨ ਕਰਕੇ ਬੰਬ ਲਿਆਉਣ ਲਈ ਆਖਿਆ ਸੀ। ਪੁਲਿਸ ਇਸ ਕੇਸ ‘ਚ ਅੱਜ ਪੰਜਵੀਂ ਗ੍ਰਿਫਤਾਰੀ ਕਰੇਗੀ। ਗ੍ਰਿਫਤਾਰ ਕੀਤੇ ਗਏ ਖੁਸ਼ਹਾਲਦੀਪ ਦੇ ਬਿਆਨਾਂ ‘ਤੇ ਗੋਪੀ ਨੂੰ ਆਈਈਡੀ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਹੈ।
ਦੱਸ ਦੇਈਏ ਕਿ ਵਰਿੰਦਰ ਸਿੰਘ ‘ਤੇ ਪੰਜਾਬ ਵਿਚ ਹੋਈ ਲੁੱਟ ਦੇ ਕਈ ਮਾਮਲੇ ਦਰਜ ਹਨ। ਵਰਿੰਦਰ ਸਿੰਘ ਨੂੰ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਨੇ 5 ਤੋਂ 6 ਲੱਖ ਰੁਪਏ ਦਾ ਇੰਤਜ਼ਾਮ ਕਰਨ ਨੂੰ ਕਿਹਾ ਸੀ। ਵਰਿੰਦਰ ਸਿੰਘ ਨੇ ਹਰਪਾਲ ਤੇ ਫਤਿਹ ਨੂੰ ਫੋਨ ਕਰਕੇ ਇਨ੍ਹਾਂ ਨੂੰ ਖਨਕੋਟ ਤੋਂ ਆਈਡੀ ਲਿਆਉਣ ਨੂੰ ਕਿਹਾ ਸੀ।
ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ 6 ਨੌਜਵਾਨਾਂ ਨੂੰ ਆਈਈਡੀ ਮਾਮਲੇ ਵਿਚ ਪੁਲਿਸ ਪੁੱਛਗਿਛ ਕਰ ਰਹੀ ਹੈ। 4 ਨੌਜਵਾਨਾਂ ਨੂੰ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਤੇ 2 ਨੌਜਵਾਨਾਂ ਨੂੰ ਤਰਨਤਾਰਨ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ।
ਜ਼ਿਕਰਯੋਗ ਹੈ ਕਿ ਆਈਈਡੀ ਬੰਬ ਪਲਾਂਟ ਦੀ ਘਟਨਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਵਿੱਚ ਵਾਪਰੀ ਸੀ ਜਦੋਂ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਗੱਡੀ ਹੇਠੋਂ ਬੰਬ ਮਿਲਣ ਦੀ ਸੂਚਨਾ ਮਿਲੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਜਾਣਕਾਰੀ ਅਨੁਸਾਰ ਸਵੇਰੇ ਕਾਰ ਧੋਣ ਆਏ ਦੋ ਨੌਜਵਾਨਾਂ ਨੇ ਕਾਰ ਦੇ ਇਕ ਟਾਇਰ ਨੇੜੇ ਤਾਰ ਵੇਖ ਕੇ ਸਬ ਇੰਸਪੈਕਟਰ ਦਿਲਬਾਗ ਸਿੰਘ ਨੂੰ ਇਸ ਦੀ ਸੂਚਨਾ ਦਿੱਤੀ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਚੁੱਕੀ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਹੁਣ ਤੱਕ ਇਸ ਮਾਮਲੇ ਵਿਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।