ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜ਼ਿਲ੍ਹਾ ਮਾਨਸਾ ਦੀ ਜਥੇਬੰਦੀ ਵੱਲੋਂ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ,ਜੁਗਿੰਦਰ ਸਿੰਘ ਬੋਹਾ ਪ੍ਰਧਾਨ ਕਿਸਾਨ ਯੂਨੀਅਨ (ਅੰਮ੍ਰਿਤਸਰ)ਜ਼ਿਲ੍ਹਾ ਮਾਨਸਾ,ਜਥੇਬੰਦੀ (ਸਿੱਧੂ ਮੂਸੇਵਾਲੇ) ਦੇ ਘਰ ਪਹੁੰਚ ਕੇ ਪਿਤਾ ਸ. ਬਲਕੌਰ ਸਿੰਘ ਸਿੱਧੂ ਨਾਲ ਮਿਲ ਤੇ ਉਨ੍ਹਾਂ ਵਲੋਂ ਇਨਸਾਫ਼ ਲੈਣ ਲਈ ਪੁਰਾਣੀ ਦਾਣਾ ਮੰਡੀ ਮਾਨਸਾ ਬਜ਼ਾਰ ਤੋਂ 25-8-2022 ਨੂੰ ਪੈਦਲ ਮਾਰਚ ਸ਼ਾਮ 5 ਵਜੇ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਦੀ ਅਗਵਾਈ ਵਿੱਚ ਪਿੰਡ ਜਵਾਹਰਕੇ ਤੱਕ ਜਿਥੇ ਗੋਲੀਆਂ ਮਾਰੀਆਂ ਸੀ ਉਸ ਜਗ੍ਹਾ ਤੱਕ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਕੈਂਡਲ ਮਾਰਚ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਤਿੰਨ ਮਹੀਨੇ ਤੱਕ ਦਾ ਸਮਾਂ ਹੋ ਚੱਲਾ ਹੈ। ਹਾਲਾਂਕਿ ਪੁਲਿਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਹੈ ਪਰ ਮੂਸੇਵਾਲਾ ਦੇ ਮਾਪੇ ਸਰਕਾਰ ਦੀ ਜਾਂਚ ਤੋਂ ਖੁਸ਼ ਨਹੀਂ ਹਨ। ਇਸ ਲਈ ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕਰਦਿਆਂ 7 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।
ਰਿਪੋਰਟਾਂ ਮੁਤਾਬਕ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਸਰਕਾਰ ਉਨ੍ਹਾਂ ਨੂੰ ਜਾਂਚ ਬਾਰੇ ਸਹੀ ਜਾਣਕਾਰੀ ਨਹੀਂ ਦੇ ਰਹੀ ਹੈ। ਅਸੀਂ ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦੇ ਹਾਂ। ਜੇ ਮੇਰੇ ਪੁੱਤ ਦੀ ਮੌਤ ‘ਚ ਸ਼ਾਮਿਲ ਲੋਕਾਂ ‘ਤੇ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਅੰਦੋਲਨ ਕਰਾਂਗੇ ਅਤੇ ਜੇਕਰ ਅੰਦੋਲਨ ‘ਚ ਮੇਰੇ ਨਾਲ ਕੋਈ ਨਹੀਂ ਹੈ ਤਾਂ ਮੈਂ ਅਤੇ ਮੇਰੀ ਪਤਨੀ ਹੀ ਅੰਦੋਲਨ ਕਰਾਂਗੇ। ਬਲਕੌਰ ਸਿੰਘ ਨੇ ਮੂਸੇਵਾਲਾ ਲਈ ਇਨਸਾਫ ਦੀ ਮੰਗ ਲਈ ਲੋਕਾਂ ਨੂੰ ਕੈਂਡਲ ਮਾਰਡ ਕੱਢਣ ਦੀ ਵੀ ਅਪੀਲ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: